29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭਾਰਤ ਵਿਕਾਸ ਪ੍ਰੀਸ਼ਦ ਕਾਰਜਕਾਰਨੀ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-06-2026
ਫ਼ਰੀਦਕੋਟ, 2 ਜੂਨ (ਹਰਮਿੰਦਰ ਸਿੰਘ ਮਿੰਦਾ)-ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਕਾਰਜਕਾਰਨੀ ਕਮੇਟੀ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ | ਮੀਟਿੰਗ 'ਚ ਮਹੀਨਾ ਜੂਨ ਵਿਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਸਬੰਧੀ ਏਜੰਡਾ ਵਾਈਜ਼ ਵਿਚਾਰ ਵਟਾਂਦਰਾ ਕੀਤਾ ਗਿਆ | ਸਕੱਤਰ ਦਰਸ਼ਨ ਲਾਲ ਚੁੱਘ ਨੇ ਦੱਸਿਆ ਕਿ 5 ਜੂਨ ਦਿਨ ਨੂੰ ਘੰਟਾ ਘਰ ਚੌਂਕ ਵਿਖੇ ਵਾਤਾਵਰਨ ਦਿਵਸ ਮਨਾਉਣ ਦੇ ਸਬੰਧ ਵਿਚ ਪਲਾਸਟਿਕ ਨਾ ਵਰਤਣ ਅਤੇ ਹੋਰ ਪ੍ਰਦੂਸ਼ਣ ਖਤਮ ਕਰਨ ਸਬੰਧੀ ਸੁਝਾਵਾਂ ਦਾ ਪੋਸਟਰ ਪਬਲਿਕ ਵਿਚ ਵੰਡਿਆ ਜਾਵੇਗਾ | 18 ਜੂਨ ਦਿਨ ਨੂੰ ਸ਼ਹੀਦਾਂ ਦੇ ਸਰਤਾਜ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਘੰਟਾ ਘਰ ਚੌਂਕ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ | 21 ਜੂਨ ਦਿਨ ਨੂੰ ਵਿਸ਼ਵ ਯੋਗਾ ਦਿਵਸ 'ਤੇ ਪ੍ਰੀਸ਼ਦ ਮੈਂਬਰਾਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਵਿਖੇ ਸਵੇਰੇ 7 ਵਜੇ ਤੋਂ 8 ਵਜੇ ਤੱਕ ਯੋਗਾ ਕੈਂਪ ਲਗਾਇਆ ਜਾਵੇਗਾ | 27 ਜੂਨ ਦਿਨ ਨੂੰ ਪ੍ਰੀਸ਼ਦ ਦੇ ਸੰਸਥਾਪਕ ਬਾਨੀ ਡਾ. ਸੂਰਜ ਪ੍ਰਕਾਸ਼ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਰਾਕੇਸ਼ ਕੁਮਾਰ ਕਟਾਰੀਆ, ਐਡਵੋਕੇਟ ਰਾਜ ਕੁਮਾਰ ਗੁਪਤਾ, ਸੁਰੇਸ਼ ਕੁਮਾਰ ਗੋਇਲ, ਰਮੇਸ਼ ਕੁਮਾਰ ਗੇਰ, ਧੀਰਜਪਾਲ ਸਿੰਘ, ਮਨੀਸ਼ ਕੁਮਾਰ ਗਰੋਵਰ , ਸੰਦੀਪ ਕੁਮਾਰ ਮੌਂਗਾ ਅਤੇ ਰਵੀ ਕੁਮਾਰ ਬਾਂਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ਼ ਜਾਣਕਾਰੀ ਦੇਣ ਲਈ ਲੋਕ ਅੱਗੇ ਆਉਣ- ਕੁਲਤਾਰ ਸਿੰਘ ਸੰਧਵਾਂ ਅਗਲੀ ਖ਼ਬਰ ਸਰਹੱਦੀ ਖੇਤਰ ਤੋਂ 85 ਕਰੋੜ ਦੀ ਹੈਰੋਇਨ ਬਰਾਮਦ <br/>
Ad Position 24