29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਧੂਲਕੋਟ ਵਿਖੇ ਸੀ.ਸੀ.ਟੀ.ਵੀ. ਕੈਮਰੇ ਲਗਾਏ

Ad Position 21
No active advertisement
ਅਜੀਤ ਡੈਸਕ 03-06-2026
ਦੋਦਾ, 2 ਜੂਨ (ਰਵੀਪਾਲ)-ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਆਪਣੇ ਅਖ਼ਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਖ਼ਰਚ ਕਰਕੇ ਪਿੰਡ ਧੂਲਕੋਟ ਵਿਖੇ 26 ਸੀ.ਸੀ.ਟੀ.ਵੀ. ਕੈਮਰੇ ਲਗਵਾਏ, ਜਿਨ੍ਹਾਂ ਦਾ ਅੱਜ ਉਨ੍ਹਾਂ ਵਲੋਂ ਉਦਘਾਟਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਕੈਮਰੇ ਪਿੰਡ ਦੀਆਂ ਸਾਰੀਆਂ ਫਿਰਨੀਆਂ 'ਤੇ ਲਗਵਾਏ ਗਏ ਹਨ, ਤਾਂ ਜੋ ਆਉਣ ਜਾਣ ਵਾਲਿਆਂ 'ਤੇ ਕੜੀ ਨਜ਼ਰ ਰੱਖੀ ਜਾ ਸਕੇ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਮਰਿਆਂ ਦੀ ਸਹੂਲਤ ਨਾਲ ਸ਼ਰਾਰਤੀ ਅਨਸਰਾਂ 'ਤੇ ਵੀ ਸਖ਼ਤ ਨਜ਼ਰ ਰੱਖੀ ਜਾਵੇਗੀ ਤਾਂ ਜੋ ਲੋਕਾਂ ਦੀ ਜਾਨ ਤੇ ਮਾਲ ਦੀ ਹਿਫ਼ਾਜ਼ਤ ਹੋ ਸਕੇ | ਇਸ ਮੌਕੇ ਯੂਥ ਆਗੂ ਮਨਦੀਪ ਸਿੰਘ ਬਰਾੜ, ਮੈਂਬਰ ਨਿਰਮਲ ਸਿੰਘ ਭੁੱਲਰ, ਮੈਂਬਰ ਭੋਲਾ ਸਿੰਘ, ਸੁਖਮੰਦਰ ਸਿੰਘ, ਰੇਸ਼ਮ ਸਿੰਘ, ਸੁਖਜੀਤ ਸਿੰਘ, ਮੱਖਣ ਸਿੰਘ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਕਲੀਨਿਕ ਪੰਨੀਵਾਲਾ ਫੱਤਾ ਨੂੰ ਮਿਲਿਆ ਨਵਾਂ ਮੈਡੀਕਲ ਅਫ਼ਸਰ ਅਗਲੀ ਖ਼ਬਰ ਮੈਗਾ ਪੀ.ਟੀ ਐੱਮ. ਅਤੇ ਅਧਿਆਪਕ ਸਨਮਾਨ ਸਮਾਗਮ
Ad Position 24