05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸਰਬਜੀਤ ਸਿੰਘ ਨੇ ਬਰਾੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Ad Position 21
No active advertisement
ਅਜੀਤ ਡੈਸਕ 20-06-2026

ਬਰਗਾੜੀ, 19 ਜੂਨ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਰਣ ਸਿੰਘ ਵਾਲਾ ਨਿਵਾਸੀ ਵੀਰਦਵਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ ਦੇ ਸਤਿਕਾਰਤ ਮਾਤਾ ਅਤੇ ਟਕਸਾਲੀ ਅਕਾਲੀ ਆਗੂ ਸਵ. ਅਮਰਜੀਤ ਸਿੰਘ ਬਰਾੜ ਦੇ ਧਰਮ ਪਤਨੀ ਮਨਜਿੰਦਰ ਕੌਰ ਬਰਾੜ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਸੀਨੀਅਰ ਅਕਾਲੀ ਆਗੂ ਸਵ. ਮਹਿੰਦਰ ਸਿੰਘ ਬਰਾੜ ਦੇ ਫਰਜ਼ੰਦ ਸਰਬਜੀਤ ਸਿੰਘ ਬਰਾੜ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕਿ ਪਰਿਵਾਰ ਨਾਲ ਇਸ ਦੁੱਖ ਦੀ ਘੜੀ ‘ਚ ਸ਼ਰੀਕ ਹੋਏ। ਉਨ੍ਹਾਂ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬਜ਼ੁਰਗ ਘਰ ਦਾ ਅਮੁੱਲ ਸਰਮਾਇਆਂ ਹੁੰਦੇ ਹਨ। ਉਹ ਭਾਂਵੇ ਮੰਜੇ ਤੇ ਹੀ ਕਿਉਂ ਨਾ ਬੈਠੇ ਹੋਣ ਪ੍ਰੰਤੂ ਉਹ ਆਪਣੇ ਬੱਚਿਆਂ ਦੀ ਸੁਚੱਜੀ ਅਗਵਾਈ ਹਮੇਸ਼ਾ ਕਰਦੇ ਰਹਿੰਦੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਖੁਸ਼ਕਰਨ ਸਿੰਘ ਬਰਾੜ, ਸਿਰਤਾਜਪ੍ਰੀਤ ਸਿੰਘ ਬਰਾੜ, ਠਾਣਾ ਸਿੰਘ ਝੱਖੜਵਾਲਾ, ਨਰਿੰਦਰ ਸਿੰਘ ਗੁਲਾਟੀ, ਰਿੰਕੂ ਸੇਠ, ਮਾ. ਅਜਾਇਬ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
 

Ad Position 22
No active advertisement
ਪਿਛਲੀ ਖ਼ਬਰ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਵਾਨ ਕਰੇ-ਆਗੂ ਅਗਲੀ ਖ਼ਬਰ ਰਾਣਾ ਗੁਰਮੀਤ ਸਿੰਘ ਸੋਢੀ ਵੱਖ-ਵੱਖ ਸਮਾਗਮਾਂ ਵਿਚ ਹੋਏ ਸ਼ਾਮਿਲ
Ad Position 24
No active advertisement