05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਅੰਬੇਡਕਰ ਸਰਕਾਰੀ ਕਾਲਜ ਦੀ ਜਸਪ੍ਰੀਤ ਕੌਰ ਯੂਨੀਵਰਸਿਟੀ ਮੈਰਿਟ 'ਚ 6ਵੇਂ ਸਥਾਨ 'ਤੇ

Ad Position 21
No active advertisement
ਅਜੀਤ ਡੈਸਕ 28-05-2026
ਡੱਬਵਾਲੀ, 27 ਮਈ (ਇਕਬਾਲ ਸਿੰਘ ਸ਼ਾਂਤ)-ਪਿੰਡ ਡੱਬਵਾਲੀ ਸਥਿਤ ਡਾ. ਭੀਮ ਰਾਓ ਅੰਬੇਦਕਰ ਸਰਕਾਰੀ ਕਾਲਜ ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਗੁਰਸੇਵਕ ਸਿੰਘ ਵਾਸੀ ਪਿੰਡ ਪਾਨਾ ਨੇ ਬੀ.ਏ. (ਭੌਤਿਕ ਵਿਗਿਆਨ) ਦੇ ਪਹਿਲੇ ਸਮੈਸਟਰ ਦੇ ਨਤੀਜਿਆਂ ਵਿਚ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੀ ਮੈਰਿਟ ਸੂਚੀ 'ਚ ਛੇਵਾਂ ਸਥਾਨ ਹਾਸਿਲ ਕੀਤਾ ਹੈ | ਜਸਪ੍ਰੀਤ ਕੌਰ ਨੇ 600 ਵਿਚੋਂ 525 ਅੰਕ ਹਾਸਿਲ ਕਰਕੇ 87.5 ਫ਼ੀਸਦੀ ਅੰਕ ਅਤੇ 9.46 ਐੱਸ.ਜੀ.ਪੀ.ਏ. ਹਾਸਿਲ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਵਿਕਰਮ ਬਾਂਸਲ ਨੇ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਅਦਾਰੇ ਲਈ ਮਾਣ ਵਾਲੀ ਪ੍ਰਾਪਤੀ ਦੱਸਿਆ | ਉਨ੍ਹਾਂ ਦੱਸਿਆ ਕਿ ਕਾਲਜ ਵਿਚ ਨਵੇਂ ਵਿਦਿਅਕ ਸੈਸ਼ਨ ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ | ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਲਈ 31 ਮਈ ਤੱਕ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ | ਉਨ੍ਹਾਂ ਮੁਤਾਬਕ ਬੀ.ਏ. ਵਿਚ 320, ਬੀ.ਕਾਮ. ਵਿਚ 80 ਅਤੇ ਬੀ.ਐੱਸ.ਸੀ. ਵਿਚ 40 ਸੀਟਾਂ ਹਨ | ਇਸ ਤੋਂ ਇਲਾਵਾ ਬੀ.ਏ. ਸਿੰਗਲ ਮੇਜਰ ਪੰਜਾਬੀ, ਬੀ.ਐੱਸ.ਸੀ. ਪੀ.ਐੱਚ.ਐੱਸ.ਈ. (ਖੇਡ), ਐੱਮ.ਏ. ਹਿੰਦੀ ਅਤੇ ਐੱਮ.ਏ. ਪੰਜਾਬੀ ਵਿਚ 40-40 ਸੀਟਾਂ 'ਤੇ ਦਾਖ਼ਲੇ ਕੀਤੇੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਮਨਿਸਟਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੀ ਹੋਈ ਮੀਟਿੰਗ ਅਗਲੀ ਖ਼ਬਰ ਭਾਈ ਰਾਮ ਸਿੰਘ ਅਲੀਕਾਂ ਬਾਬਾ ਬੁੱਢਾ ਜੀ ਗ੍ਰੰਥੀ ਰਾਗੀ ਸਭਾ ਟਰੱਸਟ ਦੇ ਪ੍ਰਧਾਨ ਬਣੇ
Ad Position 24