14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਿੰਡ ਘਣੀਏ ਵਾਲਾ ਦੇ ਪਰਮਜੀਤ ਸਿੰਘ ਬਰਾੜ ਦੀ ਮਨੀਲਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ

Ad Position 21
No active advertisement
ਅਜੀਤ ਡੈਸਕ 26-05-2026
ਪੰਜਗਰਾੲੀਂ ਕਲਾਂ, 25 ਮਈ (ਸੁਖਮੰਦਰ ਸਿੰਘ ਬਰਾੜ)-ਪਿੰਡ ਘਣੀਏ ਵਾਲਾ ਦੇ ਨਾਮੀ ਪਰਿਵਾਰ 'ਚ ਸ਼ੁਮਾਰ ਇਕਬਾਲ ਸਿੰਘ ਬਰਾੜ ਦੇ ਵੱਡੇ ਭਰਾ ਪਰਮਜੀਤ ਸਿੰਘ ਬਰਾੜ ਦੀ ਬੀਤੇ ਦਿਨੀਂ ਮਨੀਲਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਬਰਾੜ ਪਿਛਲੇ ਲੰਮੇ ਸਮੇਂ ਤੋਂ ਮਨੀਲਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ | ਬੀਤੇ ਦਿਨ ਪਰਮਜੀਤ ਸਿੰਘ ਬਰਾੜ ਦੀ ਆਪਣੇ ਘਰ ਅੰਦਰ ਹੀ ਅਚਾਨਕ ਪਏ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਲੰਘੀ 9 ਮਈ ਨੂੰ ਪਰਮਜੀਤ ਸਿੰਘ ਬਰਾੜ ਦੀ ਛੋਟੀ ਭਰਜਾਈ ਸੁਖਬੀਰ ਕੌਰ ਬਰਾੜ ਪਤਨੀ ਇਕਬਾਲ ਸਿੰਘ ਬਰਾੜ ਦਾ ਮਨੀਲਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸਦੇ ਭੋਗ ਦੀਆਂ ਰਸਮਾਂ ਪੂਰੀਆਂ ਹੋਣ ਦੇ 2 ਦਿਨ ਬਾਅਦ ਹੀ ਪਰਿਵਾਰ ਨੂੰ ਪਰਮਜੀਤ ਸਿੰਘ ਬਰਾੜ ਦੀ ਮੌਤ ਦਾ ਦੁਖਦਾਈ ਸੁਨੇਹਾ ਮਿਲਿਆ | ਪਰਮਜੀਤ ਸਿੰਘ ਬਰਾੜ ਦਾ ਸਪੁੱਤਰ ਨਰਿੰਦਰ ਸਿੰਘ ਬਰਾੜ ਜੋ ਕਿ ਆਪਣੇ ਚਾਚੀ ਸੁਖਵੀਰ ਕੌਰ ਦੀਆਂ ਅੰਤਿਮ ਰਸਮਾਂ 'ਚ ਸ਼ਾਮਿਲ ਹੋਣ ਲਈ ਪੰਜਾਬ ਆਇਆ ਹੋਇਆ ਸੀ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਮਨੀਲਾ ਨੂੰ ਰਵਾਨਾ ਹੋ ਗਿਆ | ਇਕ ਮਹੀਨੇ ਅੰਦਰ ਇਕੋ ਪਰਿਵਾਰ 'ਚ ਹੋਈਆਂ ਦੋ ਮੌਤਾਂ ਕਾਰਨ ਪਿੰਡ ਘਣੀਏ ਵਾਲਾ 'ਚ ਸੋਗ ਦੀ ਲਹਿਰ ਦੌੜ ਗਈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਆਪਣੀਆਂ ਮੰਗਾਂ ਮਨਾਉਣ ਲਈ ਲਗਾਇਆ ਰੋਸ ਧਰਨਾ
Ad Position 24