05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪਰਾਲੀ ਪ੍ਰਬੰਧਨ ਅਤੇ ਕੁਦਰਤੀ ਖੇਤੀ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜੈਤੋ, 5 ਅਗਸਤ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਵਲੋਂ ਪ੍ਰੋਜੈਕਟ ਊਰਜਾ ਅਧੀਨ ਪਿੰਡ ਭਲੂਰ (ਜ਼ਿਲ੍ਹਾ ਮੋਗਾ) ਵਿਖੇ ਪਰਾਲੀ ਪ੍ਰਬੰਧਨ, ਕੁਦਰਤੀ ਖੇਤੀ ਅਤੇ ਵਾਤਾਵਰਨ ਸੰਭਾਲ ਵਿਸ਼ੇ ’ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਕਿਸਾਨਾਂ ਨੂੰ ਕੁਦਰਤੀ ਖੇਤੀ, ਪਰਾਲੀ ਦੇ ਸੁਚੱਜੇ ਪ੍ਰਬੰਧਨ, ਘਰੇਲੂ ਬਗੀਚੀ, ਸਿਹਤ, ਮਿਲਟ (ਮੋਟੇ ਅਨਾਜ) ਅਤੇ ਵੱਖ-ਵੱਖ ਕੁਦਰਤੀ ਫ਼ਸਲਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 06-08-2026
ਜੈਤੋ, 5 ਅਗਸਤ (ਗੁਰਚਰਨ ਸਿੰਘ ਗਾਬੜੀਆ)-ਖੇਤੀ ਵਿਰਾਸਤ ਮਿਸ਼ਨ ਵਲੋਂ ਪ੍ਰੋਜੈਕਟ ਊਰਜਾ ਅਧੀਨ ਪਿੰਡ ਭਲੂਰ (ਜ਼ਿਲ੍ਹਾ ਮੋਗਾ) ਵਿਖੇ ਪਰਾਲੀ ਪ੍ਰਬੰਧਨ, ਕੁਦਰਤੀ ਖੇਤੀ ਅਤੇ ਵਾਤਾਵਰਨ ਸੰਭਾਲ ਵਿਸ਼ੇ ’ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਕਿਸਾਨਾਂ ਨੂੰ ਕੁਦਰਤੀ ਖੇਤੀ, ਪਰਾਲੀ ਦੇ ਸੁਚੱਜੇ ਪ੍ਰਬੰਧਨ, ਘਰੇਲੂ ਬਗੀਚੀ, ਸਿਹਤ, ਮਿਲਟ (ਮੋਟੇ ਅਨਾਜ) ਅਤੇ ਵੱਖ-ਵੱਖ ਕੁਦਰਤੀ ਫ਼ਸਲਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਲਗਪਗ 150 ਕਿਸਾਨਾਂ ਅਤੇ ਮਹਿਲਾਵਾਂ ਨੇ ਭਾਗ ਲਿਆ। ਸ਼ੁਰੂਆਤ ਦੌਰਾਨ ਖੇਤੀ ਵਿਰਾਸਤ ਮਿਸ਼ਨ ਦੇ ਡਾਇਰੈਕਟਰ ਪ੍ਰੋਜੈਕਟਸ ਸੌਰਭ ਸੈਣੀ ਨੇ ਆਰ.ਈ.ਸੀ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰੋਜੈਕਟ ਊਰਜਾ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਜਗਤਾਰ ਧਾਲੀਵਾਲ, ਗੋਰਾ ਸਿੰਘ ਨੇ ਕੁਦਰਤੀ ਖੇਤੀ ਅਤੇ ਮਿਲਟ ਦੀ ਬਿਜਾਈ ਤੇ ਪ੍ਰਬੰਧਨ, ਜਗਤਾਰ ਸਹੋਤਾ ਨੇ ਪਰਾਲੀ ਪ੍ਰਬੰਧਨ ਦੇ ਮਹੱਤਵ ਅਤੇ ਰਮੇਸ਼ ਮਾਂਡੀਆ ਨੇ ਮਾਡਲ ਤਿਆਰ ਕਰਨ ਅਤੇ ਉਸ ਦੀ ਉਪਯੋਗਤਾ ਬਾਰੇ ਆਪਣੇ ਵਿਚਾਰ ਰੱਖੇ। ਜਸਵੀਰ ਕੌਰ ਨੇ ਘਰੇਲੂ ਬਗੀਚੀ ਅਤੇ ਮਿਲਟ ਤੋਂ ਪੌਸ਼ਟਿਕ ਭੋਜਨ ਤਿਆਰ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਮਹਿਮਾਨ ਚਮਕੌਰ ਸਿੰਘ ਨੇ ਕੁਦਰਤੀ ਖੇਤੀ, ਸਬਜ਼ੀਆਂ ਦੀ ਕਾਸ਼ਤ ਅਤੇ ਉਨ੍ਹਾਂ ਦੀ ਸਫ਼ਲ ਮਾਰਕੀਟਿੰਗ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ, ਜਦਕਿ ਗੁਰਪ੍ਰੀਤ ਸਿੰਘ ਪੰਜਗਰਾਈਂ ਨੇ ਨੌਜਵਾਨਾਂ ਨੂੰ ਖੇਤੀ ਨਾਲ ਜੋੜਨ ਅਤੇ ਹਲਦੀ ਸਮੇਤ ਹੋਰ ਕੁਦਰਤੀ ਫ਼ਸਲਾਂ ਦੀ ਮਾਰਕੀਟਿੰਗ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਜਸਵੀਰ ਕੌਰ ਅਤੇ ਗੁਰਵਿੰਦਰ ਸ਼ਰਮਾ ਵਲੋਂ ਕੁਦਰਤੀ ਖੇਤੀ ਨਾਲ ਤਿਆਰ ਉਤਪਾਦਾਂ ਦੀ ਪ੍ਰਦਰਸ਼ਨੀ ਲਈ ਸਟਾਲ ਵੀ ਲਗਾਇਆ ਗਿਆ, ਜਿਸ ਨੂੰ ਕਿਸਾਨਾਂ ਨੇ ਖਾਸ ਰੁਚੀ ਨਾਲ ਦੇਖਿਆ। ਅੰਤ ਵਿਚ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਕਿਸਾਨਾਂ ਨੇ ਆਪਣੇ ਸਵਾਲ ਪੁੱਛੇ ਅਤੇ ਭਵਿੱਖ ਵਿਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਪ੍ਰੋਜੈਕਟ ਊਰਜਾ ਦੀ ਟੀਮ, ਕੇ.ਵੀ.ਐਮ ਦੇ ਸਹਿਯੋਗੀਆਂ ਅਤੇ ਫ਼ੀਲਡ ਕੋਆਰਡੀਨੇਟਰ ਗੁਰਜੀਤ ਸਿੰਘ ਦੀ ਅਹਿਮ ਭੂਮਿਕਾ ਰਹੀ। ਇਸ ਮੌਕੇ ਪਿੰਡ ਭਲੂਰ ਦੇ ਸਰਪੰਚ ਅਰਸ਼ਦੀਪ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਇਕਾਈ ਪ੍ਰਧਾਨ ਅਮਰਜੀਤ ਸਿੰਘ ਵੀ ਮੌਜੂਦ ਸਨ। ਅੰਤ ਵਿਚ ਸਮੂਹ ਟੀਮ, ਸਹਿਯੋਗੀ ਸੰਸਥਾਵਾਂ ਅਤੇ ਭਾਗ ਲੈਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਦਫ਼ਤਰ ਅੱਗੇ ਪ੍ਰਦਰਸ਼ਨ 10 ਨੂੰ ਐਸ.ਕੇ.ਐਮ ਅਗਲੀ ਖ਼ਬਰ ਜ਼ੋਨਲ ਖ਼ੇਡ ਮੁਕਾਬਲਿਆਂ ’ਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਸ਼ਾਨਦਾਰ ਜਿੱਤ ਬਾਬਾ ਫ਼ਰੀਦ ਲਾਅ ਕਾਲਜ ਦੇ...
Ad Position 24
No active advertisement