ਸ੍ਰੀ ਮੁਕਤਸਰ ਸਾਹਿਬ, 1 ਜੂਨ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜੇਵਾਣ ਵਿਖੇ ਇੰਚਾਰਜ ਪਿ੍ੰਸੀਪਲ ਰਵਿੰਦਰ ਸਿੰਘ ਨੰਢਾ ਦੀ ਅਗਵਾਈ ਹੇਠ ਐੱਸ.ਐੱਮ.ਸੀ. ਕਮੇਟੀ, ਪਿੰਡ ਦੀ ਪੰਚਾਇਤ ਤੇ ਸਰਪੰਚ ਦੇ ਸਹਿਯੋਗ ਨਾਲ ਸਿੱਖਿਆ ਦੇ ਮਹਾ ਜਸ਼ਨ ਤਹਿਤ ਮੈਗਾ ਪੀ.ਟੀ.ਐੱਮ. ਅਤੇ ਮਾਪਿਆਂ ਦੀ ਵਰਕਸ਼ਾਪ ਕਰਵਾਈ ਗਈ | ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਤਸ਼ਾਹਪੂਰਵਕ ਇਸ ਮੈਗਾ ਪੀ.ਟੀ.ਐੱਮ. ਵਿਚ ਭਾਗ ਲਿਆ ਅਤੇ ਪਿੰਡ ਦੇ ਸਰਪੰਚ ਅਮਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਇੰਚਾਰਜ ਪਿ੍ੰਸੀਪਲ ਨੇ ਆਏ ਹੋਏ ਸਮੂਹ ਮਾਪਿਆਂ ਤੇ ਪਤਵੰਤਿਆਂ ਨੂੰ ਜੀ ਆਇਆ ਆਖਿਆ ਅਤੇ ਸਕੂਲ ਪ੍ਰਬੰਧਕ ਕਮੇਟੀ, ਪਿੰਡ ਦੀ ਪੰਚਾਇਤ ਤੇ ਮਾਪਿਆਂ ਵਲੋਂ ਮਿਲ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨੀਤੀ ਆਯੋਗ ਦੀ ਸਕੂਲ ਸਿੱਖਿਆ ਗੁਣਵੱਤਾ ਰਿਪੋਰਟ 2026 ਵਿਚ ਦੇਸ਼ ਭਰ 'ਚੋਂ ਪੰਜਾਬ ਦੇ ਪਹਿਲੇ ਨੰਬਰ 'ਤੇ ਆਉਣ ਦੀ ਖ਼ੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਨੂੰ ਸਨਮਾਨ ਪੱਤਰ ਦਿੱਤੇ ਗਏ ਅਤੇ ਬੋਰਡ ਦੀਆਂ ਕਲਾਸਾਂ ਵਿਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦਿੱਤੇ ਗਏ | ਸਰਪੰਚ ਅਮਨਜੀਤ ਕੌਰ ਵਲੋਂ ਸਨਮਾਨ ਪੱਤਰ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਪਿ੍ੰਸੀਪਲ ਵਿੰਦਰ ਸਿੰਘ ਨੰਢਾ ਵਲੋਂ ਮਾਪਿਆਂ ਨੂੰ ਛੁੱਟੀਆਂ ਦੌਰਾਨ ਘਰਾਂ ਵਿਚ ਵਿਦਿਅਕ ਮਾਹੌਲ ਸਿਰਜਣ ਅਤੇ ਰੋਜ਼ਾਨਾ ਵਿਦਿਆਰਥੀਆਂ ਨਾਲ ਪੜ੍ਹਾਈ ਸੰਬੰਧੀ ਗੱਲਬਾਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਨਿਰਪਿੰਦਰ ਸਿੰਘ ਵੜਿੰਗ (ਅੰਗਰੇਜ਼ੀ ਮਾਸਟਰ) ਨੇ ਨਿਭਾਈ | ਪ੍ਰੋਗਰਾਮ ਦੌਰਾਨ ਇੰਚਾਰਜ ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਮੁੱਖ ਮਹਿਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰੋਗਰਾਮ ਦੇ ਅੰਤ ਵਿਚ ਇੰਚਾਰਜ ਪਿ੍ੰਸੀਪਲ ਨੇ ਐੱਸ.ਐੱਮ.ਸੀ. ਮੈਂਬਰਾਂ, ਪਤਵੰਤਿਆਂ ਤੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |