ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਆਦੇਸ਼ ਕਾਲਜ ਮਚਾਕੀ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 06-06-2026

ਸਾਦਿਕ, 5 ਜੂਨ (ਗੁਰਭੇਜ ਸਿੰਘ ਚੌਹਾਨ)-ਆਈ ਕੇ ਗੁਜ਼ਰਾਲ ਯੂਨੀਵਰਸਿਟੀ ਜਲੰਧਰ ਵਲੋਂ ਐਲਾਨੇ ਗਏ ਨਤੀਜੇ ਦੇ ਤੀਜੇ ਤੇ ਪਹਿਲੇ ਸਮੈਸਟਰ ‘ਚੋਂ ਆਦੇਸ਼ ਇੰਸਚਟੀਚਿਊਟ ਆਫ਼ ਹਾਇਰ ਸਟੱਡੀਜ਼ ਮਚਾਕੀ ਕਲਾਂ (ਫ਼ਰੀਦਕੋਟ) ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਕਾਲਜ ਦੇ ਪਿ੍ਰੰਸੀਪਲ ਡਾ. ਅਮਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਬੀ ਸੀ ਏ ਤੀਜੇ ਸਮੈਸਟਰ ਵਿਚੋਂ ਹਰਮਨਦੀਪ ਸਿੰਘ ਨੇ 8.65, ਗੁਰਨਾਮ ਸਿੰਘ ਨੇ 8.26, ਪਿ੍ਰਆ ਨੇ 8.09 ਐਸ ਜੀ ਪੀ ਏ ਅੰਕ ਪ੍ਰਾਪਤ ਕੀਤੇ। ਪਹਿਲੇ ਸਮੈਸਟਰ ਵਿਚੋਂ ਵਿਸਲਨ ਰੈਬੋ ਨੇ 7.73, ਵੰਦਨਾਂ ਨੇ 7.32, ਮੁਸਕਾਨ ਨੇ 6.82, ਐਸ ਜੀ ਪੀ ਏ ਅੰਕ ਪ੍ਰਾਪਤ ਕੀਤੇ। ਇਸਤੋਂ ਇਲਾਵਾ ਬੀ ਕਾਮ ਤੀਜੇ ਸਮੈਸਟਰ ਵਿਚੋਂ ਪਵਨਦੀਪ ਕੌਰ ਨੇ 8.04, ਮਨਵੀਰ ਕੌਰ ਨੇ 7.81, ਮਨਪ੍ਰੀਤ ਕੌਰ ਨੇ 7.30, ਐਸ ਜੀ ਪੀ ਏ ਅੰਕ ਪ੍ਰਾਪਤ ਕੀਤੇ। ਬੀ ਕਾਮ ਪਹਿਲਾ ਸਮੈਸਟਰ ‘ਚੋਂ ਲਵਪ੍ਰੀਤ ਕੌਰ ਨੇ 8.16, ਨਵਦੀਪ ਸਿੰਘ ਨੇ 8.12, ਐਸ਼ਪ੍ਰੀਤ ਕੌਰ ਨੇ 7.92 ਐਸ ਜੀ ਪੀ ਏ ਅੰਕ ਪ੍ਰਾਪਤ ਕੀਤੇ। ਕਾਲਜ ਦੇ ਸੀ ਐਮ ਡੀ ਜਨਜੀਤਪਾਲ ਸਿੰਘ ਸੇਖੋਂ, ਐਮ.ਡੀ ਜਰਮਨਜੀਤ ਸਿੰਘ ਸੰਧੂ, ਡਾਇਰੈਕਟਰ ਐਸ.ਪੀ ਮੋਂਗਾ ਵਲੋਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਵਿਭਾਗ ਮੁਖੀ ਸਰਬਜੀਤ ਕੌਰ (ਬੀ ਸੀ ਏ) ਅਤੇ ਪ੍ਰੋ: ਰਾਜਵਿੰਦਰ ਕੌਰ (ਬੀ ਕਾਮ) ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ‘ਆਪ’ ਉਮੀਦਵਾਰਾਂ ਦੀ ਜਿੱਤ ਹੋਈ- ਮਿੰਟੂ ਗਿੱਲ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
Ad Position 24
No active advertisement