ਸਾਦਿਕ, 24 ਮਈ (ਗੁਰਭੇਜ ਸਿੰਘ ਚੌਹਾਨ)-ਜ਼ਿਲ੍ਹਾ ਕਿਸਾਨ ਕਾਂਗਰਸ ਫ਼ਰੀਦਕੋਟ ਕੌਮੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਅਤੇ ਸੰਗਠਨ ਸਕੱਤਰ ਮਨਜੀਤ ਸਿੰਘ ਕੋਟ ਫ਼ੱਤਾ ਦੇ ਦਿਸ਼ਾ ਨਿਰਦੇਸ਼ 'ਤੇ ਪੂਰੇ ਜ਼ਿਲੇ੍ਹ ਵਿਚ ਵਾਰਡ ਵਾਈਜ ਆਪਣੀਆਂ ਡਿਊਟੀਆਂ ਨਿਭਾ ਰਹੀ ਹੈ ਅਤੇ ਸਰਕਾਰ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਪੂਰੀ ਤਰ੍ਹਾਂ ਇਕੱਤਰ ਹੋ ਕੇ ਜਿੱਥੇ ਮੁਕਾਬਲਾ ਕਰ ਰਹੀ ਹੈ, ਉੱਥੇ ਲੋਕਾਂ ਵਿਚ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰ ਰਹੀ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਵਿੰਦਰ ਸਿੰਘ ਪੱਪੂ ਸ਼ਿਮਰੇਵਾਲਾ ਪ੍ਰਧਾਨ ਜ਼ਿਲ੍ਹਾ ਕਿਸਾਂਨ ਕਾਂਗਰਸ ਫ਼ਰੀਦਕੋਟ ਨੇ ਆਪਣੇਂ ਸਾਥੀਆਂ ਸੁਖਚਰਨ ਸਿੰਘ ਪੱਖੀ ਖੁਰਦ ਸਕੱਤਰ ਪੰਜਾਬ ਕਿਸਾਨ ਕਾਂਗਰਸ, ਸਰਦੂਲ ਸਿੰਘ ਢਿੱਲੋਂ ਅਤੇ ਗੁਰਮੀਤ ਸਿੰਘ ਝਾੜੀਵਾਲਾ ਮੀਤ ਪ੍ਰਧਾਨ ਜ਼ਿਲ੍ਹਾ ਕਿਸਾਨ ਕਾਂਗਰਸ ਅਤੇ ਜਗਸੀਰ ਸਿੰਘ ਦਲਿਤ ਆਗੂ ਸਮੇਤ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਰੀਦਕੋਟ ਵਿਚ ਅਤੇ ਖਾਸ ਕਰਕੇ ਹਲਕਾ ਫ਼ਰੀਦਕੋਟ ਵਿਚ ਕਾਂਗਰਸ ਪਾਰਟੀ ਨੂੰ ਪੰਜ ਸਾਲ ਅਵਾਂਮ ਨੇ ਫਤਵਾ ਦਿੱਤਾ ਪ੍ਰੰਤੂ ਦੋ ਸਾਲ ਦੇ ਕਰੀਬ ਕੋਵਿਡ ਵਰਗੀ ਭਿਆਨਕ ਬਿਮਾਰੀ ਆਉਣ ਕਰਕੇ ਕੰਮ ਰੁਕ ਗਏ | ਸ਼ਹਿਰ ਵਿਚ ਸੀਵਰੇਜ ਪੁਆਇਆ, ਪੱਕੀਆਂ ਗਲੀਆਂ ਬਣਾਈਆਂ, ਸਟਰੀਟ ਲਾਈਟਾਂ ਲਵਾਈਆਂ ਅਤੇ ਸ਼ਹਿਰ ਨਿਵਾਸੀਆਂ ਨੂੰ ਰਾਜਾ ਮਾਈਨਰ ਦਾ ਪੀਣ ਯੋਗ ਪਾਣੀ ਮੁਹੱਈਆ ਕਰਵਾਇਆ | ਲਗਪਗ 80% ਕੰਮ ਪੂਰਾ ਹੋ ਗਿਆ ਸੀ 20% ਕੰਮ ਬਾਕੀ ਸੀ ਜੋ ਅੱਜ ਵੀ ਉਸੇ ਤਰ੍ਹਾਂ ਲਟਕ ਰਿਹਾ | ਬਦਲਾਅ ਦੇ ਨਾਂਅ 'ਤੇ ਆਈ 'ਆਪ' ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਲੋਕ ਕਾਂਗਰਸ ਪਰਟੀ ਨਾਲ ਸਬੰਧਿਤ ਨਗਰ ਕੌਂਸਲਰ ਬਣਾਉਣ ਲਈ ਉਤਾਵਲੇ ਹਨ ਅਤੇ ਲੋਕ ਸਮਝਦੇ ਹਨ ਕਿ ਫ਼ਰੀਦਕੋਟ ਜ਼ਿਲ੍ਹੇ ਵਿਚ ਕੰਮ ਕਾਂਗਰਸ ਪਾਰਟੀ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਵਿਧਾਇਕ ਹੀ ਕਰਵਾ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਬਾਬਾ ਫ਼ਰੀਦ ਨਾਲ ਸਬੰਧਿਤ ਸ਼ਹਿਰ ਅਤੇ ਸਮੁੱਚੇ ਜ਼ਿਲ੍ਹੇ ਵਿਚ ਕਾਂਗਰਸ ਪਾਰਟੀ ਨੂੰ ਜਿਤਾਓ | ਇਸ ਮੌਕੇ ਗੁਰਤਾਜ ਸਿੰਘ ਸੰਧੂ ਐਡਵੋਕੇਟ ਲੀਗਲ ਅਡਵਾਈਜ਼ਰ ਪੰਜਾਬ ਕਿਸਾਨ ਕਾਂਗਰਸ, ਨੀਰ ਇੰਦਰ ਸਿੰਘ ਸੰਧੂ ਐਡਵੋਕੇਟ, ਜਸਮੀਤ ਸਿੰਘ ਬਰਾੜ ਐਡਵੋਕੇਟ ਅਤੇ ਸੁਰਜੀਤ ਸਿੰਘ ਜੰਡੋਕੇ ਜ਼ਿਲ੍ਹਾ ਲੀਗਲ ਐਡਵਾਈਜ਼ਰ ਕਿਸਾਨ ਕਾਂਗਰਸ ਵੀ ਹਾਜ਼ਰ ਸਨ |