ਜੈਤੋ, 1 ਜੂਨ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਵਲੋਂ ਅੰਤਰਰਾਸ਼ਟਰੀ ਜੈਵ ਵਿਭਿੰਨਤਾ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ਕਿਸਾਨ ਭਵਨ ਜੈਤੋ ਵਿਖੇ ਕਰਵਾਇਆ ਗਿਆ | ਪੰਜਾਬ ਜੈਵ ਵਿਭਿੰਨਤਾ ਬੋਰਡ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦਾ ਉਦਘਾਟਨ ਦਰਸ਼ਨ ਸਿੰਘ ਬਲਾੜ੍ਹੀਆ ਸਾਬਕਾ ਸਰਪੰਚ ਦਬੜੀਖਾਨਾ, ਤੇਜਾ ਸਿੰਘ ਸਾਬਕਾ ਸਰਪੰਚ ਗੋਨਿਆਣਾ ਖੁਰਦ, ਹਰਜੀਤ ਸਿੰਘ ਪ੍ਰਧਾਨ ਆਰ.ਵੀ. ਸ਼ਾਂਤੀ ਨਗਰ ਕਮੇਟੀ, ਰੂਪਸੀ ਗਰਗ ਨਿਰਦੇਸ਼ਕ ਤਿ੍ੰਝਣ, ਗੁਰਮੀਤ ਕÏਰ ਵਾਈਸ ਪਿ੍ੰਸੀਪਲ ਤਿ੍ੰਝਣ ਬੁਣਕਰ ਪਾਠਸ਼ਾਲਾ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ | ਖੇਤੀ ਵਿਰਾਸਤ ਮਿਸ਼ਨ ਦੇ ਮੀਡੀਆ ਅਤੇ ਪ੍ਰਕਾਸ਼ਨ ਵਿਭਾਗ ਦੇ ਇੰਚਾਰਜ ਹਰਮੇਲ ਪ੍ਰੀਤ ਨੇ ਜੈਵ ਵਿਭਿੰਨਤਾ, ਪੰਜਾਬ ਅਤੇ ਖੇਤੀ ਵਿਰਾਸਤ ਮਿਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਖੇਤੀ, ਭੋਜਨ, ਚੌਗਿਰਦੇ ਅਤੇ ਜੀਵਨ ਜਾਚ ਵਿਚ ਵਿਭਿੰਨਤਾ ਦੀ ਅਹਿਮੀਅਤ ਉੱਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਕੁਦਰਤ ਦੀ ਵੰਨ-ਸੁਵੰਨਤਾ ਹੀ ਮਨੁੱਖੀ ਜੀਵਨ ਅਤੇ ਸਿਹਤਮੰਦ ਸਮਾਜ ਦੀ ਨੀਂਹ ਹੈ | ਇਸ ਮੌਕੇ ਜੈਵ ਵਿਭਿੰਨਤਾ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਤਿ੍ੰਝਣ ਸਫ਼ਰ ਨਾਲ ਸਬੰਧਿਤ ਦਸਤਾਵੇਜ਼ੀ ਫ਼ਿਲਮਾਂ ਵੀ ਦਿਖਾਈਆਂ ਗਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫ਼ੀ ਸਲਾਹਿਆ ਗਿਆ | ਕੇਵੀਐਮ ਦੀ ਟੀਮ ਵਲੋਂ ਪੇਸ਼ ਕੀਤੇ ਨੁੱਕੜ ਨਾਟਕ 'ਬੇਬੇ ਦੀ ਰਸੋਈ' ਨੇ ਖਾਣਿਆਂ ਅਤੇ ਖੇਤੀ ਵਿਚ ਜੈਵ ਵਿਭਿੰਨਤਾ ਅਤੇ ਦੇਸੀ ਖੁਰਾਕਾਂ ਦੇ ਮਹੱਤਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ | ਇਸ ਨਾਟਕ ਵਿਚ ਰਮੇਸ਼ ਮਾਂਡੀਆ, ਸੁਖਵਿੰਦਰ ਸਿੰਘ ਹੈਪੀ, ਰਾਣੀ, ਕਰੀਨਾ ਬਾਂਸਲ, ਸÏਰਭ ਸੈਣੀ ਅਤੇ ਮਾਸਟਰ ਸ਼ਿਵਮ ਮਾਂਡੀਆ ਨੇ ਵੱਖ-ਵੱਖ ਕਿਰਦਾਰ ਬਾਖੂਬੀ ਨਿਭਾਏ | ਇਸ ਤੋਂ ਇਲਾਵਾ ਰਾਣੀ ਅਤੇ ਮਨਦੀਪ ਕੌਰ ਵਲੋਂ ਝੋਨੇ ਅਤੇ ਮਿਲੇਟਸ ਮੂਲ ਅਨਾਜਾਂ ਦੀ ਤੁਲਨਾ ਕਰਦਾ ਲਘੂ ਨਾਟਕ ਪੇਸ਼ ਕੀਤਾ ਗਿਆ | ਸਰਬਜੀਤ ਕੌਰ ਅਤੇ ਜਸਵੀਰ ਕੌਰ ਨੇ ਰਵਾਇਤੀ ਚਟਨੀਆਂ ਅਤੇ ਸ਼ਰਬਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਿਹਤ ਸਬੰਧੀ ਲਾਭਾਂ ਅਤੇ ਔਸ਼ਧੀ ਗੁਣਾਂ ਬਾਰੇ ਚਰਚਾ ਕੀਤੀ | ਰੂਪਸੀ ਗਰਗ ਨੇ ਤਿ੍ੰਝਣ ਦੀ ਯਾਤਰਾ ਦੌਰਾਨ ਦੇ ਆਪਣੇ ਤਜਰਬੇ ਅਤੇ ਅਨੁਭਵ ਸਾਂਝੇ ਕੀਤੇ | ਗੁਰਪ੍ਰੀਤ ਕÏਰ, ਮਨਦੀਪ ਕÏਰ, ਰਜਨੀ ਅਤੇ ਰਵਿੰਦਰ ਵਲੋਂ ਪੇਸ਼ ਕੀਤੀ ਕੋਰਿਓਗ੍ਰਾਫੀ 'ਜ਼ਹਿਰਾਂ ਮੁਕਤ ਪੰਜਾਬ' ਨੇ ਖੇਤੀ ਵਿਚ ਰਸਾਇਣਕ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਘਟਾਉਣ ਅਤੇ ਕੁਦਰਤੀ ਖੇਤੀ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਉਮੇਂਦਰ ਦੱਤ ਨੇ ਹਾਜ਼ਰ ਦਰਸ਼ਕਾਂ ਨਾਲ ਪੁਰਾਤਨ ਭੋਜਨ ਵੰਨ-ਸੁਵੰਨਤਾ ਬਾਰੇ ਸੰਵਾਦ ਰਚਾਉਂਦਿਆਂ ਕਿਹਾ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਖੇਤੀ, ਖਾਣੇ ਅਤੇ ਚੌਗਿਰਦੇ ਵਿਚ ਅਦਭੁੱਤ ਵਿਭਿੰਨਤਾ ਮੌਜੂਦ ਸੀ, ਜੋ ਪਿਛਲੇ 7 ਦਹਾਕਿਆਂ ਦੌਰਾਨ ਬਹੁਤ ਹੱਦ ਤੱਕ ਖ਼ਤਮ ਹੋ ਗਈ ਹੈ | ਉਨ੍ਹਾਂ ਕਿਹਾ ਕਿ ਵੰਨ-ਸੁਵੰਨਤਾ ਤੋਂ ਬਿਨਾਂ ਕੋਈ ਵੀ ਸੱਭਿਆਚਾਰ ਜਾਂ ਸਭਿਅਤਾ ਲੰਬੇ ਸਮੇਂ ਤੱਕ ਜਿਊਾਦੀ ਨਹੀਂ ਰਹਿ ਸਕਦੀ | ਉਨ੍ਹਾਂ ਦਾ ਕਿਸਾਨਾਂ, ਔਰਤਾਂ ਅਤੇ ਬੱਚਿਆਂ ਨਾਲ ਹੋਇਆ ਸੰਵਾਦ ਸਮਾਗਮ ਦਾ ਖਾਸ ਆਕਰਸ਼ਣ ਰਿਹਾ | ਲੋਕ ਗਾਇਕ ਗੋਰਾ ਸਿੰਘ ਨੇ ਆਪਣੇ ਗੀਤ 'ਬਹਿ ਕੇ ਗੱਲਾਂ ਕਰਦੇ ਮੈਂ ਤੇ ਮੇਰੇ ਖੇਤ' ਰਾਹੀਂ ਖੇਤਾਂ ਅਤੇ ਖੇਤੀ ਵਿਚੋਂ ਗਾਇਬ ਹੋ ਰਹੀਆਂ ਰਵਾਇਤਾਂ, ਫ਼ਸਲਾਂ ਅਤੇ ਜੀਵਨ ਮੁੱਲਾਂ ਪ੍ਰਤੀ ਚਿੰਤਾ ਪ੍ਰਗਟ ਕੀਤੀ | ਪੀਐਮ-ਸ਼੍ਰੀ ਫਰੀਡਮ ਫਾਈਟਰ ਕਰਤਾ ਰਾਮ ਸੇਵਕ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀਆਂ ਵਿਦਿਆਰਥਣਾਂ ਨੇ ਕੋਰਿਓਗਰਾਫੀ 'ਤਿ੍ੰਝਣ' ਅਤੇ ਗਿੱਧੇ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਪੰਜਾਬੀ ਸੱਭਿਆਚਾਰ ਦੀ ਰੰਗਤ ਨੂੰ ਜੀਵੰਤ ਕੀਤਾ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ | ਸਮਾਗਮ ਦੇ ਅੰਤ ਵਿਚ ਤਿ੍ੰਝਣ ਬੁਣਕਰ ਪਾਠਸ਼ਾਲਾ ਦੇ ਬੁਣਕਰਾਂ ਅਤੇ ਵੱਖ-ਵੱਖ ਪੇਸ਼ਕਾਰੀਆਂ ਵਿਚ ਭਾਗ ਲੈਣ ਵਾਲੇ ਕਲਾਕਾਰਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਸÏਰਭ ਸੈਣੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ | ਇਸ ਮੌਕੇ ਯਸ਼ਪਾਲ ਸਿੰਘ ਚਿੱਤਰਕਾਰ, ਸ਼ੀਲਾ ਮਹੇਸ਼ਵਰੀ, ਸਤਿੰਦਰਪਾਲ ਸਿੰਘ ਕਾਕਾ, ਦਿਵਾਂਸ਼ੂ ਮਜ਼ਾਕੀਆ, ਰਜੀਵ ਡੋਡ, ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਅÏਰਤਾਂ, ਨੌਜਵਾਨ ਅਤੇ ਸ਼ਹਿਰੀ ਆਦਿ ਹਾਜ਼ਰ ਸਨ |