05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਜਰਨੈਲ ਸਿੰਘ ਮਠਾੜੂ ਨੂੰ ਪਿੰਡ ਢਿੱਲਵਾਂ ਕਲਾਂ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ <br/>

Ad Position 21
No active advertisement
ਅਜੀਤ ਡੈਸਕ 28-05-2026
ਕੋਟਕਪੂਰਾ, 27 ਮਈ (ਮੋਹਰ ਸਿੰਘ ਗਿੱਲ)-ਸਥਾਨਕ ਮੋਗਾ ਸੜਕ 'ਤੇ ਸਥਿਤ 'ਜੇ.ਐਸ.ਜਨਰੇਟਰਜ਼' ਦੇ ਮਾਲਕ ਜਗਤਾਰ ਸਿੰਘ ਮਠਾੜੂ ਅਤੇ ਪ੍ਰਗਟ ਸਿੰਘ ਮਠਾੜੂ ਦੇ ਸਤਿਕਾਰਤ ਪਿਤਾ ਸ: ਜਰਨੈਲ ਸਿੰਘ ਮਠਾੜੂ (ਔਲਖਾਂ ਵਾਲੇ) ਪੁੱਤਰ ਸਵ. ਬਚਿੰਤ ਸਿੰਘ ਮਠਾੜੂ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਗੋਦਾਵਰੀਸਰ, ਪਾਤਸ਼ਾਹੀ ਦਸਵੀਂ ਪਿੰਡ ਢਿੱਲਵਾਂ ਕਲਾਂ ਵਿਖੇ ਹੋਇਆ | ਇਸ ਮੌਕੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਨੇਹੀ ਅਤੇ ਸਮੁੱਚੇ ਇਲਾਕੇ ਭਰ ਦੇ ਪਤਵੰਤੇ ਵਿਅਕਤੀ ਵੱਡੀ ਗਿਣਤੀ 'ਚ ਹਾਜ਼ਰ ਸਨ | ਮੰਚ ਦਾ ਸੰਚਾਨਨ ਕਰਦਿਆਂ ਸੋਹਣ ਸਿੰਘ ਕੇਸਰ ਸਿੰਘ ਵਾਲਾ ਨੇ ਕਿਹਾ ਕਿ ਮਠਾੜੂ ਪਰਿਵਾਰ ਨੇ ਆਪਣੀ ਮਿਹਨਤ, ਲਿਆਕਤ ਅਤੇ ਮੁਸ਼ੱਕਤ ਨਾਲ ਕਿਰਤ ਕਰਕੇ ਪਿੰਡ ਔਲਖ ਦੇ ਸਾਧਾਰਨ ਘਰ 'ਚੋਂ ਉਠ ਕੇ ਸ਼ਹਿਰ ਕੋਟਕਪੂਰਾ 'ਚ ਆਪਣਾ ਵਧੀਆ ਕਾਰੋਬਾਰ ਸਥਾਪਿਤ ਕੀਤਾ ਅਤੇ ਏਥੇ ਹੀ ਆਪਣਾ ਰੈਣ-ਬਸੇਰਾ ਬਣਾਇਆ | ਇਹ ਸਭ ਸਵ. ਜਰਨੈਲ ਸਿੰਘ ਮਠਾੜੂ ਅਤੇ ਸਮੁੱਚੇ ਪਰਿਵਾਰ ਦੀ ਘਾਲਣਾ ਦਾ ਹੀ ਨਤੀਜਾ ਹੈ | ਉਨ੍ਹਾਂ ਸਵ. ਜਰਨੈਲ ਸਿੰਘ ਮਠਾੜੂ ਦੀ ਜੀਵਨੀ ਸਬੰਧੀ ਚਾਨਣਾ ਪਾਉਣ ਉਪਰੰਤ ਵੱਖ-ਵੱਖ ਸੰਸਥਾਵਾਂ, ਵਿੱਦਿਅਕ ਅਦਾਰਿਆਂ ਵਲੋਂ ਆਏ ਸ਼ੋਕ ਮਤੇ ਪੜੇ | ਸ਼ਰਧਾਂਜਲੀ ਸਮਾਰੋਹ 'ਚ ਬੋਲਦਿਆਂ ਕੋਟਕਪੂਰਾ ਦੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਜਰਨੈਲ ਸਿੰਘ ਮਠਾੜੂ ਹੁਰਾਂ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ 'ਤੇ ਚਾਨਣਾ ਪਾਉਂਦਿਆਂ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ 'ਜੇ.ਐਸ. ਜਨਰੇਟਰਜ਼' ਦਾ ਨਾਮ ਅੱਜ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਵੀ ਆਪਣੀ ਵਿਸ਼ੇਸ਼ ਪਹਿਚਾਣ ਰੱਖਦਾ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਸੂਬਾ ਸਿੰਘ ਬਾਦਲ, ਜੈਨਕੋ ਪੰਜਾਬ ਦੇ ਸਾਬਕਾ ਚੇਅਰਮੈਨ ਧਨਜੀਤ ਸਿੰਘ ਧਨੀ ਵਿਰਕ, ਬਲਜੀਤ ਸਿੰਘ ਖੀਵਾ, ਅਮਨਦੀਪ ਸਿੰਘ ਘੋਲੀਆ, ਜਰਨੈਲ ਸਿੰਘ ਮੋਗੇ ਵਾਲੇ, ਮਲਕੀਤ ਸਿੰਘ ਪੰਜਗਰਾਈਾ, ਜਸਵਿੰਦਰ ਬਰਗਾੜੀ, ਪ੍ਰੇਮ ਚਾਵਲਾ, ਬਲਵੰਤ ਸਿੰਘ ਰੋਮਾਣਾ, ਸ਼ਰਨਜੀਤ ਸਿੰਘ ਮੂਕਰ, ਗੋਰਾ ਕਲੇਰ, ਕਾਲਾ ਕਲੇਰ, ਬਲਵੀਰ ਸਿੰਘ ਮੰਘੇੜਾ, ਪ੍ਰਧਾਨ ਮੋਹਨ ਸਿੰਘ ਮੱਤਾ, ਕੇਵਲ ਸਿੰਘ ਸਹੋਤਾ, ਦਰਸ਼ਨ ਸਿੰਘ, ਸਿਕੰਦਰ ਸਿੰਘ ਔਲਖ, ਅਮਰ ਸਿੰਘ ਮਠਾੜੂ, ਸੁਖਰਾਜ ਸਿੰਘ ਚਾਨਾ ਅਤੇ ਹੋਰ ਹਾਜ਼ਰ ਸਨ | ਇਸ ਮੌਕੇ ਪਰਿਵਾਰ ਵਲੋਂ ਪਿੰਡ ਔਲਖ ਦੇ ਸਰਕਾਰੀ ਸਕੂਲਾਂ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਨੂੰ ਸਵ. ਜਰਨੈਲ ਸਿੰਘ ਮਠਾੜੂ ਦੀ ਯਾਦ 'ਚ ਸਹਾਇਤਾ ਰਾਸ਼ੀ ਵੀ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਗੁਰਨਾਮ ਸਿੰਘ ਪੰਜਗਰਾੲੀਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜ਼ਲੀਆਂ ਭੇਟ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਡੀ.ਸੀ.ਐਮ. ਸਕੂਲ 'ਚ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ <br/>
Ad Position 24