ਕੋਟਕਪੂਰਾ, 1 ਜੂਨ (ਮੋਹਰ ਸਿੰਘ ਗਿੱਲ)-ਡੌਲਫ਼ਿਨ ਪਬਲਿਕ ਸਕੂਲ ਵਾੜਾਦਰਾਕਾ ਦੀ ਪਿ੍ੰਸੀਪਲ ਡਾ. ਸਤਿੰਦਰ ਕੌਰ ਨੂੰ ਸਰ ਬਰੂਕ ਯੂਨੀਵਰਸਿਟੀ ਅਮਰੀਕਾ ਦੁਆਰਾ 'ਡਾਕਟਰ ਆਫ਼ ਫ਼ਿਲਾਸਫੀ ਇਨ ਐਜੂਕੇਸ਼ਨ' ਦੀ ਪੀ.ਐਚ.ਡੀ. ਡਿਗਰੀ ਅਤੇ ਸਰਟੀਫਿਕੇਟ ਦਿੱਤਾ ਗਿਆ | ਇਸ ਮੌਕੇ ਬਿਜੇਂਦਰ ਸਿੰਘ ਡੀ.ਅਹਲਾਵਤ (ਰਾਸ਼ਟਰੀ ਉਪ ਪ੍ਰਧਾਨ, ਨਮੋ ਸੇਨਾ, ਮੋਦੀ ਅਖੰਡ ਭਾਰਤੀ ਰਾਸ਼ਟਰੀ ਸੇਵਾ ਸੰਘ), ਡਾ. ਪ੍ਰਭਾਤ ਕੁਮਾਰ (ਸਾਬਕਾ ਜੱਜ, ਸੁਪਰੀਮ ਕੋਰਟ ਆਫ਼ ਇੰਡੀਆ), ਰਘਵੀਰ ਸ਼ਰਮਾ ਡਿਪਟੀ ਡਾਇਰੈਕਟਰ, ਰਾਜ ਭਾਸ਼ਾ ਵਿਭਾਗ, ਗ੍ਰਹਿ ਮੰਤਰਾਲਾ) ਅਤੇ ਡਾ. ਤਨਵੀਰ ਆਲਮ (ਭਾਰਤੀ ਪੈਕੇਜਿੰਗ ਸੰਸਥਾਨ ਵਣਜ ਅਤੇ ਉਦਯੋਗ ਮੰਤਰਾਲਾ ਭਾਰਤ ਸਰਕਾਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ | ਡਾ. ਸਤਿੰਦਰ ਕੌਰ ਹੁਰਾਂ ਦੀ ਇਸ ਪ੍ਰਾਪਤੀ 'ਤੇ ਡੌਲਫਿਨ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਮਨਪ੍ਰੀਤ ਸਿੰਘ ਬਰਾੜ, ਸਮੂਹ ਸਟਾਫ਼, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |