29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਅਰੋੜਾ ਮਹਾਂ ਸਭਾ ਨੇ ਮਹਾਰਾਜ ਆਰੂਟ ਦਾ ਜਨਮ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 02-06-2026
ਫ਼ਰੀਦਕੋਟ, 1 ਜੂਨ (ਹਰਮਿੰਦਰ ਸਿੰਘ ਮਿੰਦਾ)-ਅਰੋੜਾ ਬੰਸ ਦੇ ਬਾਨੀ ਸੰਸਥਾਪਕ ਮਹਾਰਾਜ ਸ੍ਰੀ ਅਰੂਟ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਅਰੋੜਾ ਮਹਾਂ ਸਭਾ ਫ਼ਰੀਦਕੋਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਰੀ ਸੰਕੀਰਤਨ, ਸ੍ਰੀ ਪ੍ਰੇਮ ਸੰਕੀਰਤਨ ਮੰਡਲ ਦੇ ਗਾਇਕਾਂ ਹਰੀ ਪ੍ਰਸਾਦ ਅਰੋੜਾ, ਸੁਰਿੰਦਰ ਕੁਮਾਰ ਗੇਰਾ, ਰਾਕੇਸ਼ ਕੁਮਾਰ ਮੌਂਗਾ, ਪਿ੍ੰਸ ਸੇਠੀ, ਸੋਨੂੰ ਕੇਵਲ ਵਲੋਂ ਵਧੀਆ ਭਜਨ ਸੁਰੀਲੀ ਆਵਾਜ਼ ਵਿਚ ਗਾ ਕੇ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਰਾਧਾ ਕਿ੍ਸ਼ਨ ਭਗਵਾਨ ਜੀ ਦੀ ਮੂਰਤੀ ਅੱਗੇ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ | ਪ੍ਰਧਾਨ ਰਮੇਸ਼ ਕੁਮਾਰ ਗੇਰਾ ਨੇ ਪਹੁੰਚੇ ਅਰੋੜਾ ਮਹਾਂ ਸਭਾ ਦੇ ਸਾਰੇ ਮੈਂਬਰਾਂ, ਸਮਾਜ ਦੇ ਹੋਰ ਸੇਵਾਦਾਰਾਂ ਅਤੇ ਕੋਟਕਪੂਰਾ ਬਰਾਂਚ ਦੇ ਪ੍ਰਧਾਨ ਹਰੀਸ਼ ਸੇਤੀਆ ਅਤੇ ਉਨ੍ਹਾਂ ਨਾਲ ਆਏ ਹੋਰ ਮੈਂਬਰਾਂ ਨੂੰ ਜੀ ਆਇਆ ਕਹਿੰਦੇ ਹੋਇਆ ਮਹਾਰਾਜ ਅਰੂਟ ਜੀ ਦੀ ਜੀਵਨੀ ਸਬੰਧੀ ਵੀ ਚਾਨਣਾ ਪਾਇਆ | ਚੇਅਰਮੈਨ ਪਿ੍ੰਸੀਪਲ ਸੇਵਾ ਸਿੰਘ ਨੇ ਦੱਸਿਆ ਕਿ ਮਹਾਰਾਜ ਅਰੂਟ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਸਮਾਜ ਮਨੁੱਖਤਾ ਨੂੰ ਪਿੱਛੇ ਛੱਡ ਕੇ ਜਾਤ ਪਾਤ ਅਤੇ ਅਹੰਕਾਰ ਵਿਚ ਫਸ ਗਿਆ ਸੀ | ਇਸ ਮੌਕੇ ਸਮਾਜ ਸੇਵੀ ਸ਼ਾਮ ਲਾਲ ਗੇਰਾ, ਐਡਵੋਕੇਟ ਰਾਜ ਕੁਮਾਰ ਗੁਪਤਾ, ਡਾ. ਦੀਪਕ ਗੋਇਲ ਅਤੇ ਕੋਟਕਪੂਰਾ ਬਰਾਂਚ ਦੇ ਪ੍ਰਧਾਨ ਹਰੀਸ਼ ਸੇਤੀਆ ਅਤੇ ਹੋਰ ਆਏ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ | ਮੰਚ ਸੰਚਾਲਨ ਦਰਸ਼ਨ ਲਾਲ ਚੁੱਘ ਨੇ ਕੀਤਾ | ਇਸ ਮੌਕੇ ਸਰਪ੍ਰਸਤ ਦਰਸ਼ਨ ਲਾਲ ਗੇਰਾ, ਮੀਤ ਪ੍ਰਧਾਨ ਸੰਦੀਪ ਮੌਂਗਾ, ਸੰਜੀਵ ਕੁਮਾਰ ਟਿੰਕੂ ਮੌਂਗਾ, ਖ਼ਜ਼ਾਨਚੀ ਦਿਨੇਸ਼ ਮਖੀਜਾ, ਐਡਵੋਕੇਟ ਸਨੀਲ ਕੁਮਾਰ ਚਾਵਲਾ, ਸੁਖਬੀਰ ਸਿੰਘ ਸੱਚਦੇਵਾ, ਬਿਸ਼ਨ ਕੁਮਾਰ ਅਰੋੜਾ, ਵਿਨੋਦ ਕੁਮਾਰ ਗੇਰਾ, ਇੰਜੀ: ਬੀ. ਆਰ. ਗੱਖੜ, ਅਸ਼ੋਕ ਅਰੋੜਾ, ਐਡਵੋਕੇਟ ਦਰਸ਼ਨ ਲਾਲ ਅਰੋੜਾ, ਜਤਿੰਦਰ ਕੁਮਾਰ, ਚਮਨ ਲਾਲ ਗੇਰਾ, ਰਵੀ ਬਾਂਸਲ, ਸਤੀਸ਼ ਕੁਮਾਰ ਗਰੋਵਰ, ਇੰਜੀ: ਵਜਿੰਦਰ ਵਿਨਾਇਕ, ਪ੍ਰਵੀਨ ਕੁਮਾਰ ਭੱਲਾ, ਪਰਵੀਨ ਕੁਮਾਰ ਚਾਵਲਾ, ਕਾਲਾ ਰਾਮ ਗੇਰਾ, ਪ੍ਰਵੀਨ ਕੁਮਾਰ ਕਾਲਾ, ਚਿਤਰੰਜਨ ਗਾਬਾ, ਓਮ ਪ੍ਰਕਾਸ਼ ਗੁਲਾਟੀ, ਰਮੇਸ਼ ਸਿੰਘ ਗਲਾਟੀ, ਰਜਿੰਦਰ ਕੁਮਾਰ ਗੇਰਾ ਅਿਾਦ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਝਬੇਲਵਾਲੀ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਅਗਲੀ ਖ਼ਬਰ ਪੰਕਜ ਉਦਾਸ ਦੇ 75ਵੇਂ ਜਨਮ ਦਿਨ 'ਤੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਸ਼ਾਮ-ਏ-ਗ਼ਜ਼ਲ ਕਰਵਾਈ
Ad Position 24