16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਨਪ੍ਰੀਤ ਸਿੰਘ ਭੋਲੂਵਾਲਾ ਨੇ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੋਂ ਦਿੱਤਾ ਅਸਤੀਫ਼ਾ

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 25-05-2026
ਫ਼ਰੀਦਕੋਟ, 24 ਮਈ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਫ਼ਰੀਦਕੋਟ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਨਪ੍ਰੀਤ ਸਿੰਘ ਭੋਲੂਵਾਲਾ ਵਲੋਂ ਆਪਣੇ ਅਹੁਦੇ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਗਿਆ | ਉਨ੍ਹਾਂ ਵਲੋਂ ਆਪਣਾ ਅਸਤੀਫ਼ਾ ਸਟੇਟ ਡੈਲੀਗੇਟ ਦੇ ਨਾਮ ਭੇਜ ਦਿੱਤਾ ਗਿਆ ਹੈ | ਉਨ੍ਹਾਂ ਬੜੀ ਸਪੱਸ਼ਟਤਾ ਨਾਲ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫ਼ਾ ਨਾ ਭੇਜਣ ਦਾ ਕਾਰਨ ਹੈ ਕਿ 11 ਅਗਸਤ ਦੇ ਜਨਰਲ ਇਜਲਾਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਵਰਕਰਾਂ ਨੂੰ ਸਰਵਉੱਚ ਸਥਾਨ ਦਿੱਤਾ ਗਿਆ ਸੀ | ਪੁਨਰ ਸੁਰਜੀਤ ਅਕਾਲੀ ਦਲ ਕਿਸੇ ਇਕ ਵਿਅਕਤੀ ਵਿਸ਼ੇਸ਼ ਦੀ ਪਾਰਟੀ ਨਹੀਂ, ਇਹ ਵਰਕਰਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸੁਰਜੀਤ ਲਈ ਪ੍ਰਗਟਾਈ ਆਪਣੀ ਭਾਵਨਾ ਵਿਚੋਂ ਨਿਕਲੀ ਜਥੇਬੰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਕੁਝ ਲੋਕ ਕਬਜ਼ਾਧਾਰੀ ਨੀਤੀ ਨਾਲ ਵਰਕਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ੍ਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਗੈਰ ਜ਼ਿੰਮੇਵਾਰਾਨਾ ਭੂਮਿਕਾ ਦੇ ਚੱਲਦੇ ਅੱਜ ਪਾਰਟੀ ਆਪਣੇ ਖਾਤਮੇ ਵੱਲ ਵੱਧ ਚੁੱਕੀ ਹੈ | ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾ ਆਪ ਸਿਧਾਂਤ ਉੱਪਰ ਖੜੇ ਅਤੇ ਨਾ ਹੀ ਖੜਨ ਵਾਲਿਆਂ ਨੂੰ ਬਰਦਾਸ਼ਤ ਕੀਤਾ | ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਾਰਟੀ ਨੂੰ ਕਾਰਪੋਰੇਟ ਕੰਪਨੀ ਵਾਂਗ ਚਲਾਇਆ ਜਾ ਰਿਹਾ ਹੈ | ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬੁਰੀ ਤਰ੍ਹਾਂ ਫ਼ੇਲ੍ਹ ਅਤੇ ਅਸਫ਼ਲ ਸਾਬਿਤ ਹੋਏ, ਤਿਆਗ ਦੀ ਮੂਲ ਭਾਵਨਾ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਰਹੀ | ਭੋਲੂਵਾਲਾ ਨੇ ਕਿਹਾ ਕਿ ਉਹ ਪੰਥਕ ਸੋਚ ਅਤੇ ਪੰਜਾਬ ਦੇ ਹੱਕਾਂ ਦੀ ਰਾਜਨੀਤੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਪਾਰਟੀ ਨਾਲ ਜੁੜੇ ਸਨ, ਪਰ ਪਾਰਟੀ ਪ੍ਰਧਾਨ ਵਲੋਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਿਚ ਅਸਫਲ ਰਹਿਣ ਕਾਰਨ ਉਨ੍ਹਾਂ ਨੂੰ ਇਹ ਫ਼ੈਸਲਾ ਲੈਣਾ ਪਿਆ | ਉਨ੍ਹਾਂ ਕਿਹਾ ਕਿ ਜਦੋਂ ਕਿਸੇ ਸਿਆਸੀ ਲੀਡਰਸ਼ਿਪ ਕੋਲ ਪੰਥਕ ਮਸਲਿਆਂ ਉੱਤੇ ਸਪਸ਼ਟਤਾ ਅਤੇ ਸਟੈਂਡ ਨਾ ਹੋਵੇ ਤਾਂ ਵਰਕਰਾਂ ਦਾ ਮਨੋਬਲ ਟੁੱਟਦਾ ਹੈ | ਭੋਲੂਵਾਲਾ ਨੇ ਕਿਹਾ ਕਿ ਉਹ ਹਮੇਸ਼ਾ ਪੰਥ, ਪੰਜਾਬ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੇ ਰਹਿਣਗੇ ਅਤੇ ਭਵਿੱਖ ਦੀ ਰਾਜਨੀਤਿਕ ਰਣਨੀਤੀ ਬਾਰੇ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰਾ ਕਰਕੇ ਫ਼ੈਸਲਾ ਲੈਣਗੇ |
Ad Position 22
No active advertisement
ਪਿਛਲੀ ਖ਼ਬਰ ਗਰਮੀ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਤਬਦੀਲ ਅਗਲੀ ਖ਼ਬਰ ਜ਼ਿਲ੍ਹਾ ਕਿਸਾਨ ਕਾਂਗਰਸ ਪੂਰੇ ਜ਼ਿਲ੍ਹੇ 'ਚ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ-ਸ਼ਿਮਰੇਵਾਲਾ
Ad Position 24