07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਨਗਰ ਕੌਂਸਲ ਚੋਣਾਂ 'ਚ ਵੋਟ ਪ੍ਰਤੀਸ਼ਤ ਸਭ ਤੋਂ ਵੱਧ ਰਹੀ

Ad Position 21
No active advertisement
ਅਜੀਤ ਡੈਸਕ 31-05-2026
ਜਸਵੰਤ ਸਿੰਘ ਪੁਰਬਾ
ਫ਼ਰੀਦਕੋਟ, 30 ਮਈ : ਸ਼ੁੱਕਰਵਾਰ ਨੂੰ ਐਲਾਨੇ ਗਏ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿਚ ਫ਼ਰੀਦਕੋਟ ਸ਼ਹਿਰ ਦੇ 22 ਵਾਰਡਾਂ 'ਚ ਹੋਈ ਪੋਿਲੰਗ ਦੌਰਾਨ ਸਭ ਤੋਂ ਵੱਧ ਵੋਟਾਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਹਿੱਸੇ ਵਿਚ ਆਈਆਂ | ਜਦੋਂ ਕਿ ਕਾਂਗਸਰ ਨੂੰ ਦੂਸਰਾ, ਆਮ ਆਦਮੀ ਪਾਰਟੀ ਤੀਸਰੇ ਅਤੇ ਭਾਜਪਾ ਵੋਟਾਂ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਰਹੀ | ਸ਼ਹਿਰ ਵਿਚ ਪੋਲ ਹੋਈਆਂ ਵੋਟਾਂ 68907 ਵਿਚੋਂ 37124 (53.28 ਫ਼ੀਸਦ) ਵੋਟਾਂ ਪਈਆਂ | ਜਿਸ ਵਿਚ ਅਕਾਲੀ ਦਲ ਬਾਦਲ ਨੇ 11538 (31.19 ਫ਼ੀਸਦ), ਕਾਂਗਰਸ 10551 (28.55 ਫ਼ੀਸਦ), ਆਮ ਆਦਮੀ ਪਾਰਟੀ 9821 (26.82 ਫ਼ੀਸਦ) ਅਤੇ ਭਾਜਪਾ ਨੇ ਕੇਵਲ 1809 (4.89 ਫ਼ੀਸਦ) ਵੋਟਾਂ ਲਈਆਂ | ਇਹ ਪਹਿਲਾ ਮੌਕਾ ਹੈ ਕਿ 28 ਸਾਲ ਬਾਅਦ ਜਿੱਥੇ ਸ਼ਹਿਰੀ ਵੋਟਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਚੜ੍ਹਤ ਰਹੀ ਹੈ | ਇਸ ਤੋਂ ਪਹਿਲਾਂ ਸਾਲ 1998 ਵਿਚ ਸ: ਸੁਖਬੀਰ ਸਿੰਘ ਬਾਦਲ ਨੇ ਜਦੋਂ ਆਪਣਾ ਰਾਜਨੀਤਿਕ ਕੈਰੀਅਰ ਇੱਥੋਂ ਆਰੰਭ ਕੀਤਾ ਅਤੇ ਲੋਕ ਸਭਾ ਦੀ ਚੋਣ ਲੜੇ | ਫ਼ਰੀਦਕੋਟ ਸ਼ਹਿਰ ਵਿਚੋਂ ਤਕਰੀਬਨ 22000 ਵੋਟ ਲਏ ਸਨ ਅਤੇ ਪਹਿਲੀ ਲੋਕ ਸਭਾ ਸੀਟ ਜਿੱਤੇ ਸਨ | ਦੂਜੇ ਪਾਸੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਫ਼ਰੀਦਕੋਟ ਸ਼ਹਿਰ 'ਚੋਂ 21000 ਤੋਂ ਵੱਧ ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ ਸੀ ਪ੍ਰੰਤੂ ਇਸ ਵਾਰ ਨਗਰ ਕੌਂਸਲ ਚੋਣਾਂ ਵਿਚ ਇਸ ਪਾਰਟੀ ਦੀਆਂ ਵੋਟਾਂ ਅੱਧ ਤੋਂ ਵੀ ਘੱਟ ਗਈਆਂ ਹਨ | ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਫ਼ਰੀਦਕੋਟ ਸ਼ਹਿਰ ਵਿਚੋਂ 22 ਹਜ਼ਾਰ ਦੇ ਕਰੀਬ ਵੋਟ ਪ੍ਰਾਪਤ ਕੀਤੇ ਸਨ | ਇਸ ਵਾਰ ਕੇਵਲ 1809 ਵੋਟਾਂ ਹੀ ਇਸ ਪਾਰਟੀ ਨੂੰ ਪਈਆਂ ਹਨ | ਫ਼ਰੀਦਕੋਟ ਸ਼ਹਿਰ ਅੰਦਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਸਭ ਤੋਂ ਜ਼ਿਆਦਾ ਵੋਟਾਂ ਲਏ ਜਾਣ 'ਤੇ ਪਾਰਟੀ ਦੇ ਸੀਨੀਅਰ ਆਗੂ ਅਤੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਇਸ ਸਭ ਲਈ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਨੇ ਇਨ੍ਹਾਂ ਚੋਣਾਂ ਵਿਚ ਜਿੱਤੇ 7 ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਰਹਿ ਗਏ ਉਮੀਦਵਾਰਾਂ ਦੇ ਹੌਸਲੇ ਦੀ ਤਾਰੀਫ਼ ਕੀਤੀ | ਸ: ਰੋਮਾਣਾ ਨੇ ਦੱਸਿਆ ਕਿ ਸੱਤਾਧਾਰ ਪਾਰਟੀ ਨੇ ਸਰਕਾਰੀ ਤੰਤਰ ਰਾਹੀਂ ਉਨ੍ਹਾਂ ਦੀ ਵਾਰਡ ਨੰ: 22 ਤੋਂ ਜਿੱਤੀ ਹੋਈ ਸੀਟ ਕੇਵਲ ਤਿੰਨ ਵੋਟਾਂ ਨਾਲ ਆਪਣੇ ਉਮੀਦਵਾਰ ਨੂੰ ਜਿੱਤ ਦਿਵਾ ਦਿੱਤੀ | ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਵੀ ਕਾਨੂੰਨੀ ਲੜਾਈ ਲੜ੍ਹਨਗੇ | ਸਾਰੇ ਸਬੂਤ ਅਤੇ ਦਸਤਾਵੇਜ ਉਨ੍ਹਾਂ ਦੇ ਕੋਲ ਹਨ | ਬੰਟੀ ਰੋਮਾਣਾ ਨੇ ਕਿਹਾ ਕਿ ਸਰਕਾਰੀ ਜਬਰ, ਧੱਕੇਸ਼ਾਹੀ ਅਤੇ ਧਮਕੀਆਂ ਦੇ ਬਾਵਜੂਦ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਡਰੇ ਨਹੀਂ ਸਗੋਂ ਡੱਟ ਕੇ ਚੋਣਾਂ ਵਿਚ ਆਪਣੇ ਵਿਰੋਧੀਆਂ ਦਾ ਮੁਕਾਬਲਾ ਕੀਤਾ | ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਇਸ ਹਲਕੇ ਤੋਂ ਮਜ਼ਬੂਤੀ ਨਾਲ ਨਿਤਰੇਗਾ | ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿਚ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਇੰਡੀਆ ਗੱਠਜੋੜ ਦੇ ਮਾਧਿਅਮ ਰਾਹੀਂ ਕਾਂਗਰਸ, ਆਮ ਆਦਮੀ ਪਾਰਟੀ ਦੀ ਮਦਦ ਕਰੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਦੋਨਾਂ ਹੀ ਵਿਰੋਧੀ ਪਾਰਟੀਆਂ ਦੇ ਜੇਤੂ ਕੌਂਸਲਰ ਸ਼ੋ੍ਰਮਣੀ ਅਕਾਲੀ ਦਲ ਦੇ ਸੰਪਰਕ 'ਚ ਹਨ | ਜਿਸ ਦਾ ਖੁਲਾਸਾ ਉਹ ਮੌਕੇ 'ਤੇ ਕਰਨਗੇ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਜਿੱਤੇ ਉਮੀਦਵਾਰਾਂ ਵਿਚ ਓਮਾ ਗਰੋਵਰ, ਮੁਸਕਾਨ ਗਰੋਵਰ, ਵਿਕਾਸ ਕੁਮਾਰ ਵਿੱਕੀ, ਰੀਨਾ ਰਾਣੀ, ਸ਼ਾਲੂ ਅਰੋੜਾ, ਪ੍ਰਦੀਪ ਕੌਰ ਤੇ ਹਰਮਨਦੀਪ ਕੌਰ ਤੋਂ ਇਲਾਵਾ ਪਾਰਟੀ ਆਗੂਆਂ ਵਿਚ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸਤੀਸ਼ ਗਰੋਵਰ, ਸਰਬਜੋਤ ਸਿੰਘ ਸਾਹਨੀ, ਅਮਨ ਵੜਿੰਗ, ਨਰਾਇਣ ਦਾਸ ਕਾਲੀ, ਸ਼ੰਟੂ ਅਰੋੜਾ, ਬਬਰੀਕ ਸਿੰਘ ਬੀਕਾ ਰੋਮਾਣਾ, ਅਸ਼ੋਕ ਕੁਮਾਰ ਅਤੇ ਅਨੂਪ ਗਰੋਵਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਮੰਤਰੀ ਵਲੋਂ ਵਾਤਾਵਰਨ ਪਾਰਕ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਵਿਸ਼ੇਸ਼ ਯੋਜਨਾ 'ਤੇ ਚਰਚਾ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਲੋਕਾਂ ਨੇ ਵਿਕਾਸ, ਭਰੋਸੇ ਤੇ ਜਨਸੇਵਾ ਦੀ ਰਾਜਨੀਤੀ ਨੂੰ ਦਿੱਤਾ ਫ਼ਤਵਾ- ਵਿਧਾਇਕ ਅਮੋਲਕ ਸਿੰਘ...
Ad Position 24
No active advertisement