ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਦੇ ਕੋਟਕਪੂਰਾ ਰੋਡ ਵਿਖੇ ਦੁਨੀਆ ਦੀ ਸਭ ਤੋਂ ਵੱਡੀ ਸਿਲਾਈ ਮਸ਼ੀਨ ਨਿਰਮਾਤਾ ਕੰਪਨੀ ਜੈਕ ਵਲੋਂ ਆਪਣੀ 30ਵੀਂ ਵਰ੍ਹੇਗੰਢ 'ਤੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕੰਪਨੀ ਵਲੋਂ ਆਪਣਾ ਨਵਾਂ ਮਾਡਲ ਏ-3 ਸੀ (ਫੁੱਲ ਕੰਪਿਊਟਰਾਈਜ਼ਡ ਸਿਲਾਈ ਮਸ਼ੀਨ) ਲਾਂਚ ਕੀਤਾ ਗਿਆ |?ਸਮਾਗਮ ਦੇ ਮੁੱਖ ਮਹਿਮਾਨ ਸੀਨੀਅਰ ਭਾਜਪਾ ਆਗੂ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਸਨ | ਉਨ੍ਹਾਂ ਮਸ਼ੀਨ ਲਾਂਚ ਕਰਨ ਤੋਂ ਬਾਅਦ ਕਿਹਾ ਕਿ ਜੈਕ ਦੁਨੀਆ ਦੀ ਇਕਲੌਤੀ ਅਜਿਹੀ ਕੰਪਨੀ ਹੈ, ਜੋ ਹਰ 6 ਮਹੀਨਿਆਂ ਵਿਚ ਆਪਣਾ ਇੱਕ ਨਵਾਂ ਉਤਪਾਦ ਬਾਜ਼ਾਰ 'ਚ ਲਿਆਉਂਦੀ ਹੈ, ਜੋ ਨਵੇਂ-ਨਵੇਂ ਫੀਚਰਸ ਨਾਲ ਲੈਸ ਹੁੰਦਾ ਹੈ | ਜੈਕ ਦਾ ਇਹ ਨਵਾਂ ਮਾਡਲ ਬਹੁਤ ਹੀ ਆਧੁਨਿਕ ਤੇ ਉਪਯੋਗੀ ਹੈ | ਇਸ ਵਿਚ ਏ.ਆਈ. (ਆਰਟੀਫ਼ਿਸ਼ੀਅਲ ਇੰਟੈਲੀਜੈਂਸ) ਦੇ ਨਾਲ-ਨਾਲ ਆਟੋ ਟਿ੍ਮਿੰਗ ਦੀ ਸਹੂਲਤ ਵੀ ਹੈ | ਕੱਪੜਾ ਨਿਰਮਾਤਾਵਾਂ ਦੀ ਸਭ ਤੋਂ ਵੱਡੀ ਸਮੱਸਿਆ ਸਿਲਾਈ ਕਰਦੇ ਸਮੇਂ ਵਾਰ-ਵਾਰ ਮਸ਼ੀਨ ਦਾ ਧਾਗਾ ਟੁੱਟਣ ਦੀ ਹੁੰਦੀ ਹੈ, ਜੋ ਕਿ ਇਸ ਮਸ਼ੀਨ ਦੇ ਆਉਣ ਨਾਲ ਲਗਪਗ ਖ਼ਤਮ ਹੋ ਜਾਵੇਗੀ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਹੈਪੀ ਸ਼ਰਮਾ ਨੇ ਜੈਕ ਕੰਪਨੀ ਦੇ 30 ਸਾਲ ਪੂਰੇ ਹੋਣ ਅਤੇ ਵਿਸ਼ਵ ਵਿਚ ਨੰਬਰ ਵਨ ਸਿਲਾਈ ਮਸ਼ੀਨ ਨਿਰਮਾਤਾ ਕੰਪਨੀ ਬਣਨ 'ਤੇ ਹਾਰਦਿਕ ਵਧਾਈ ਦਿੱਤੀ | ਜੈਕ ਕੰਪਨੀ ਦੇ ਪੰਜਾਬ ਮੈਨੇਜਰ ਵਿਕਾਸ ਪਾਂਡੇ ਨੇ ਦੱਸਿਆ ਕਿ ਜੈਕ ਇਕਲੌਤੀ ਅਜਿਹੀ ਸਿਲਾਈ ਮਸ਼ੀਨ ਨਿਰਮਾਤਾ ਕੰਪਨੀ ਹੈ, ਜੋ ਆਪਣੀ ਕੁੱਲ ਆਮਦਨ ਦਾ ਇਕ ਵੱਡਾ ਹਿੱਸਾ ਖੋਜ ਤੇ ਉਤਪਾਦ ਵਿਕਾਸ 'ਤੇ ਖ਼ਰਚ ਕਰਦੀ ਹੈ ਤਾਂ ਜੋ ਕੱਪੜਾ ਨਿਰਮਾਣ ਉਦਯੋਗ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ | ਸਮਾਗਮ ਦੇ ਪ੍ਰਬੰਧਕ ਕਿਸ਼ੋਰ ਐਂਡ ਸੰਨਜ਼ ਦੇ ਮਾਲਕ ਸਚਿਨ ਧਵਨ ਨੇ ਕਿਹਾ ਕਿ ਇਹ ਮਾਡਲ ਜੈਕ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਮਾਡਲ ਹੈ | ਪੰਜਾਬ ਰੀਜਨ ਜੈਕ ਦੇ ਅਧਿਕਾਰਤ ਵਿਤਰਕ ਜੈਨਸਨਜ਼ ਇੰਡੀਆ ਦੇ ਡਾਇਰੈਕਟਰ ਸਿਧਾਂਤ ਜੈਨ ਨੇ ਜੈਕ ਕੰਪਨੀ ਦੇ ਆਟੋਮੇਸ਼ਨ ਅਤੇ ਆਧੁਨਿਕ ਪੁਰਜ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸਮਾਗਮ ਦੇ ਪ੍ਰਬੰਧਕ ਸਚਿਨ ਧਵਨ ਤੇ ਸੁਰਿੰਦਰ ਧਵਨ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮਾਗਮ ਵਿਚ ਆਏ ਕੱਪੜਾ ਨਿਰਮਾਤਾਵਾਂ ਲਈ ਇਕ ਸਿਲਾਈ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ 50 ਤੋਂ ਵੱਧ ਕੱਪੜਾ ਨਿਰਮਾਤਾਵਾਂ ਨੇ ਹਿੱਸਾ ਲਿਆ | ਮੁਕਾਬਲੇ ਦੇ ਅੰਤ ਵਿਚ 3 ਮੁੱਖ ਜੇਤੂਆਂ ਨੂੰ ਵੱਡੇ ਇਨਾਮ ਅਤੇ ਬਾਕੀ ਸਾਰੇ ਭਾਗੀਦਾਰਾਂ ਨੂੰ ਜੈਕ ਕੰਪਨੀ ਵਲੋਂ ਹੌਂਸਲਾ ਅਫ਼ਜਾਈ (ਸਾਂਤਵਨਾ) ਪੁਰਸਕਾਰ ਦਿੱਤੇ ਗਏ | ਇਸ ਮੌਕੇ ਭਾਜਪਾ ਦੇ ਬੁਲਾਰੇ ਅਨੁਰਾਗ ਸ਼ਰਮਾ, ਪ੍ਰਦੀਪ ਬੱਬੂ, ਰਣਜੀਤ ਸਿੰਘ ਭੁੱਟੀਵਾਲਾ, ਹਰੀਸ਼ ਤਨੇਜਾ, ਜਗਦੀਸ਼ ਜੋਸ਼ੀ, ਜਸਪ੍ਰੀਤ ਮਹਿਰਾ, ਹਰਪ੍ਰੀਤ ਸਿੰਘ, ਰਜਨੀਸ਼ ਜੈਨ, ਗੁਰਪ੍ਰੀਤ ਸਿੰਘ, ਦਰਵੇਸ਼ ਕੁਮਾਰ, ਕਮਲ ਰਾਣਾ, ਰੋਹਿਤ ਰਾਠੌਰ, ਹਰਦੀਪ ਸਿੰਘ, ਪੰਕਜ ਬਿਸ਼ਟ, ਹੇਮੰਤ ਧਵਨ, ਬਲਦੇਵ ਧਵਨ, ਪ੍ਰਦੀਪ ਧਵਨ, ਰਿਤੀਸ਼ ਧਵਨ, ਜਸ਼ਨ ਧਵਨ, ਬਲਦੇਵ ਕੁਮਾਰ ਬਿੱਲਾ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |