ਫ਼ਰੀਦਕੋਟ, 1 ਜੂਨ (ਹਰਮਿੰਦਰ ਸਿੰਘ ਮਿੰਦਾ)-ਸੰਸਥਾ ਸੁਰ-ਆਂਗਨ ਵਲੋਂ ਮਹਾਨ ਗ਼ਜ਼ਲ ਗਾਇਕ ਪੰਕਜ ਉਦਾਸ ਦੇ ਜਨਮ ਦਿਨ ਮੌਕੇ ਇਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਸ਼ਾਮ-ਏ-ਗ਼ਜ਼ਲ ਕਰਵਾਈ ਗਈ | ਇਸ ਮੌਕੇ ਕਈ ਕਲਾਕਾਰਾਂ, ਸ਼ਾਇਰਾਂ ਤੇ ਸੰਗੀਤਕਾਰਾਂ ਨੇ ਇਸ ਮਹਾਨ ਕਲਾਕਾਰ ਨੂੰ ਆਪਣੀ ਸ਼ਰਧਾਂਜਲੀ ਦਿੱਤੀ | ਇਸ ਸਮਾਗਮ ਦਾ ਆਗਾਜ਼ ਸੁਰ-ਆਂਗਨ ਦੇ ਸੰਚਾਲਕ ਅਤੇ ਸੁਪ੍ਰਸਿੱਧ ਸ਼ਾਇਰ ਤੇ ਸੰਗੀਤਕਾਰ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਤੇ ਸੀਨੀਅਰ ਕਲਾਕਾਰਾਂ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ | ਇਸ ਉਪਰੰਤ ਸੁਰ-ਆਂਗਨ ਦੇ ਵਿਦਿਆਰਥੀਆਂ ਸਿਮਰਨ, ਨਵਰਿਤੀ ਅਤੇ ਸਾਥੀਆਂ ਨੇ ਸੁਰ-ਆਂਗਨ ਦੀ ਧੁਨੀ ਦਾ ਗਾਇਨ ਕੀਤਾ | ਮਹਾਨ ਗੀਤਕਾਰ ਸੱਤਿਆਦੇਵ ਜਿਨ੍ਹਾਂ ਨੇ ਪੰਕਜ ਉਦਾਸ ਦੀ ਸੰਗੀਤਿਕ ਸ਼ੈਲੀ ਅਤੇ ਉਨ੍ਹਾਂ ਦੀ ਗਜ਼ਲ ਗਾਇਕੀ ਦੀਆਂ ਖੂਬੀਆਂ ਦਾ ਵਿਸਥਾਰ ਪੁਰਵਕ ਜ਼ਿਕਰ ਕੀਤਾ | ਨਾਮਿਆ ਅਰੋੜਾ ਨੇ ਪੰਕਜ ਉਦਾਸ ਦਾ ਮਕਬੂਲ ਗੀਤ 'ਜੀਏਾ ਤੋਂ ਜੀਏਾ ਕੈਸੇ' ਪੇਸ਼ ਕੀਤਾ | ਡਾ. ਰਾਜੇਸ਼ ਮੋਹਨ ਨੇ ਪੰਕਜ ਉਦਾਸ ਦੇ ਜੀਵਨ ਦੀਆਂ ਕੁਝ ਮੁੱਖ ਘਟਨਾਵਾਂ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਦਾ ਮਸ਼ਹੂਰ ਗੀਤ 'ਚਿੱਠੀ ਆਈ ਹੈ, ਆਈ ਹੈ, ਚਿੱਠੀ ਆਈ ਹੈ, 'ਨਾ ਕਜਰੇ ਕੀ ਧਾਰ', ਆਦਿ ਦੇ ਗਾਇਨ ਨਾਲ ਅਨੇਕਾਂ ਗੀਤਾਂ, ਗ਼ਜ਼ਲਾਂ ਦਾ ਵੀ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ | ਇਸ ਮੌਕੇ ਹਰਪ੍ਰੀਤ ਸ਼ਾਇਰ, ਗ਼ਜ਼ਲ ਗਾਇਕ ਦੁਸ਼ਅੰਤ, ਮਾਧਵ ਅਰੋੜਾ, ਸਰਬਜੀਤ, ਸਾਹਿਲ ਤਗੋਰੀਆ ਅਤੇ ਹਰਜੀਤ ਸਿੰਘ ਨੇ ਗਜ਼ਲਾਂ ਪੇਸ਼ ਕੀਤੀਆਂ | ਇਸ ਮੌਕੇ ਰਘੂ ਅਰੋੜਾ, ਸੁਭਾਸ਼ ਅਰੋੜਾ, ਪ੍ਰੋਫੈਸਰ ਗੁਰਸੇਵਕ ਸਿੰਘ, ਕੁਲਵਿੰਦਰ ਕੰਮਲ ਅਤੇ ਹਰਸ਼ਵਰਧਨ ਹਾਜ਼ਰ ਸਨ |