ਚੇਅਰਮੈਨ ਨੇ ਕੋਟਸੁਖੀਆ ਮੰਡੀ ’ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ
ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)-ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲਾ ਨੇ ਦਾਣਾ ਮੰਡੀ ਕੋਟਸੁਖੀਆ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਚੇਅਰਮੈੈਨ ਅਤੇ ਪਿੰਡ ਦੇ ਸਰਪੰਚ ਬਲਰਾਜ ਸਿੰਘ ਭੋਲਾ ਬਰਾੜ ਨੇ ਸਾਂਝੇ ਤੌਰ ’ਤੇ ਫ਼ੀਤਾ ਕੱਟ ਕੇ ਇਸ ਦੀ ਰਸਮੀ ਸ਼ੁਰੂਆਤ ਕੀਤੀ।
ਕੋਟਕਪੂਰਾ, 13 ਅਕਤੂਬਰ (ਮੋਹਰ ਸਿੰਘ ਗਿੱਲ)-ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇ ਵਾਲਾ ਨੇ ਦਾਣਾ ਮੰਡੀ ਕੋਟਸੁਖੀਆ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਚੇਅਰਮੈੈਨ ਅਤੇ ਪਿੰਡ ਦੇ ਸਰਪੰਚ ਬਲਰਾਜ ਸਿੰਘ ਭੋਲਾ ਬਰਾੜ ਨੇ ਸਾਂਝੇ ਤੌਰ ’ਤੇ ਫ਼ੀਤਾ ਕੱਟ ਕੇ ਇਸ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਫ਼ਰਮ ਭੋਲਾ ਮੱਲ ਹੰਸ ਰਾਜ ਦੀ ਦੁਕਾਨ ’ਤੇ ਆਈ ਢੇਰੀ ਕਿਸਾਨ ਹਰਚੰਦ ਲਾਲ ਪੁੱਤਰ ਦਰਸ਼ਨ ਰਾਮ ਵਾਸੀ ਪਿੰਡ ਬੱਗੇਆਣਾ ਦੀ ਖ਼ਰੀਦ ਕਰਵਾਈ ਗਈ। ਇਹ ਖ਼ਰੀਦ ਪਨਗ੍ਰੇਨ ਸਰਕਾਰੀ ਖ਼ਰੀਦ ਏਜੰਸੀ ਨੇ ਕੀਤੀ। ਸਰਕਾਰੀ ਅਧਿਕਾਰੀਆਂ ਅਨੁਸਾਰ ਦਾਣਾ ਮੰਡੀ ਕੋਟਸੁਖੀਆ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਪਨਗੇ੍ਰਨ ਅਤੇ ਮਾਰਕਫ਼ੈੱਡ ਦੁਆਰਾ ਕੀਤੀ ਜਾਵੇਗੀ। ਇਸ ਮੌਕੇ ਇੰਸਪੈਕਟਰ ਰਮਨਦੀਪ ਸਿੰਘ, ਜਤਿੰਦਰ ਸਿੰਘ ਪਨਗ੍ਰੇਨ, ਸੁਮੀਤ ਕੁਮਾਰ ਮਾਰਕਫ਼ੈੱਡ, ਸਿਮਰਨਜੀਤ ਸਿੰਘ ਮੱਕੜ ਮੰਡੀ ਸੁਪਰਵਾਈਜਰ, ਗੁਰਿੰਦਰ ਸਿੰਘ ਸੰਧੂ ਮੰਡੀ ਸੁਪਰਵਾਈਜ਼ਰ ਤੋਂ ਇਲਾਵਾ ਆੜ੍ਹਤੀਏ, ਕਿਸਾਨ ਅਤੇ ਮੰਡੀ ਮਜ਼ਦੂਰ ਹਾਜ਼ਰ ਸਨ।