28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਵਿਜੀਲੈਂਸ ਵਲੋਂ ਰਿਸ਼ਵਤ ਦੇ ਮਾਮਲੇ 'ਚ ਕਾਨੂੰਗੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-06-2026
ਫ਼ਰੀਦਕੋਟ, 2 ਜੂਨ (ਜਸਵੰਤ ਸਿੰਘ ਪੁਰਬਾ)-ਵਿਜੀਲੈਂਸ ਵਿਭਾਗ ਫ਼ਰੀਦਕੋਟ ਨੇ ਰਿਸ਼ਵਤ ਦੇ ਮਾਮਲੇ ਵਿਚ ਕੀਤੀ ਗਈ ਜਾਂਚ ਉਪਰੰਤ ਵਰਿੰਦਰ ਸਿੰਘ ਬੁੱਟਰ ਕਾਨੂੰਗੋ ਨੂੰ 40 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਰੇਂਜ ਨੇ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਭਾਗਥਲਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਵਿਚ ਜ਼ਮੀਨ ਦਾ ਦਖ਼ਲ ਦਿਵਾਉਣ ਲਈ ਉਕਤ ਕਾਨੂੰਗੋ ਨੇ ਉਨ੍ਹਾਂ ਤੋਂ 40 ਹਜ਼ਾਰ ਰੁਪਏ ਰਿਸ਼ਵਤ ਬਤੌਰ ਹਾਸਿਲ ਕੀਤੇ ਸਨ | ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਦਾ ਉਕਤ ਛੋਟਾ ਸਿੰਘ ਪੁੱਤਰ ਸੰਤਾਂ ਸਿੰਘ ਵਗੈਰਾ ਵਾਸੀ ਭਾਗਥਲਾ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਸੀ | ਇਸ ਸਬੰਧ ਵਿਚ ਜ਼ਿਲ੍ਹਾ ਮਾਣਯੋਗ ਅਦਾਲਤ ਵਲੋਂ ਸਾਲ 2019 ਵਿਚ ਫ਼ੈਸਲਾ ਸ਼ਿਕਾਇਤ ਕਰਤਾ ਦੇ ਹੱਕ ਵਿਚ ਸੁਣਾਇਆ ਗਿਆ ਤਾਂ ਦੂਸਰੀ ਧਿਰ ਵਲੋਂ ਉਕਤ ਫ਼ੈਸਲੇ ਵਿਰੁੱਧ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਰਿਟ. ਪਟੀਸ਼ਨ ਦਾਇਰ ਕਰ ਦਿੱਤੀ ਸੀ | ਜਿਸ ਨੂੰ ਅਦਾਲਤ ਨੇ ਡਿਸਮਿਸ ਕਰ ਦਿੱਤਾ ਸੀ | ਸ਼ਿਕਾਇਤ ਕਰਤਾ ਦੇ ਹੱਕ ਵਿਚ ਫ਼ੈਸਲਾ ਹੋਣ ਉਪਰੰਤ ਸਿਵਲ ਜੱਜ ਫ਼ਰੀਦਕੋਟ ਵਲੋਂ ਮਾਲ ਮਹਿਕਮਾ ਫ਼ਰੀਦਕੋਟ ਨੂੰ ਦਖ਼ਲ ਵਾਰੰਟ ਜਾਰੀ ਕਰਕੇ ਉਕਤ ਜ਼ਮੀਨ ਦਾ ਕਬਜ਼ਾ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਨੂੰ ਦਿਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ | ਜਿਸ ਦੀ ਪਾਲਣਾ ਸਬੰਧੀ ਵਰਿੰਦਰ ਸਿੰਘ ਬੁੱਟਰ ਕਾਨੂੰਗੋ ਉਕਤ ਵਲੋਂ ਇਸ ਕੰਮ ਬਦਲੇ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਅਤੇ ਇਸ ਦੇ ਲੜਕੇ ਗੁਰਜੀਵਨ ਸਿੰਘ ਪਾਸੋਂ 80 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ | ਜਿਸ 'ਤੇ ਸ਼ਿਕਾਇਤ ਧਿਰ ਵਲੋਂ 40 ਹਜ਼ਾਰ ਰੁਪਏ ਵਰਿੰਦਰ ਸਿੰਘ ਕਾਨੂੰਗੋ ਨੂੰ ਦਿੱਤੇ ਗਏ ਸਨ | ਜਿਸ ਦੀ ਮੁਦਈ ਧਿਰ ਵਲੋਂ ਵੀਡੀਓ ਬਣਾ ਲਈ ਗਈ ਸੀ | ਇਹ ਸ਼ਿਕਾਇਤ ਦੀ ਮੁੱਢਲੀ ਜਾਂਚ ਦੌਰਾਨ ਵਰਿੰਦਰ ਸਿੰਘ ਬੁੱਟਰ ਕਾਨੂੰਗੋ ਹਲਕਾ ਗੋਲੇਵਾਲਾ ਵਲੋਂ ਸ਼ਿਕਾਇਤ ਕਰਤਾ ਪਾਸੋਂ 40 ਹਜ਼ਾਰ ਰੁਪਏ ਰਿਸ਼ਵਤ ਲਏ ਜਾਣ 'ਤੇ ਮੁਕੱਦਮਾ ਦਰਜ ਕਰਕੇ ਇੰਸਪੈਕਟਰ ਵਿਜੀਲੈਂਸ ਸੰਦੀਪ ਸਿੰਘ ਫ਼ਰੀਦਕੋਟ ਵਿਚ ਅਮਲ ਕਰਦਿਆਂ ਉਕਤ ਕਾਨੂੰਗੋ ਨੂੰ ਗਿ੍ਫ਼ਤਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਕਾਬੂ ਅਗਲੀ ਖ਼ਬਰ ਟੂਟੀਆਂ 'ਚ ਸੀਵਰੇਜ ਵਾਲਾ ਪਾਣੀ ਰਲ ਕੇ ਆਉਣ ਦੀਆਂ ਸ਼ਿਕਾਇਤਾਂ 'ਤੇ ਵੀ ਅਧਿਕਾਰੀ ਟੱਸ ਤੋਂ ਮੱਸ ਨਹੀਂ
Ad Position 24