ਪੰਜਗਰਾੲੀਂ ਕਲਾਂ, 25 ਮਈ (ਸੁਖਮੰਦਰ ਸਿੰਘ ਬਰਾੜ)-ਮੁੱਢਲਾ ਸਿਹਤ ਕੇਂਦਰ ਪੰਜਗਰਾਈਾ ਕਲਾਂ ਵਿਖੇ ਕਿਸ਼ੋਰ ਲੜਕੀਆਂ ਦਾ ਐਚ ਪੀ ਵੀ ਟੀਕਾਕਰਨ ਕੀਤਾ ਗਿਆ | ਡਾ. ਹੁਸਨ ਪਾਲ ਨੇ ਦੱਸਿਆ ਕਿ ਲੜਕੀਆਂ ਦੀ ਸਿਹਤ ਸੁਰੱਖਿਆ ਦੀ ਦਿਸ਼ਾ ਵਿਚ ਇਹ ਇਕ ਇਤਿਹਾਸਕ ਕਦਮ ਹੈ | ਕੁੜੀਆਂ ਨੂੰ ਸਰਵਾਇਕਲ ਕੈਂਸਰ ਤੋਂ ਬਚਾਉਣ ਲਈ ਉਨ੍ਹਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ | ਜਿਸ ਵਿਚ 14ਵਾਂ ਜਨਮ ਦਿਨ ਮਨਾ ਚੁੱਕੀਆਂ ਕੁੜੀਆਂ ਨੂੰ ਇਹ ਟੀਕੇ ਮੁਫ਼ਤ ਲਗਾਏ ਜਾ ਰਹੇ ਹਨ | ਮੈਡੀਕਲ ਅਫ਼ਸਰ ਡਾ. ਪੁਖਰਾਜ ਕੌਰ ਅਤੇ ਡਾ. ਸਵਰੂਪ ਕੌਰ ਰੋਮਾਣਾ ਨੇ ਕਿਹਾ ਕਿ ਸਰਵਾਈਕਲ ਕੈਂਸਰ ਅÏਰਤਾਂ ਵਿਚ ਹੋਣ ਵਾਲੇ ਗੰਭੀਰ ਕੈਂਸਰਾਂ ਵਿਚੋਂ ਇਕ ਹੁੰਦਾ ਹੈ | ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਫਵਾਹਾਂ 'ਤੇ ਨਾ ਜਾ ਕੇ ਆਪਣੀਆਂ ਬੇਟੀਆਂ ਦਾ ਉਨ੍ਹਾਂ ਦੇ ਭਵਿੱਖ ਲਈ ਇਹ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਨਿੱਜੀ ਹਸਪਤਾਲਾਂ ਅੰਦਰ ਇਸ ਟੀਕੇ ਦੀ ਕੀਮਤ ਲਗਪਗ 4000 ਰੁਪਏ ਤੱਕ ਹੈ ਜਿਹੜਾ ਕਿ ਆਮ ਜਨਤਾ ਦੀ ਪਹੁੰਚ ਤੋਂ ਦੂਰ ਹੈ ਪਰ ਹੁਣ ਸਰਕਾਰੀ ਸੰਸਥਾਵਾਂ ਵਿਖੇ ਬਿਲਕੁਲ ਮੁਫ਼ਤ ਲੱਗ ਰਿਹਾ ਹੈ | ਇਸ ਮੌਕੇ ਬੀ ਈ ਈ ਫਲੈਗ ਚਾਵਲਾ ਨੇ ਦੱਸਿਆ ਕਿ ਸਮੇਂ 'ਤੇ ਟੀਕਾਕਰਣ ਕਰਨਾ ਇਸ ਬਿਮਾਰੀ ਦੀ ਰੋਕਥਾਮ ਵਿਚ ਬਹੁਤ ਪ੍ਰਭਾਵਸ਼ਾਲੀ ਹੈ | ਜੇਕਰ ਸਾਡੀਆਂ ਬੇਟੀਆਂ ਸੁਰੱਖਿਅਤ ਹਨ, ਤਾਂ ਹੀ ਆਉਣ ਵਾਲੀ ਪੀੜ੍ਹੀਆਂ ਸੁਰੱਖਿਅਤ ਹਨ | ਇਸ ਮੌਕੇ ਸਿਹਤ ਸੁਪਰਵਾਈਜ਼ਰ ਕੰਵਲਜੀਤ ਕੌਰ, ਕੁਲਜੀਤ ਕੌਰ, ਫਾਰਮੇਸੀ ਅਫ਼ਸਰ ਵਰਿੰਦਰ ਕੁਮਾਰ, ਅਵਨੀਤ ਕੌਰ, ਗਗਨਦੀਪ ਗੁਲਾਟੀ, ਬੁਹਮੰਤਵੀ ਸਿਹਤ ਵਰਕਰ ਸੁਖਜੀਤ ਕੌਰ, ਕਮਲਪ੍ਰੀਤ ਕੌਰ, ਅਮਰਜੀਤ ਕੌਰ, ਹਰਦੀਪ ਕੌਰ, ਜੋਤੀ, ਅਮਨਦੀਪ ਸਿੰਘ, ਸੀ ਐਚ ਓ ਸੁਖਦੀਪ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ ਅਤੇ ਸਬੰਧਿਤ ਆਸ਼ਾ ਵਰਕਰ ਆਦਿ ਹਾਜ਼ਰ ਸਨ |