05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜ਼ੋਨਲ ਖ਼ੇਡ ਮੁਕਾਬਲਿਆਂ ’ਚ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਸ਼ਾਨਦਾਰ ਜਿੱਤ ਬਾਬਾ ਫ਼ਰੀਦ ਲਾਅ ਕਾਲਜ ਦੇ ਵਿਦਿਆਰਥੀ ਨੇ ਹਰਿਆਣਾ ਵਿਧਾਨ ਸਭਾ ’ਚ ਪੇਸ਼ ਕੀਤੇ ਵਿਚਾਰ

ਪੰਜਗਰਾਈਂ ਕਲਾਂ, 5 ਅਗਸਤ (ਸੁਖਮੰਦਰ ਸਿੰਘ ਬਰਾੜ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ-ਘਣੀਏ ਵਾਲਾ ਵਿਦਿਆਰਥੀਆਂ ਨੇ ਜ਼ੋਨਲ ਖ਼ੇਡ ਮੁਕਾਬਿਲਆਂ ’ਚ ਸ਼ਾਨਦਾਰ ਖ਼ੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਖ਼ਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਜਿੱਤ ਦਰਜ ਕਰਦਿਆਂ 8 ਸੋਨ ਤਗਮੇ, 5 ਚਾਂਦੀ ਦੇ ਤਗਮੇ ਅਤੇ 1 ਕਾਂਸੀ ਦਾ ਤਗਮੇ ਹਾਸਿਲ ਕੀਤਾ।

Ad Position 21
No active advertisement
ਵਿਦਿਆਰਥੀ ਦਲਜੀਤ ਸਿੰਘ ਨੂੰ ਕਾਲਜ ਪਹੁੰਚਣ ’ਤੇ ਸਨਮਾਨਿਤ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੁਮਾਰ ਕੌਸ਼ਿਕ। ਅਜੀਤ ਤਸਵੀਰ 06-08-2026
ਪੰਜਗਰਾਈਂ ਕਲਾਂ, 5 ਅਗਸਤ (ਸੁਖਮੰਦਰ ਸਿੰਘ ਬਰਾੜ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ-ਘਣੀਏ ਵਾਲਾ ਵਿਦਿਆਰਥੀਆਂ ਨੇ ਜ਼ੋਨਲ ਖ਼ੇਡ ਮੁਕਾਬਿਲਆਂ ’ਚ ਸ਼ਾਨਦਾਰ ਖ਼ੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੇ ਖ਼ਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ ਜਿੱਤ ਦਰਜ ਕਰਦਿਆਂ 8 ਸੋਨ ਤਗਮੇ, 5 ਚਾਂਦੀ ਦੇ ਤਗਮੇ ਅਤੇ 1 ਕਾਂਸੀ ਦਾ ਤਗਮੇ ਹਾਸਿਲ ਕੀਤਾ। ਟੂਰਨਾਮੈਂਟ ਦੌਰਾਨ ਸਕੂਲ ਦੀ ਲੜਕੀਆਂ ਨੇ ਰੱਸਾਕਸੀ (ਅੰਡਰ-14) ਦੇ ਮੁਕਾਬਲੇ ’ਚ ਪਹਿਲਾ, ਜਿਮਨਾਸਟਿਕਸ ਅੰਡਰ-14 ’ਚ ਦੂਜਾ, ਹੈਂਡਬਾਲ ਅੰਡਰ-14 ’ਚ ਦੂਜਾ, ਰੱਸਾਕਸੀ ਅੰਡਰ-14 ਅਤੇ ਅੰਡਰ-17 ’ਚ ਦੂਜਾ ਅਤੇ ਬੈਡਮਿੰਟਨ ਅੰਡਰ-19 ’ਚ ਵੀ ਦੂਜਾ ਸਥਾਨ ਹਾਸਿਲ ਕਰਕੇ ਚਾਂਦੀ ਦੇ ਤਗਮੇ ਹਾਸਿਲ ਕੀਤੇ। ਲੜਕਿਆਂ ਦੀ ਟੀਮ ਨੇ ਵੀ ਸ਼ਾਨਦਾਰ ਖ਼ੇਡ ਦਾ ਪ੍ਰਦਰਸ਼ਨ ਕਰਦਿਆਂ ਹੈਂਡਬਾਲ ਅੰਡਰ-14, ਅੰਡਰ-17 ਅਤੇ ਅੰਡਰ-19 ’ਚ ਪਹਿਲਾ, ਗੱਤਕਾ ਅੰਡਰ-14 ’ਚ ਪਹਿਲਾ, ਰੱਸਾਕਸੀ ਅੰਡਰ-14 ਅਤੇ ਅੰਡਰ-19 ’ਚ ਪਹਿਲਾ, ਪਾਟਰ ਲਿਫਟਿੰਗ ਅੰਡਰ-17 ’ਚ ਪਹਿਲਾ, ਅੰਡਰ-19 ਬੈਡਮਿੰਟਨ ’ਚ ਦੂਜਾ, ਸ਼ਤਰੰਜ ਅੰਡਰ-19 ’ਚ ਤੀਜਾ ਸਥਾਨ ਹਾਸਿਲ ਕਰਕੇ ਇਲਾਕੇ ਭਰ ’ਚ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਸੁਖਜਿੰਦਰ ਸਿੰਘ ਅਤੇ ਚੇਅਰਪਰਸਨ ਦਲਜੀਤ ਕੌਰ ਨੇ ਖ਼ਿਡਾਰੀਆਂ ਇਸ ਸ਼ਾਨਦਾਰ ਸਫ਼ਲਤਾ ’ਤੇ ਖਿਡਾਰੀਆਂ, ਖੇਡ ਅਧਿਆਪਕਾਂ, ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸਕੂਲ ਦੇ ਖ਼ਿਡਾਰੀ ਆਉਣ ਵਾਲੇ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਵਿਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਅਤੇ ਕੁਦਰਤੀ ਖੇਤੀ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਤੀਜ ਮੇਲਾ 9 ਨੂੰ
Ad Position 24
No active advertisement