ਰੁਪਾਣਾ, 2 ਜੂਨ (ਜਗਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਆਫ਼ ਹੈਪੀਨੈੱਸ ਰੁਪਾਣਾ (ਕੰਨਿਆ) ਵਿਖੇ ਮੈਗਾ ਪੀ.ਟੀ.ਐੱਮ. ਅਤੇ ਅਧਿਆਪਕ ਸਨਮਾਨ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਸ਼ੁਰੂ ਵਿਚ ਅਧਿਆਪਕ ਅਰਸ਼ਦੀਪ ਸਿੰਘ ਨੇ ਇਸ ਮੀਟਿੰਗ ਦੇ ਉਦੇਸ਼ ਤੋਂ ਜਾਣੂ ਕਰਵਾਉਂਦਿਆਂ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਭਾਰਤ ਦੇ ਸਾਰੇ ਰਾਜਾਂ ਵਿਚੋਂ ਪਹਿਲੇ ਸਥਾਨ 'ਤੇ ਆਉਣ ਦੀ ਸਾਰਿਆਂ ਨੂੰ ਵਧਾਈ ਦਿੱਤੀ | ਇਸ ਸਮਾਗਮ ਵਿਚ ਕੇ.ਸੀ. ਰੁਪਾਣਾ ਸੇਵਾ ਮੁਕਤ ਅਧਿਆਪਕ ਅਤੇ ਬਲਾਕ ਸੰਮਤੀ ਮੈਂਬਰ ਅਜੈਬ ਸਿੰਘ ਨੇ ਬੋਲਦਿਆਂ ਸਮੂਹ ਅਧਿਆਪਕਾਂ, ਮਾਪਿਆਂ ਤੇ ਮੈਨੇਜਮੈਂਟ ਕਮੇਟੀ ਮੈਂਬਰਾਂ ਨੂੰ ਬੱਚਿਆਂ ਦੀ ਪੜ੍ਹਾਈ ਪ੍ਰਤੀ ਹੋਰ ਵੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਇਸ ਉਪਰੰਤ ਸਕੂਲ ਮੈਨੇਜਮੈਂਟ ਕਮੇਟੀ ਨੇ ਸਿੱਖਿਆ ਵਿਭਾਗ ਵਲੋਂ ਭੇਜੇ ਅਧਿਆਪਕ ਸਨਮਾਨ ਸਰਟੀਫ਼ਿਕੇਟ ਦੇ ਕੇ ਸਮੂਹ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ | ਸਮੂਹ ਹਾਜ਼ਰ ਮਾਪਿਆਂ ਨੂੰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਸਿੱਖਿਆ ਕ੍ਰਾਂਤੀ ਨਾਲ ਸੰਬੰਧਿਤ ਜਾਰੀ ਪੰਫ਼ਲੈਂਟ ਵੀ ਵੰਡੇ ਗਏ | ਇਸ ਮੌਕੇ ਪੂਜਾ ਰਾਣੀ ਹੈੱਡ ਟੀਚਰ, ਸਪਨਾ ਰਾਣੀ ਚੇਅਰਪਰਸਨ, ਸਵਰਨ ਸਿੰਘ ਮੈਂਬਰ ਪੰਚਾਇਤ, ਅਰਸ਼ਦੀਪ ਸਿੰਘ, ਸਮੂਹ ਸਟਾਫ਼ ਮੈਂਬਰ, ਵੱਡੀ ਗਿਣਤੀ ਵਿਚ ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ |