06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਮੁਫ਼ਤ ਸਿਲਾਈ ਸਿਖਲਾਈ ਕੇਂਦਰ ਦਾ ਉਦਘਾਟਨ

ਮਲੋਟ, 6 ਅਗਸਤ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖ਼ਾ ਨੇ ਸਮਾਜ ਸੇਵਾ ਵੱਲ ਇੱ ਹੋਰ ਮਹੱਤਵਪੂਰਨ ਪਹਿਲਕਦਮੀ ਕਰਦੇ ਹੋਏ ਏਕਤਾ ਨਗਰ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਮੁਫ਼ਤ ਸਿਲਾਈ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਕੌਂਸਲ ਦੇ ਖੇਤਰੀ ਸਕੱਤਰ (ਸੰਸਕਾਰ) ਰਾਜ ਵਾਟਸ, ਸੂਬਾਈ ਜਨਰਲ ਸਕੱਤਰ ਰਾਜਿੰਦਰ ਪਪਨੇਜਾ, ਸ਼ਾਖ਼ਾ ਪ੍ਰਧਾਨ ਧਰਮਪਾਲ ਗੁੰਬਰ ਅਤੇ ਸ਼ਾਖ਼ਾ ਸਕੱਤਰ ਰਾਜਿੰਦਰ ਨਾਗਪਾਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਨੇ ਹਮੇਸ਼ਾ ਸੇਵਾ, ਸੱਭਿਆਚਾਰ ਤੇ ਸਮਰਪਣ ਦੀ ਭਾਵਨਾ ਨਾਲ ਸਮਾਜ ਭਲਾਈ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਈ ਹੈ।

Ad Position 21
No active advertisement
ਅਜੀਤ ਡੈਸਕ 07-08-2026
ਮਲੋਟ, 6 ਅਗਸਤ (ਪਾਟਿਲ)-ਭਾਰਤ ਵਿਕਾਸ ਪ੍ਰੀਸ਼ਦ ਮਲੋਟ ਸ਼ਾਖ਼ਾ ਨੇ ਸਮਾਜ ਸੇਵਾ ਵੱਲ ਇੱ ਹੋਰ ਮਹੱਤਵਪੂਰਨ ਪਹਿਲਕਦਮੀ ਕਰਦੇ ਹੋਏ ਏਕਤਾ ਨਗਰ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਮੁਫ਼ਤ ਸਿਲਾਈ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਕੌਂਸਲ ਦੇ ਖੇਤਰੀ ਸਕੱਤਰ (ਸੰਸਕਾਰ) ਰਾਜ ਵਾਟਸ, ਸੂਬਾਈ ਜਨਰਲ ਸਕੱਤਰ ਰਾਜਿੰਦਰ ਪਪਨੇਜਾ, ਸ਼ਾਖ਼ਾ ਪ੍ਰਧਾਨ ਧਰਮਪਾਲ ਗੁੰਬਰ ਅਤੇ ਸ਼ਾਖ਼ਾ ਸਕੱਤਰ ਰਾਜਿੰਦਰ ਨਾਗਪਾਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਨੇ ਹਮੇਸ਼ਾ ਸੇਵਾ, ਸੱਭਿਆਚਾਰ ਤੇ ਸਮਰਪਣ ਦੀ ਭਾਵਨਾ ਨਾਲ ਸਮਾਜ ਭਲਾਈ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਔਰਤਾਂ ਤੇ ਲੜਕੀਆਂ ਨੂੰ ਮੁਫ਼ਤ ਸਿਲਾਈ ਸਿਖਲਾਈ ਪ੍ਰਦਾਨ ਕਰਨਾ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣ ਵੱਲ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਉਨ੍ਹਾਂ ਦੇ ਪੁੱਤਰ ਦਵਿੰਦਰ ਭਟੇਜਾ ਨੇ ਦੇਸ ਰਾਜ ਭਟੇਜਾ ਦੀ ਪਤਨੀ ਸਵ. ਵੀਨਾ ਰਾਣੀ ਭਟੇਜਾ ਦੀ ਯਾਦ ਵਿਚ ਸਮਾਜ ਨੂੰ ਸਮਰਪਿਤ ਕੀਤੀ ਹੈ। ਇਸ ਮੌਕੇ ਸੂਬਾਈ ਜਨਰਲ ਸਕੱਤਰ ਰਜਿੰਦਰ ਪਪਨੇਜਾ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਸ਼ਾਖ਼ਾ ਖ਼ਜ਼ਾਨਚੀ ਸੋਹਨ ਲਾਲ ਗੁੰਬਰ, ਹੰਸਰਾਜ ਰੇਗਰ, ਅਮਰ ਮੁੰਜਾਲ, ਦਰਸ਼ਨ ਗੇਰਾ, ਵੇਦ ਪ੍ਰਕਾਸ਼ ਬਾਂਸਲ, ਨਰੇਸ਼ ਗਰੋਵਰ, ਸਿਖਲਾਈ ਕੇਂਦਰ ਦੇ ਅਧਿਆਪਕ ਨਿਸ਼ਾ ਰਵੀਆਣਾ ਕਮੇਟੀ ਮੈਂਬਰ ਤੇ ਗੁਰੂ ਰਵਾਨੀ ਕਮੇਟੀ ਦੇ ਕਈ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਰੱਥੜੀਆਂ ’ਚ ਵਾਟਰ ਕੂਲਰ ਤੇ ਆਰ.ਓ. ਸਿਸਟਮ ਦਾ ਉਦਘਾਟਨ ਅਗਲੀ ਖ਼ਬਰ ਸੇਵਾਮੁਕਤ ਮਿਊਂਸੀਪਲ ਵਰਕਰਜ਼ ਯੂਨੀਅਨ ਪੰਜਾਬ ਨੇ ਕੀਤੀ ਮੀਟਿੰਗ
Ad Position 24
No active advertisement