ਕੋਟਕਪੂਰਾ, 1 ਜੂਨ (ਮੋਹਰ ਸਿੰਘ ਗਿੱਲ)-ਪੀ.ਐਸ.ਪੀ.ਸੀ.ਐਲ ਵਿਭਾਗ ਦੇ ਐਸ.ਐਸ.ਈ ਪੱਤੋ ਹੀਰਾ ਸਿੰਘ 'ਚ ਬਤੌਰ ਇੰਜੀਨੀਅਰ ਗਿਆਨ ਸਿੰਘ ਨੇ ਆਪਣੀ ਲਗਪਗ 35 ਸਾਲਾਂ ਦੀ ਸ਼ਾਨਦਾਰ ਸੇਵਾ ਪੂਰੀ ਕਰਨ ਉਪਰੰਤ ਸੇਵਾ-ਮੁਕਤ ਹੋ ਗਏ ਹਨ | ਵੱਡੇ ਖ਼ਰਚਿਆਂ ਅਤੇ ਸਮਾਜਿਕ ਦਿਖਾਵੇ ਤੋਂ ਪਰ੍ਹੇ ਹਟਦਿਆਂ ਇੰਜੀਨੀਅਰ ਗਿਆਨ ਸਿੰਘ ਨੇ ਇਸ ਖ਼ਾਸ ਦਿਨ ਨੂੰ ਬੇਹੱਦ ਨਿਵੇਕਲੇ ਅਤੇ ਪ੍ਰੇਰਣਾਦਾਇਕ ਢੰਗ ਨਾਲ ਮਨਾਇਆ | ਉਨ੍ਹਾਂ ਆਪਣੀ ਸੇਵਾ-ਮੁਕਤੀ ਦਾ ਜਸ਼ਨ ਮਨਾਉਣ ਲਈ ਲੁਧਿਆਣਾ ਦੇ ਹਸਨਪੁਰਾ ਸਥਿਤ 'ਸੁਪਨਿਆਂ ਦਾ ਘਰ' (ਅਨਾਥ ਆਸ਼ਰਮ) ਦੀ ਚੋਣ ਕੀਤੀ, ਜਿੱਥੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ 'ਮਨੁੱਖਤਾ ਦੀ ਸੇਵਾ' ਨੂੰ ਹੀ ਸਭ ਤੋਂ ਵੱਡੀ ਸੇਵਾ ਮੰਨਦਿਆਂ ਸਮਾਗਮ ਕੀਤਾ | ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਿਭਾਗ ਦੇ ਦਫ਼ਤਰੀ ਅਤੇ ਫ਼ੀਲਡ ਸਟਾਫ਼ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਇੰਜੀਨੀਅਰ ਭੁਪਿੰਦਰ ਸਿੰਘ ਐਸ.ਡੀ.ਓ ਬਾਜਾਖਾਨਾ ਤੇ ਸਰਕਲ ਪ੍ਰਧਾਨ ਜੇ.ਈ ਕੌਂਸਲ, ਇੰਜੀਨੀਅਰ ਸ਼ਿਵਤਾਰ ਸਿੰਘ ਐਸ.ਐਸ.ਈ ਕੋਟਕਪੂਰਾ, ਇੰਜੀਨੀਅਰ ਸ਼ਵਿੰਦਰ ਸਿੰਘ ਬਰਗਾੜੀ, ਇੰਜ. ਸਤਿਨਾਮ ਸਿੰਘ, ਮਨਜਿੰਦਰ ਸਿੰਘ ਖੀਵਾ, ਅਜੇਪਾਲ ਸਿੰਘ ਬਰਗਾੜੀ, ਸ਼ੰਕਰ ਲਾਲ ਕੋਟਕਪੂਰਾ, ਜਗਦੀਸ਼ ਮੁਖੀਜਾ, ਗਿਆਨੀ ਹਰਨਾਮ ਸਿੰਘ, ਪਰਵਿੰਦਰ ਸਿੰਘ ਕਾਕਾ, ਇੰਜੀਨੀਅਰ ਰਾਜਵਿੰਦਰ ਸਿੰਘ, ਇੰਜੀਨੀਅਰ ਮਨਧੀਰ ਸਿੰਘ, ਕੁਲਵਿੰਦਰ ਸਿੰਘ, ਸੁਮਨਦੀਪ ਸਿੰਘ ਬਰਾੜ, ਦਿਲਜੀਤ ਸਿੰਘ, ਪੰਕਜ ਕੁਮਾਰ, ਗਗਨਦੀਪ ਕੌਰ, ਜਗਤਾਰ ਸਿੰਘ, ਲਵਲੀ ਰਾਵਤ, ਸੁਖਜੀਤ ਗਰੇਵਾਲ ਅਤੇ ਜਰਨੈਲ ਸਿੰਘ ਹਾਜ਼ਰ ਸਨ | ਇੰਜੀਨੀਅਰ ਗਿਆਨ ਸਿੰਘ ਦਾ ਇਹ ਕਦਮ ਸਮਾਜ ਲਈ ਇਕ ਚੰਗੀ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ | ਹਰ ਪਾਸੇ ਇਸ ਯੋਗ ਉਪਰਾਲੇ ਦੀ ਖ਼ੂਬ ਸ਼ਲਾਘਾ ਹੋ ਰਹੀ ਹੈ |