29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਅਰੋੜਵੰਸ਼ ਦੇ ਬਾਨੀ ਅਰੂਟ ਜੀ ਮਹਾਰਾਜ ਦਾ ਜਨਮ ਦਿਨ ਸ਼ਰਧਾ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-06-2026
ਕੋਟਕਪੂਰਾ, 1 ਜੂਨ (ਮੋਹਰ ਸਿੰਘ ਗਿੱਲ)-ਅਰੋੜਾ ਮਹਾਂਸਭਾ ਕੋਟਕਪੂਰਾ ਵਲੋਂ ਅਰੋੜਵੰਸ਼ ਦੇ ਬਾਨੀ ਅਰੂਟ ਜੀ ਮਹਾਰਾਜ ਦਾ ਜਨਮ ਦਿਵਸ ਸਥਾਨਕ ਮੋਗਾ ਰੋਡ 'ਤੇ ਸਥਿਤ ਸ਼ਕਤੀ ਸਥਲ ਸ੍ਰ੍ਰੀ ਦੁਰਗਾ ਮੰਦਰ ਵਿਖੇ ਪ੍ਰਧਾਨ ਹਰੀਸ਼ ਸੇਤੀਆ, ਜਨਰਲ ਸਕੱਤਰ ਜਗਮੋਹਨ ਸਿੰਘ ਜੱਗੀ, ਖ਼ਜ਼ਾਨਚੀ ਵਿਜੇ ਨਰੂਲਾ, ਮਨਮੋਹਨ ਸਿੰਘ ਚਾਵਲਾ, ਟੀ.ਆਰ ਅਰੋੜਾ, ਵੇਦ ਅਰੋੜਾ ਅਤੇ ਵਿਨੋਦ ਸਚਦੇਵਾ ਦੀ ਅਗਵਾਈ ਹੇਠ ਮਨਾਇਆ ਗਿਆ | ਪ੍ਰੋਜੈਕਟ ਇੰਚਾਰਜ ਲਵਲੀ ਅਹੂਜਾ, ਅਮਿ੍ਤ ਸੇਤੀਆ, ਵਿੱਕੀ ਅਹੂਜਾ, ਸੁਨੀਲ ਅਰੋੜਾ ਅਤੇ ਸੰਨੀ ਅਰੋੜਾ ਦੀ ਨਿਗਰਾਨੀ ਹੇਠ ਕਰਵਾਏ ਗਏ ਇਸ ਸਮਾਰੋਹ ਦੌਰਾਨ ਮਾਤਾ ਦੀ ਚੌਂਕੀ ਦਾ ਪ੍ਰੋਗਰਾਮ ਕੀਤਾ ਗਿਆ, ਜਿਸ ਦੌਰਾਨ ਮਨੀਸ਼ ਮਨਚੰਦਾ ਭਜਨ ਮੰਡਲੀ ਵਲੋਂ ਮਹਾਂਮਾਈ ਦਾ ਗੁਣਗਾਇਨ ਕੀਤਾ ਗਿਆ | ਪ੍ਰੋਗਰਾਮ ਦੌਰਾਨ ਆਰਕੀਟੈਕਟ ਸੁਮਿਤ ਅਰੋੜਾ ਵਲੋਂ ਪੂਜਾ ਦੀ ਤਿਆਰੀ ਕੀਤੀ ਗਈ | ਅਸ਼ਵਨੀ ਚਾਵਲਾ, ਪਵਨ ਸਪਰਾ, ਯੋਗੇਸ਼ ਸਚਦੇਵਾ ਅਤੇ ਰਜੇਸ਼ ਗੇਰਾ ਵਲੋਂ ਸਮੂਹ ਮੈਂਬਰਾਂ ਦੀ ਹਾਜ਼ਰੀ ਲਾਈ ਗਈ | ਇਸ ਦੌਰਾਨ ਵੈਲਕਮ ਕਮੇਟੀ ਦੇ ਹਰਸ਼ ਅਰੋੜਾ, ਜਤਿੰਦਰ ਚਾਵਲਾ, ਵਿਜੇ ਧਿੰਗੜਾ, ਅਸ਼ੋਕ ਭਜਨ ਚਾਵਲਾ ਅਤੇ ਨੀਰਜ ਕੱਕੜ ਵਲੋਂ ਸਮਾਰੋਹ ਵਿਚ ਆਉਣ ਵਾਲੇ ਸਮੂਹ ਮੈਂਬਰਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਰਵੀ ਕਾਲੜਾ, ਡਾ. ਗਗਨ ਅਰੋੜਾ, ਡਾ. ਕੇ.ਕੇ. ਕਟਾਰੀਆ, ਰੂਬੀ ਛਾਬੜਾ, ਹਰੀਸ਼ ਬਤਰਾ, ਰਮਨ ਚਾਵਲਾ, ਰਵਿੰਦਰ ਮੌਂਗਾ ਅਤੇ ਸੁਮਿਤ ਚਾਵਲਾ ਵਲੋਂ ਅਰੋੜਾ ਪਰਿਵਾਰਾਂ ਦੇ ਮੈਂਬਰਾਂ ਅਤੇ ਸਮੂਹ ਮਹਿਮਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ | ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਲੇਡੀਜ ਵਿੰਗ ਦੀਆਂ ਮੈਂਬਰਾਂ ਮਿਨਾਕਸ਼ੀ ਕਾਲੜਾ, ਮੰਜੂ ਛਾਬੜਾ, ਕਿਰਨ ਸੇਤੀਆ, ਮੀਨੂੰ ਸਚਦੇਵਾ, ਸੁਖਵਿੰਦਰ ਮੱਕੜ ਅਤੇ ਅਵਿਨਾਸ਼ ਕਾਲੜਾ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਹਰੀਸ਼ ਸੇਤੀਆ, ਜਨਰਲ ਸਕੱਤਰ ਜਗਮੋਹਨ ਜੱਗੀ ਅਤੇ ਖ਼ਜ਼ਾਨਚੀ ਵਿਜੇ ਨਰੂਲਾ ਨੇ ਅਰੋੜਾ ਮਹਾਂਸਭਾ ਵਲੋਂ ਅਰੂਟ ਜੀ ਮਹਾਰਾਜ ਦਾ ਜਨਮ ਦਿਨ ਮਨਾਉਣ ਲਈ ਕਰਵਾਏ ਗਏ ਇਸ ਧਾਰਮਿਕ ਸਮਾਰੋਹ ਲਈ ਸਭਾ ਦੇ ਸਮੂਹ ਮੈਂਬਰਾਂ ਵਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਲਲਿਤ ਬਜਾਜ, ਨਰਿੰਦਰ ਬੈੜ੍ਹ, ਮਹੇਸ਼ ਕਟਾਰੀਆ, ਰਕੇਸ਼ ਕਾਲੜਾ, ਅਮਰ ਸਿੰਘ ਮੱਕੜ, ਐਸ.ਪੀ.ਸਿੰਘ, ਮਹਿੰਦਰ ਪਾਲ ਸਿੰਘ, ਕਿ੍ਸ਼ਨ ਕੁਕਰੇਜਾ, ਪ੍ਰੇਮ ਮਹਿੰਦੀਰੱਤਾ, ਮਨਜੀਤ ਸਿੰਘ ਸ਼ੰਮੀ, ਭੁਪਿੰਦਰ ਸਿੰਘ, ਐਮ.ਪੀ. ਸਿੰਘ, ਪ੍ਰਦੀਪ ਸਿਵੀਆਂ, ਅੰਕੁਰ ਦੂਆ, ਸ਼ੈਂਟੀ ਮਖੀਜਾ, ਰਾਜੇਸ਼ ਅਰੋੜਾ, ਤਰਸੇਮ ਧਿੰਗੜਾ ਸਮੇਤ ਵੱਖ-ਵੱਖ ਅਰੋੜਾ ਮਹਾਂਸਭਾ ਦੀਆਂ ਇਕਾਈਆਂ ਦੇ ਅਹੁਦੇਦਾਰ ਵੱਡੀ ਗਿਣਤੀ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਮੌਕੇ ਵਿਸ਼ੇਸ਼ ਸਮਾਗਮ, ਦੇਸੀ ਖਾਣਿਆਂ ਤੇ ਜੈਵ ਵਿਭਿੰਨਤਾ ਦੀ ਮਹੱਤਤਾ ਉਭਾਰੀ ਅਗਲੀ ਖ਼ਬਰ ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਸਾਰੇ ਰਿਕਾਰਡ ਤੋੜੇ : ਸੂਬਾ ਸਿੰਘ ਬਾਦਲ <br/>
Ad Position 24