15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਮਾਧ ਭਾਈ ਇਲਾਕੇ ਦੇ ਲੋਕ ਚੋਰਾਂ ਤੋਂ ਦੁਖੀ, ਮਿ੍ਤਕ ਦੇਹ ਸੰਭਾਲ ਘਰ ਨੂੰ ਬਣਾਇਆ ਨਿਸ਼ਾਨਾ

Ad Position 21
No active advertisement
ਅਜੀਤ ਡੈਸਕ 26-05-2026
ਸਮਾਧ ਭਾਈ, 25 ਮਈ (ਜਗਰੂਪ ਸਿੰਘ ਸਰੋਆ)-ਕਈ ਮਹੀਨਿਆਂ ਤੋਂ ਸਮਾਧ ਭਾਈ ਤੇ ਨਾਲ ਲੱਗਦੇ ਪਿੰਡਾਂ ਵਿਚ ਹੋ ਰਹੀਆਂ ਲਗਾਤਾਰ ਚੋਰੀਆਂ ਨੂੰ ਠੱਲ੍ਹ ਨਹੀਂ ਪੈ ਰਹੀ | ਲੋਕ ਜਿੱਥੇ ਹੋ ਰਹੀਆਂ ਚੋਰੀਆਂ ਤੋਂ ਚਿੰਤਤ ਹਨ ਉੱਥੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਵੀ ਨਾਖ਼ੁਸ਼ ਹਨ | ਬੀਤੀ ਰਾਤ ਚੋਰ ਭਾਈ ਰੂਪ ਚੰਦ ਟਰੱਸਟ ਵਲੋਂ ਬਣਾਏ ਗਏ ਮਿ੍ਤਕ ਦੇਹ ਸੰਭਾਲ ਘਰ ਵਿਚ ਬੌਡੀ ਰੱਖਣ ਵਾਲੀਆਂ ਕੂਲਿੰਗ ਮਸ਼ੀਨਾਂ ਦੀਆਂ ਮਹਿੰਗੀਆਂ ਪਾਈਪਾਂ ਵੱਢ ਕੇ ਲੈ ਗਏ | ਇਸ ਮੌਕੇ ਟਰੱਸਟ ਪ੍ਰਧਾਨ ਅਵਤਾਰ ਸਿੰਘ ਖੋਖਰ ਅਤੇ ਪਿੰਡ ਦੇ ਸਰਪੰਚ ਲਖਵੀਰ ਸਿੰਘ ਬਾਗੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਂ ਵਲੋਂ ਕੀਤੀ ਘਿਣਾਉਣੀ ਹਰਕਤ ਨਾਲ ਜਿੱਥੇ ਮਸ਼ੀਨਾਂ ਵਿਚ ਖੜੋਤ ਆਈ ਹੈ, ਉੱਥੇ ਮਹਿੰਗੀਆਂ ਪਾਈਪਾਂ ਅਤੇ ਮਹਿੰਗੀ ਗੈਸ ਦੇ ਲੀਕ ਨਾਲ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਹੋਣ ਜਾਂ ਕਿਸੇ ਦੇ ਦੁਕਾਨ ਜਾਂ ਘਰ ਤੋਂ ਕੋਈ ਨਾ ਕੋਈ ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਤਾਂ ਪੁਲਿਸ ਨੂੰ ਸਹਿਯੋਗ ਦੇ ਕੇ ਕਈ ਵਾਰੀ ਚੋਰ ਫੜ ਲਏ ਜਾਂਦੇ ਤੇ ਕਈ ਵਾਰ ਸਮਾਨ ਵੀ ਬਰਾਮਦ ਹੋ ਜਾਂਦਾ ਹੈ, ਪਰ ਦੋਸ਼ੀ ਅਗਲੇ ਦਿਨ ਫਿਰ ਘਰ ਆ ਜਾਂਦੇ ਹਨ ਅਤੇ ਅਜਿਹੇ ਨਸ਼ੇੜੀ ਚੋਰ ਨਸ਼ੇ ਦੀ ਪੂਰਤੀ ਲਈ ਦੁਬਾਰਾ ਫਿਰ ਚੋਰੀਆਂ ਵਾਲੇ ਕੰਮ 'ਤੇ ਹੀ ਲੱਗ ਜਾਂਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਕੋਈ ਅਜਿਹੀ ਕਰੜੀ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ ਤਾਂ ਜੋ ਨਸ਼ੇੜੀ ਚੋਰਾਂ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ | ਇਸ ਮੌਕੇ ਆਪ ਆਗੂ ਡਾ. ਪਵਨਦੀਪ ਸਿੰਘ, ਕਲੱਬ ਪ੍ਰਧਾਨ ਰਛਪਾਲ ਸਿੰਘ ਬਾਗੜੀ, ਜੱਸਾ ਕਿੰਗਰਾ, ਪੰਚ ਰਘਵੀਰ ਸਿੰਘ, ਪੰਚ ਜਗਬੀਰ ਸਿੰਘ, ਕਿਸਾਨ ਆਗੂ ਸੁਰਜੀਤ ਸਿੰਘ ਵਿਰਕ, ਪੰਚ ਗੁਰਪ੍ਰੀਤ ਢਿੱਲੋਂ, ਜੱਸੀ ਭਾਈ, ਚਰਨਜੀਤ ਕਲੇਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਚੋਰਾਂ ਨੂੰ ਕਾਬੂ ਕਰਨ ਅਤੇ ਚੋਰੀ ਦਾ ਸਮਾਨ ਖ਼ਰੀਦਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹੱਕੀ ਮੰਗਾਂ ਨੂੰ ਲੈ ਕੇ ਸਬ ਡਵੀਜ਼ਨ ਬੱਧਨੀ ਕਲਾਂ ਵਿਖੇ ਬਿਜਲੀ ਕਾਮਿਆਂ ਨੇ ਲਗਾਇਆ ਰੋਸ ਧਰਨਾ ਅਗਲੀ ਖ਼ਬਰ ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਭਾਰਤੀ ਭਾਸ਼ਾ ਸਮਰ ਕੈਂਪ
Ad Position 24