ਬਾਜਾਖਾਨਾ, 1 ਜੂਨ (ਜਗਦੀਪ ਸਿੰਘ ਗਿੱਲ)-ਮਿਊਾਸਪਲ ਚੋਣਾਂ ਦੌਰਾਨ ਪੰਜਾਬ ਪੱਧਰ 'ਤੇ ਬਹੁਤ ਵੱਡਾ ਧੱਕਾ ਹੋਇਆ ਹੈ | ਪਿਛਲੀਆਂ ਸਰਕਾਰਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਲੋਕਾਂ ਨੂੰ ੂ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ | ਇਨ੍ਹ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕੋਈ ਦਿਨ ਹੀ ਬੱਚਦਾ ਹੋਵੇਗਾ ਜਿਸ ਦਿਨ ਕਿਸੇ ਦਾ ਕਤਲ ਨਾ ਹੋਇਆ ਹੋਵੇ, ਚਾਰੇ ਪਾਸੇ ਕਾਤਲੋਗਾਰਤ ਬਣੀ ਪਈ ਹੈ | ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਸ਼ਤਾਬ ਨੇ ਕਿਹਾ ਕਿ ਛੋਟੇ ਜਾਂ ਵੱਡੇ ਕਿਸਾਨਾਂ ਨੂੰ ਸਦਾ ਡੀਜ਼ਲ ਅਤੇ ਪੈਟਰੋਲ ਦੀ ਜ਼ਰੂਰਤ ਹੈ ਅਤੇ ਸਵੇਰੇ ਨੂੰ ਤੇਲ ਪਵਾਉਣ ਲਈ ਜਾਂਦਾ ਹੈ ਤਾਂ ਤਿੰਨ ਰੁਪਏ ਤੋਂ ਲੈ ਕੇ ਪੰਜ ਰੁਪਏ ਤੱਕ ਦਾ ਵਾਧਾ ਕੀਤਾ ਹੋਇਆ ਮਿਲਦਾ ਹੈ | ਜਦੋਂ ਕਿ ਅੰਤਰ ਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦਾ ਰੇਟ ਘੱਟ ਚੁੱਕਾ ਹੈ ਪ੍ਰੰਤੂ ਇਨ੍ਹਾਂ ਨੇ ਨਹੀਂ ਘਟਾਇਆ | ਇਸ ਮੌਕੇ ਯੂਥ ਆਗੂ ਰਵਿੰਦਰ ਰਵੀ ਸ਼ਰਮਾ ਬਰਗਾੜੀ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀਆਂ ਸਾਰੀਆਂ ਬੈਂਕਾਂ ਪੈਸਿਆਂ ਤੋਂ ਬਿਨਾਂ ਵਿਹੂਣੀਆਂ ਪਈਆਂ ਹਨ | ਆੜਤੀਆਂ ਵਲੋਂ ਕਿਸਾਨਾਂ ਦੀ ਅਦਾਇਗੀ ਸਿੱਧਾੀ ਖਾਤਿਆਂ ਵਿਚ ਪਾਈ ਜਾ ਰਹੀ ਹੈ ਅਤੇ ਖਾਸ ਕਰਕੇ ਆਪਣੇ ਹੀ ਪੈਸੇ ਕਢਵਾਉਣ ਲਈ ਬੈਂਕਾਂ ਦੇ ਅੱਗੇ ਲਾਈਨਾਂ ਬਣਾ ਕੇ ਖੜ੍ਹਨ ਲਈ ਮਜਬੂਰ ਹਨ ਅਤੇ ਦੂਸਰੇ ਪਾਸੇ ਕਿਸਾਨ ਆਪਣੀਆਂ ਬੈਂਕਾਂ ਦੀਆਂ ਲਿਮਟਾਂ, ਸੁਸਾਇਟੀਆਂ ਦੇ ਖਾਤੇ ਕਲੀਅਰ ਕਰਨ ਮਜਬੂਰ ਹਨ ਪ੍ਰੰਤੂ ਉਨ੍ਹ੍ਹਾਂ ਦੇ ਹੱਥ ਪੱਲ੍ਹ ਕੁਝ ਵੀ ਨਹੀਂ ਹੈ | ਇਸ ਮੌਕੇ ਸਾਬਕਾ ਸਰਪੰਚ ਜਸਮੇਲ ਸਿੰਘ ਸੋਖਲ, ਡਾ. ਗੁਰਨਾਇਬ ਸਿੰਘ ਮੱਲ੍ਹਾ ਪ੍ਰਧਾਨ ਸ਼ੋ੍ਰਮਣੀ ਆਕਲੀ ਦਲ ਸਰਕਲ ਬਾਜਾਖਾਨਾ, ਜਗਸੀਰ ਸਿੰਘ ਢਿੱਲੋਂ ਯੂਥ ਪ੍ਰਧਾਨ ਸਰਕਲ ਬਾਜਾਖਾਨਾ, ਅਮਨਦੀਪ ਸਿੰਘ ਮਨੂੰ ਵਾੜਾ ਭਾਈ ਕਾ, ਜਗਰੂਪ ਸਿੰਘ ਬਰਾੜ ਸਾਬਕਾ ਸਰਪੰਚ ਘਣੀਆਂ, ਹਰਮਨ ਖੋਸਾ ਮੱਲ੍ਹਾ, ਗੁਰਬਖਸ਼ ਸਿੰਘ ਸਾਬਕਾ ਸਰਪੰਚ ਮੱਲ੍ਹਾ, ਅਮਰਸੀਰ ਸਿੰਘ ਰਾਜੂ ਯੂ.ਪੀ. ਵਾਲਾ, ਜਗਦੀਪ ਸਿੰਘ ਮਾਨ, ਸੁਖਚੈਨ ਸਿੰਘ, ਰਾਜਿੰਦਰ ਸਿੰਘ ਪ੍ਰਧਾਨ ਅਤੇ ਕੁਲਦੀਪ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਆਦਿ ਹਾਜ਼ਰ ਸਨ |