ਪੰਜਗਰਾੲੀਂ ਕਲਾਂ, 27 ਮਈ (ਸੁਖਮੰਦਰ ਸਿੰਘ ਬਰਾੜ)-ਭਾਜਪਾ ਦੇ ਐਸ.ਸੀ. ਮੋਰਚਾ ਦੇ ਸੂਬਾਈ ਪ੍ਰਧਾਨ ਜਸਪਾਲ ਸਿੰਘ ਪੰਜਗਰਾੲੀਂ ਅਤੇ ਨੰਬਰਦਾਰ ਬਲਕਾਰ ਸਿੰਘ ਦੇ ਸਤਿਕਾਰਯੋਗ ਪਿਤਾ ਗੁਰਨਾਮ ਸਿੰਘ ਪੰਜਗਰਾੲੀਂ ਦੀ ਅੰਤਿਮ ਅਰਦਾਸ ਗੁਰਦੁਆਰਾ ਅਕਾਲਸਰ, ਪ੍ਰਵਾਨਾ ਜੀ ਗਿੱਲ ਪੱਤੀ, ਪੰਜਗਰਾੲੀਂ ਕਲਾਂ ਵਿਖੇ ਹੋਈ | ਅਰਦਾਸ ਉਪਰੰਤ ਹੋਏ ਸ਼ਰਧਾਂਜ਼ਲੀ ਸਮਾਗਮ ਦੌਰਾਨ ਸੁਖਮੰਦਰ ਸਿੰਘ ਬਰਾੜ ਵਲੋਂ ਗੁਰਨਾਮ ਸਿੰਘ ਦੇ ਕਿਰਤੀ ਜੀਵਨ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਮਾਜ ਦੇ ਵਿਕਾਸ ਵਿਚ ਪਾਏ ਗਏ ਯੋਗਦਾਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਭੇਜੇ ਸ਼ੋਕ ਸੰਦੇਸ਼ ਪੜ੍ਹੇ | ਸਮਾਗਮ ਨੂੰ ਸੰਬੋਧਨ ਕਰਦਿਆਂ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਬਾਬੂ ਸਿੰਘ ਜੰਡਿਆਲਾ, ਆਰ.ਐਸ.ਐਸ.ਦੇ ਪ੍ਰਚਾਰਕ ਪ੍ਰਮੋਦ ਕੁਮਾਰ, ਬਾਵਰੀਆ ਸਮਾਜ ਦੇ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂਯੋਧਾ, ਭਾਜਪਾ ਆਗੂ ਸੰਦੀਪ ਸਿੰਘ ਸੰਨੀ ਬਰਾੜ ਨੇ ਗੁਰਨਾਮ ਸਿੰਘ ਨੂੰ ਭਾਵ-ਭਿੰਨੀਆਂ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਮਾਜ ਸੇਵਾ ਅਤੇ ਰਾਜਨੀਤੀ ਦੇ ਖੇਤਰ 'ਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ | ਸਮਾਗਮ ਦੇ ਅਖ਼ੀਰ ਵਿਚ ਵਿਮੁਕਤ ਜਾਤੀਆਂ ਦੇ ਕੌਮੀ ਮੀਤ ਪ੍ਰਧਾਨ ਸਰਬਣ ਸਿੰਘ ਪੰਜਗਰਾੲੀਂ ਨੇ ਆਈਆਂ ਹੋਈ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਧਰਮਵੀਰ ਸਿੰਘ ਮਾਹੀਆ ਸਾਬਕਾ ਚੇਅਰਮੈਨ, ਸਾਬਕਾ ਡਿਪਟੀ ਜਨਰਲ ਮੈਨੇਜਰ ਕੁਲਬੀਰ ਸਿੰਘ ਮੱਤਾ, ਗੁਰਚਰਨ ਸਿੰਘ ਡੀ.ਟੀ.ਓ, ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਕੌਰ ਪੰਜਗਰਾੲੀਂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਸਰਕਲ ਪ੍ਰਧਾਨ ਮਨਦੀਪ ਸਿੰਘ ਰੂਬੀ, ਸਰਪੰਚ ਜਸਵਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਬਰਾੜ, ਸਰਪੰਚ ਕੇਵਲ ਸਿੰਘ, ਸ਼ਿਵਰਾਜ ਸਿੰਘ ਗਿੱਲ, ਕਾਂਗਰਸੀ ਆਗੂ ਰਮੇਸ਼ ਕੁਮਾਰ ਕਾਲਾ ਕੱਕੜ, ਹਰਚੰਦ ਸਿੰਘ ਬਰਾੜ ਪੰਚ, ਬਰਜਿੰਦਰ ਸਿੰਘ ਮਾਕ੍ਹਾ ਪੰਚ, ਸਾਬਕਾ ਸਰਪੰਚ ਦਲ ਸਿੰਘ ਬਰਾੜ, ਸਾਬਕਾ ਪੰਚ ਭੋਲਾ ਸੰਧੂ, ਲਛਮਣ ਸਿੰਘ ਯੋਧਾ, ਪਰਮਜੀਤ ਸਿੰਘ ਬਰਗਾੜੀ, ਭਾਜਪਾ ਆਗੂ ਮੁਖਤਿਆਰ ਸਿੰਘ ਐਸ.ਪੀ., ਗੁਰਜੰਟ ਸਿੰਘ ਚੰਨੀਆ ਸਾਬਕਾ ਚੇਅਰਮੈਨ, ਮੇਜਰ ਸਿੰਘ ਕਲੇਰ, ਵਾਹਿਗੁਰੂ ਸਿੰਘ ਕਾਬਲ ਵਾਲਾ ਸੂਬਾ ਪ੍ਰਧਾਨ ਬਾਵਰੀਆ ਸਮਾਜ, ਪ੍ਰੇਮ ਕੁਮਾਰ ਗੇਰਾ ਸਾਬਕਾ ਚੇਅਰਮੈਨ, ਰਾਜਿੰਦਰ ਸਿੰਘ ਮੱਲਾ, ਰਾਜੇਸ਼ ਧੀਂਗੜਾ ਲੰਬੀ, ਸ਼ਾਮ ਲਾਲ ਗੋਇਲ ਜੈਤੋ, ਸਤਪਾਲ ਸੱਤੀ, ਅਜੀਤ ਪ੍ਰਕਾਸ਼ ਕੋਟਕਪੂਰਾ, ਰਾਮ ਰਤਨ ਜੈਤੋ, ਮਹੰਤ ਚਮਕੌਰ ਸਿੰਘ ਨਿਰਮਲੇ, ਭਾਈ ਗੁਰਪ੍ਰੀਤ ਸਿੰਘ ਖਾਲਸਾ, ਗਿੰਦਰ ਰੋਮਾਣਾ, ਮਹੰਤ ਸੰੁਦਰ ਦਾਸ, ਹਰਜਿੰਦਰ ਸਿੰਘ ਗੱਗੂ ਬਰਾੜ ਐਨ.ਆਰ.ਆਈ. ਸਭਾ ਦੇ ਪ੍ਰਧਾਨ, ਸਾਬਕਾ ਸਰਪੰਚ ਸੁਰਿੰਦਰ ਸਿੰਘ ਬਰਾੜ, ਮਲਕੀਤ ਸਿੰਘ, ਲਖਵਿੰਦਰ ਰੰਧਾਵਾ, ਮਨਜੀਤ ਨੇਗੀ ਸਰਕਲ ਪ੍ਰਧਾਨ, ਕੈਪਟਨ ਮੁਖਤਿਆਰ ਸਿੰਘ, ਬਲਵਿੰਦਰ ਬਰਗਾੜੀ, ਹਰਦੀਪ ਸ਼ਰਮਾ, ਐਡਵੋਕੇਟ ਗਗਨ ਸੁਖੀਜਾ, ਗਗਨ ਸੇਠੀ, ਪਿ੍ੰਸੀਪਲ ਗਗਨਦੀਪ ਸਿੰਘ, ਪ੍ਰਕਾਸ਼ ਸਿੰਘ ਸੇਵੇਵਾਲਾ, ਹਰਮੇਲ ਚਹਿਲ, ਹਰਬੰਸ ਲਾਲ ਸ਼ਰਮਾ, ਸੰਦੀਪ ਟੋਨੀ ਜੈਤੋ, ਮੰਡਲ ਪ੍ਰਧਾਨ ਨਸੀਬ ਸਿੰਘ ਔਲਖ, ਕੋਮਲ ਚਹਿਲ, ਸੰਜੀਵ ਕੁਮਾਰ, ਗੁਰਿੰਦਰ ਸਿੰਘ ਕੋਟਕਪੂਰਾ, ਨਰਿੰਦਰ ਬੈੜ, ਹਰਪ੍ਰੀਤ ਸਿੰਘ ਚਾਨਾ, ਸੁਰਿੰਦਰ ਦਮਦਮੀ, ਰਾਜੀਵ ਸ਼ਰਮਾ, ਭਜਨ ਸਿੰਘ ਮਰਖਾਈ, ਪੂਰਨ ਸਿੰਘ ਸੰਧਵਾਂ, ਨਾਨਕ ਸਿੰਘ ਬੇਗੂਵਾਲਾ, ਨੰਬਰਦਾਰ ਗੁਰਪ੍ਰਸ਼ਾਦ ਸਿੰਘ ਸਾਦਿਕ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ |