ਸ੍ਰੀ ਮੁਕਤਸਰ ਸਾਹਿਬ, 5 ਜੂਨ (ਹਰਮਹਿੰਦਰਪਾਲ)-ਕਚਹਿਰੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ। ਜਸਵਿੰਦਰ ਸ਼ੀਮਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਨੇ ਕਿਹਾ ਕਿ ਪ੍ਰਕਿਰਤੀ ਅਤੇ ਮਨੁੱਖੀ ਜੀਵਨ ਦਾ ਗਹਿਰਾ ਰਿਸ਼ਤਾ ਹਮੇਸ਼ਾ ਤੋਂ ਰਿਹਾ ਹੈ। ਇਸੇ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਵਾਤਾਵਰਣ ਸੁਰੱਖਿਆ ਲਈ ਜਾਗਰੂਕਤਾ ਫੈਲਾਉਣ ਲਈ ਹਰ ਸਾਲ 5 ਜੂਨ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਸਵੱਛ ਮੁਕਤਸਰ ਅਭਿਆਨ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਦੀਪਕ ਗਰਗ, ਦੀਪਾਂਕਰ ਰਮਨ, ਰਾਜੇਸ਼ ਸੁਆਮੀ ਆਦਿ ਵਲੋਂ ਬੂਟਿਆ ਦੀ ਸੰਭਾਲ ਲਈ ਟਰੀ ਗਾਰਡ ਦੀ ਸੇਵਾ ਨਿਭਾਈ ਗਈ। ਗੁਰਪ੍ਰੀਤ ਕੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਪ੍ਰਕਿਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਤਾਜ਼ੀ ਹਵਾ, ਸਾਫ਼ ਪਾਣੀ, ਫਲ-ਫੁੱਲ ਅਤੇ ਖੂਬਸੂਰਤ ਲੈਂਡਸਕੇਪ। ਇਸ ਮੌਕੇ ਅਵਤਾਰ ਸਿੰਘ ਬਰਧਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਿਸ: ਰੂਪਾ ਧਾਲੀਵਾਲ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਮਿਸ. ਰਾਜਬੀਰ ਕੌਰ, ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ ਮਿਸ. ਜਸਕਿਰਨ ਸੋਂਧ, ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ ਮਿਸ. ਅਸਮਿਤਾ ਰੋਮਾਨਾ, ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ ਜੂਡੀਸ਼ੀਅਲ ਅਫ਼ਸਰ ਸਾਹਿਬਾਨ, ਰਾਜਿੰਦਰਪਾਲ ਸ਼ਰਮਾ ਸਮੇਤ ਟੀਮ, ਲੀਗਲ ਏਡ ਡਿਫੈਂਸ ਕੌਂਸਲ, ਧਲਵੰਤ ਸਿੰਘ ਉੱਪਲ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਸੁਭਮ ਸ਼ਰਮਾ, ਜ਼ਿਲ੍ਹਾ ਬਾਰ ਸੈਕਟਰੀ, ਸਮੇਤ ਵਕੀਲ ਸਾਹਿਬਾਨ, ਜੂਡੀਸ਼ੀਅਲ ਸਟਾਫ਼ ਵੀ ਹਾਜ਼ਰ ਸੀ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਵਾਤਾਵਰਨ ਦਿਵਸ ਮਨਾਇਆ
ਅਜੀਤ ਡੈਸਕ
06-06-2026