ਦੋਦਾ, 2 ਜੂਨ (ਰਵੀਪਾਲ)-ਗ੍ਰਾਮ ਪੰਚਾਇਤ ਪਿੰਡ ਲੁਹਾਰਾ ਵਲੋਂ ਪਿੰਡ ਦੇ ਚਾਰੇ ਪਾਸੇ ਵਾਲੀ ਫਿਰਨੀ 18 ਫੁੱਟ ਚੌੜਾਈ ਨਾਲ ਸੜਕ ਬਣਾਉਣ ਲਈ ਮਿਣਤੀ ਕਰਵਾ ਕੇ ਖੇਤਾਂ ਦੇ ਨਾਲ ਰਸਤਾ ਖੁੱਲ੍ਹਾ ਕਰਕੇ ਮਿੱਟੀ ਦੀ ਭਰਤ ਪਵਾਈ ਗਈ | ਸਾਬਕਾ ਸਰਪੰਚ ਕੁਲਦੀਪ ਸਿੰਘ ਸੰਧੂ ਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਚਾਰੇ ਪਾਸੇ ਫਿਰਨੀ ਦਾ ਰਸਤਾ ਕਈ ਥਾਵਾਂ 'ਤੇ ਵੱਧ-ਘੱਟ ਸੀ, ਜਿਸ ਨੂੰ ਠੀਕ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਯਤਨਾਂ ਨਾਲ 18 ਫੁੱਟ ਸੜਕ ਪਿੰਡ ਦੇ ਸਾਰੇ ਪਾਸੇ ਬਣਾਈ ਜਾਵੇਗੀ | ਸਮੂਹ ਪੰਚਾਇਤ ਨੇ ਪਿੰਡ ਦੇ ਸਹਿਯੋਗ ਤੇ ਵਿਧਾਇਕ ਵਲੋਂ ਸੜਕ ਦਾ ਨਿਰਮਾਣ ਕਰਵਾਉਣ ਦੇ ਕੀਤੇ ਯਤਨਾਂ ਲਈ ਧੰਨਵਾਦ ਕੀਤਾ | ਉਨ੍ਹਾਂ ਪਿੰਡ 'ਚ ਪਿਛਲੇ ਵਿਕਾਸ ਕਾਰਜਾਂ ਲਈ ਆਏ ਫ਼ੰਡਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪਰਮਜੀਤ ਕੌਰ ਸਰਪੰਚ, ਵਰਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਉਮਕਾਰ ਸਿੰਘ, ਚਰਨਜੀਤ ਸਿੰਘ ਲੁਹਾਰਾ, ਮਨਜੀਤ ਸਿੰਘ ਮੈਂਬਰ, ਸੁਲਤਿੰਦਰ ਸਿੰਘ, ਛਣਹਿੰਦਰ ਸਿੰਘ, ਹਰਚਰਨ ਸਿੰਘ ਮੈਂਬਰ, ਪਵਨਪ੍ਰੀਤ ਸੰਧੂ ਯੂਥ ਆਗੂ, ਮਾਸਟਰ ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹੈਪੀ ਮਸ਼ੀਨ ਵਾਲਾ ਆਦਿ ਹਾਜ਼ਰ ਸਨ |