ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸੋਨੇ ਦੇ ਬਿਸਕੁਟ ਅਤੇ ਨਕਦੀ ਚੋਰੀ ਦੇ ਮਾਮਲੇ ’ਚ 5 ਗ੍ਰਿਫ਼ਤਾਰ, 2 ਫ਼ਰਾਰ

Ad Position 21
No active advertisement
ਅਜੀਤ ਡੈਸਕ 06-06-2026

ਘਰ ਦੀ ਨੌਕਰਾਣੀ ਨੇ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
ਮਲੋਟ, 5 ਜੂਨ (ਅਜਮੇਰ ਸਿੰਘ ਬਰਾੜ)-ਮਲੋਟ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਇਕ ਘਰ ਵਿਚੋਂ 65 ਲੱਖ ਰੁਪਏ ਦੇ ਕਰੀਬ ਦੇ ਸੋਨੇ ਦੇ ਬਿਸਕੁਟ ਅਤੇ ਨਕਦੀ ਚੋਰੀ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕੁੱਲ 7 ਮੁਲਜ਼ਮਾਂ ਵਿਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐਸ.ਪੀ. ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਐਸ.ਐਚ.�. ਸਿਟੀ ਵਰੁਣ ਯਾਦਵ ਨੂੰ 17-18 ਮਈ ਨੂੰ ਬਲਦੇਵ ਕੁਮਾਰ ਵਲੋਂ ਇਕ ਸ਼ਿਕਾਇਤ ਮਿਲੀ ਜਿਸ ਵਿਚ ਬਲਦੇਵ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਖਾਣਾ ਬਣਾਉਣ ਵਾਲੀ ਰਾਣੀ ਸ਼ਰਮਾ ਨਾਂਅ ਦੀ �ਰਤ ਨੇ ਘਰ ਦੀ ਅਲਮਾਰੀ ਵਿਚੋਂ 400 ਗ੍ਰਾਮ ਸੋਨੇ ਦਾ ਬਿਸਕੁਟ ਅਤੇ 50,000 ਰੁਪਏ ਚੋਰੀ ਕਰ ਲਏ ਹਨ। ਡੀ.ਐਸ.ਪੀ. ਧਾਲੀਵਾਲ ਨੇ ਦੱਸਿਆ ਕਿ ਇਸ ਚੋਰੀ ਕੀਤੇ ਸੋਨੇ ਨੂੰ ਅੱਗੇ ਵੇਚਣ ਅਤੇ ਖ਼ਪਾਉਣ ਵਿਚ ਕਈ ਹੋਰ ਲੋਕ ਵੀ ਸ਼ਾਮਿਲ ਸਨ। ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਰਾਣੀ ਸ਼ਰਮਾ ਨੇ ਸੁਮਨ ਰਾਣੀ ਨੂੰ ਨਾਲ ਰਲਾਇਆ ਅਤੇ ਉਨ੍ਹਾਂ ਨੇ ਅੱਗੇ ਗੁਰਪ੍ਰੀਤ ਸਿੰਘ ਨੂੰ ਇਸ ਕੰਮ ਵਿਚ ਸ਼ਾਮਿਲ ਕੀਤਾ। ਗੁਰਪ੍ਰੀਤ ਸਿੰਘ ਜੋ ਕਿ ਦੁਬਈ ਤੋਂ ਆਇਆ ਸੀ, ਨੇ ਇਹ ਸੋਨਾ ਜਿਊਲਰ ਦੇ ਮਾਲਕ ਸੁਖਵਿੰਦਰ ਸਿੰਘ ਨੂੰ ਇਹ ਕਹਿ ਕੇ ਵੇਚ ਦਿੱਤਾ ਕਿ ਉਹ ਇਹ ਸੋਨਾ ਦੁਬਈ ਤੋਂ ਲੈ ਕੇ ਆਇਆ ਹੈ। ਡੀ.ਐਸ.ਪੀ. ਧਾਲੀਵਾਲ ਨੇ ਦੱਸਿਆ ਇਸ ਮਾਮਲੇ ਵਿਚ ਕੁੱਲ 7 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 5 ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਮੁਲਜ਼ਮਾਂ ਕੋਲੋਂ ਕਰੀਬ 60 ਗ੍ਰਾਮ ਸੋਨੇ ਦੇ ਗਹਿਣੇ ਅਤੇ 1,80,000 ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਮੁਤਾਬਕ ਚੋਰੀ ਹੋਏ ਸੋਨੇ ਦੀ ਕੁੱਲ ਕੀਮਤ 60 ਤੋਂ 65 ਲੱਖ ਰੁਪਏ ਦੇ ਕਰੀਬ ਬਣਦੀ ਹੈ। ਪੁਲਿਸ ਵਲੋਂ ਫੜੇ੍ਹ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਸਹੁਰਿਆਂ ਦੀਆਂ ਕਥਿਤ ਧਮਕੀਆਂ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਆਤਮ ਹੱਤਿਆ
Ad Position 24
No active advertisement