09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਲੋਟ ਦੇ ਵਾਰਡ ਨੰਬਰ 5 ਤੋਂ 'ਆਪ' ਦੀ ਸੰਤੋਸ਼ ਗਗਨੇਜਾ ਨੇ ਮੁੜ ਰਚਿਆ ਇਤਿਹਾਸ

Ad Position 21
No active advertisement
ਅਜੀਤ ਡੈਸਕ 31-05-2026
ਮਲੋਟ, 30 ਮਈ (ਪਾਟਿਲ)-ਮਲੋਟ ਨਗਰ ਕੌਂਸਲ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜੋਰ-ਸ਼ੋਰ ਨਾਲ ਜਸ਼ਨ ਮਨਾਏ ਗਏ ਹਨ | ਇਸੇ ਲੜੀ ਤਹਿਤ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਸੰਤੋਸ਼ ਗਗਨੇਜਾ (ਧਰਮਪਤਨੀ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ) ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ | ਉਨ੍ਹਾਂ ਕੁੱਲ 525 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਇੰਡੀਅਨ ਕਾਂਗਰਸ ਦੀ ਉਮੀਦਵਾਰਾਂ ਨੂੰ ਹਰਾ ਕੇ ਇਹ ਜਿੱਤ ਦਰਜ ਕਰਵਾਈ ਹੈ | ਜਿੱਤ ਦਾ ਐਲਾਨ ਹੁੰਦਿਆਂ ਹੀ ਉਨ੍ਹਾਂ ਨੇ ਵਾਰਡ ਵਾਸੀਆਂ ਦਾ ਆਸ਼ੀਰਵਾਦ ਲੈਣ ਲਈ ਘਰ-ਘਰ ਜਾ ਕੇ ਧੰਨਵਾਦੀ ਦੌਰਾ ਕੀਤਾ | ਵਾਰਡ ਵਿਚ ਫੇਰੀ ਦੌਰਾਨ ਸੰਤੋਸ਼ ਗਗਨੇਜਾ ਦਾ ਥਾਂ-ਥਾਂ 'ਤੇ ਨਿੱਘਾ ਸਵਾਗਤ ਕੀਤਾ ਗਿਆ | ਵਾਰਡ ਵਾਸੀਆਂ ਨੇ ਉਨ੍ਹਾਂ ਦੇ ਗਲ ਵਿਚ ਹਾਰ ਪਾਏ, ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਇਆ ਅਤੇ ਇਸ ਵੱਡੀ ਜਿੱਤ ਦੀਆਂ ਮੁਬਾਰਕਬਾਦ ਦਿੱਤੀਆਂ | ਨੌਜਵਾਨ ਆਗੂ ਸੁਨੀਲ ਗਗਨੇਜਾ ਅਤੇ ਵੱਡੀ ਗਿਣਤੀ ਵਿਚ ਮੌਜੂਦ ਵਾਰਡ ਵਾਸੀਆਂ ਨੇ ਗਗਨੇਜਾ ਪਰਿਵਾਰ ਦੇ ਨਾਲ ਮਿਲ ਕੇ ਇਸ ਜਿੱਤ ਦੀ ਖ਼ੁਸ਼ੀ ਨੂੰ ਸਾਂਝਾ ਕੀਤਾ | ਸੰਤੋਸ਼ ਗਗਨੇਜਾ ਤੇ ਉਨ੍ਹਾਂ ਦੇ ਪਤੀ ਬਲਦੇਵ ਕੁਮਾਰ ਲਾਲੀ ਗਗਨੇਜਾ ਪਹਿਲਾਂ ਵੀ ਕਈ ਵਾਰ ਚੋਣਾਂ ਜਿੱਤ ਕੇ ਵਾਰਡ ਦੀ ਸੇਵਾ ਕਰ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸਲ ਦੇ ਕੌਣ ਬਣਨਗੇ ਪ੍ਰਧਾਨ, ਵੱਖ-ਵੱਖ ਨਾਵਾਂ ਦੀ ਸ਼ਹਿਰ 'ਚ ਚਰਚਾ <br/> ਅਗਲੀ ਖ਼ਬਰ ਦੇਸ਼ ਦੀ ਵੰਡ ਸਮੇਂ ਉੱਜੜ ਕੇ ਮੁੜ ਨਹੀਂ ਵਸਿਆ ਫ਼ਰੀਦਕੋਟ ਦੀ ਉੱਤਰੀ ਹੱਦ 'ਤੇ ਪੈਂਦਾ ਪਿੰਡ ਖਿਲਚੀਆਂ
Ad Position 24