ਸਾਦਿਕ, 25 ਮਈ (ਆਰ.ਐਸ.ਧੁੰਨਾ)-ਸਾਦਿਕ ਵਿਖੇ ਕੋਚ ਸਵਰਨ ਸਿੰਘ ਬਰਾੜ ਦੀ ਯਾਦ ਵਿਚ ਥਰੋਬਾਲ ਖਿਡਾਰੀ ਜਸਮਨ ਸੰਧੂ ਕਾਨਿਆਵਾਲੀ ਅਤੇ ਰਿਜਰਵਰ ਰਜੇਸ਼ ਕੁਮਾਰ ਹਰਿਆਣਾ ਦੀ ਨਿਗਰਾਨੀ ਹੇਠ ਕਰਵਾਈ ਗਈ ਤਿੰਨ ਦਿਨਾਂ ਆਲ ਇੰਡੀਆ ਥਰੋਬਾਲ ਚੈਂਪੀਅਨਸ਼ਿਪ ਥ੍ਰੋਬਾਲ ਟੂਰਨਾਮੈਂਟ ਦੇ ਸਮਾਪਤੀ 'ਤੇ ਹੋਏ ਫ਼ਾਈਨਲ ਮੁਕਾਬਲਿਆਂ ਵਿਚ ਹਰਿਆਣਾ ਸਰਵਿਸ ਟੀਮ ਪਹਿਲੇ ਸਥਾਨ 'ਤੇ ਰਹੀ | ਦੂਜਾ ਸਥਾਨ ਪੰਜਾਬ ਦੀ ਟੀਮ ਨੇ ਹਾਸਿਲ ਕੀਤਾ, ਤੀਜਾ ਅਤੇ ਚੌਥਾ ਸਥਾਨ ਹਰਿਆਣਾ ਕਲੱਬ ਅਤੇ ਮਰਾਠਾ ਮਹਾਰਾਸ਼ਟਰ ਨੇ ਹਾਸਿਲ ਕੀਤਾ | ਇਸ ਚੈਂਪੀਅਨਸ਼ਿਪ ਵਿਚ ਕੁੱਲ 10 ਕਲੱਬਾਂ ਦੇ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ | ਜਿਨ੍ਹਾਂ ਵਿਚ ਕਰਨਾਟਕਾ, ਤਾਮਿਲਨਾਡੂ, ਹਰਿਆਣਾ ਸਰਵਿਸ, ਚੰਡੀਗੜ੍ਹ, ਮੁੰਬਈ ਦੁਰੰਦਰ, ਐਮਪੀ ਲੋਇਸ, ਯੂਪੀ ਯੋਧਾ, ਛੱਤੀਸਗੜ੍ਹ ਅਤੇ ਦਿੱਲੀ ਦੀਆਂ ਟੀਮਾਂ ਨੇ ਭਾਗ ਲਿਆ | ਇਸ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਵਿਚ ਰਮਨਦੀਪ ਸਿੰਘ ਮੁਮਾਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਵੱਖ ਵੱਖ ਸੂਬਿਆਂ ਤੋਂ ਆਏ ਖਿਡਾਰੀਆਂ ਦੀ ਹੌਸ਼ਲਾ ਅਫ਼ਜਾਈ ਕਰਦਿਆਂ ਕਿਹਾ ਕਿ ਸਾਦਿਕ ਦੀ ਧਰਤੀ 'ਤੇ ਪਹਿਲੀ ਵਾਰ ਇਹ ਚੈਂਪੀਅਨਸ਼ਿਪ ਵੇਖਣ ਨੂੰ ਮਿਲੀ ਹੈ ਜਿਸ ਵਿਚ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਸ਼ਨ ਕੀਤਾ ਹੈ ਤੇ ਉਨ੍ਹਾਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ | ਇਸ ਮੌਕੇ ਪਰਗਟ ਸਿੰਘ ਸਾਦਿਕ, ਕਰਮਚੰਦ ਪੱਪੀ, ਉਪ ਚੇਅਰਮੈਨ ਲਖਵਿੰਦਰ ਸਿੰਘ ਲੱਖਾ, ਸਰਪੰਚ ਜੈਦੀਪ ਸਿੰਘ ਘੁੱਦੂਵਾਲਾ, ਹੀਰਾ ਸਿੰਘ ਵੀਰੇਵਾਲਾ, ਪ੍ਰਧਾਨ ਸੁਖਰਾਜ ਸਿੰਘ ਰਾਜਾ, ਸਰਪੰਚ ਦੀਸ਼ਾ ਸਿੰਘ ਸਾਦਿਕ, ਪੰਚ ਉਮ ਪ੍ਰਕਾਸ਼ ਗੋਰਾ, ਕੰਵਰ ਹਰਿੰਦਰ ਸਿੰਘ ਸੰਧੂ, ਪ੍ਰਦੀਪ ਨਰੂਲਾ, ਗੁਰਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ |