29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸਕੂਲ ਰੁਪਾਣਾ ਵਿਖੇ ਮੈਗਾ ਪੀ.ਟੀ.ਐੱਮ. ਕਰਵਾਈ

Ad Position 21
No active advertisement
ਅਜੀਤ ਡੈਸਕ 03-06-2026
ਰੁਪਾਣਾ, 2 ਜੂਨ (ਜਗਜੀਤ ਸਿੰਘ)-ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਵਿਖੇ ਇੰਚਾਰਜ ਮਨੋਜ ਕੁਮਾਰ ਦੀ ਰਹਿਨੁਮਾਈ ਹੇਠ ਸਿੱਖਿਆ ਦਾ ਮਹਾਂ ਜਸ਼ਨ ਤਹਿਤ ਮੈਗਾ ਪੀ.ਟੀ.ਐੱਮ. ਅਤੇ ਮਾਪਿਆਂ ਦੀ ਵਰਕਸ਼ਾਪ ਕਰਵਾਈ ਗਈ | ਮੀਟਿੰਗ ਵਿਚ ਵਿਦਿਆਰਥਣਾਂ ਦੇ ਮਾਪੇ, ਐੱਸ.ਐੱਮ.ਸੀ. ਦੇ ਚੇਅਰਮੈਨ ਗੁਰਮੀਤ ਸਿੰਘ, ਸਰਪੰਚ ਰਵਿੰਦਰ ਸਿੰਘ, ਜਵੰਦ ਸਿੰਘ ਖੋਸਾ, ਧਰਮਿੰਦਰ ਸਿੰਘ ਹੁੰਦਲ ਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਲੈਕ. ਬਿੰਦੀਆ ਸ਼ਰਮਾ, ਰੁਪਿੰਦਰ ਕੌਰ, ਸ਼ਿਵਜੋਤ ਕੌਰ, ਮਮਤਾ ਵਾਟਸ, ਡਾ. ਅਰਚਨਾ, ਪਰਮਪ੍ਰੀਤ ਕੌਰ ਨੇ ਮੀਟਿੰਗ ਵਿਚ ਬੱਚਿਆਂ ਦੀ ਪੜ੍ਹਾਈ ਦੀ ਕਾਰਗੁਜ਼ਾਰੀ ਦੇ ਨਾਲ-ਨਾਲ ਬੱਚਿਆਂ ਦੀਆਂ ਹੋਰ ਖ਼ੂਬੀਆਂ ਦਾ ਜ਼ਿਕਰ ਕੀਤਾ ਅਤੇ ਬੱਚਿਆਂ ਨੂੰ ਪੈਰਾਂ ਸਿਰ ਖੜੇ੍ਹ ਹੋਣ ਲਈ ਚੰਗੇ ਨਾਗਰਿਕ ਬਣਨ ਅਤੇ ਪੜ੍ਹਾਈ ਵਿਚ ਵਧੀਆ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਇੰਚਾਰਜ ਮਨੋਜ ਕੁਮਾਰ ਨੇ ਸਕੂਲ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਅਤੇ ਸਕੂਲ ਦੇ ਨਵੀਨੀਕਰਨ ਬਾਰੇ ਮਾਪਿਆਂ ਤੇ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ | ਇਸ ਸਮੇਂ ਵੱਖ-ਵੱਖ ਪ੍ਰੀਖਿਆਵਾਂ ਵਿਚੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨਵੀਰ ਸਿੰਘ ਭੁੱਲਰ, ਅਮਨਜੋਤ ਸਿੰਘ, ਧਰਿੰਦਰ ਪ੍ਰਕਾਸ਼, ਡੀ.ਪੀ. ਬਲਵਿੰਦਰ ਸਿੰਘ, ਆਸੂ ਬਾਲਾ, ਨੀਲਮ, ਕਿਰਨਪ੍ਰੀਤ ਕੌਰ, ਮਨਦੀਪ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਗਾ ਪੀ.ਟੀ ਐੱਮ. ਅਤੇ ਅਧਿਆਪਕ ਸਨਮਾਨ ਸਮਾਗਮ ਅਗਲੀ ਖ਼ਬਰ ਪਿੰਡ ਲੁਹਾਰਾ ਦੀ ਪੰਚਾਇਤ ਨੇ ਫਿਰਨੀ 'ਤੇ ਸੜਕ ਬਣਾਉਣ ਲਈ ਕੀਤਾ ਉਪਰਾਲਾ
Ad Position 24