16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗੁਰੂ ਨਾਨਕ ਵੈੱਲਫੇਅਰ ਸੇਵਾ ਸੁਸਾਇਟੀ ਨੇ ਧਾਰਮਿਕ ਮੁਕਾਬਲੇ ਕਰਵਾਏ

ਕੋਟਕਪੂਰਾ, 16 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਗੁਰੂ ਨਾਨਕ ਵੈੱਲਫ਼ੇਅਰ ਸੇਵਾ ਸੁਸਾਇਟੀ ਵਲੋਂ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਅਤੇ ਭਗਤ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਤੋਂ ਪਹਿਲਾਂ ਕੀਰਤਨ ਦੀ ਆਰੰਭਤਾ ਜਸਨੀਤ ਕੌਰ ਦੁਆਰਾ ਸ਼ਬਦ ਕੀਰਤਨ ਕਰਨ ਨਾਲ ਹੋਈ।

Ad Position 21
No active advertisement
ਪੁਜ਼ੀਸ਼ਨਾ ਹਾਸਿਲ ਕਰਨ ਵਾਲਿਆਂ ਦਾ ਹੌਸਲਾ ਅਫਜ਼ਾਈ ਕਰਦੇ ਹੋਏ ਬਲਵਿੰਦਰ ਸਿੰਘ, ਬਲਜੀਤ ਸਿੰਘ, ਗੁਰਿੰਦਰ ਸਿੰਘ ਅਤੇ ਹੋਰ। ਅਜੀਤ ਤਸਵੀਰ 17-11-2026
ਕੋਟਕਪੂਰਾ, 16 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਗੁਰੂ ਨਾਨਕ ਵੈੱਲਫ਼ੇਅਰ ਸੇਵਾ ਸੁਸਾਇਟੀ ਵਲੋਂ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਅਤੇ ਭਗਤ ਰਵਿਦਾਸ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਤੋਂ ਪਹਿਲਾਂ ਕੀਰਤਨ ਦੀ ਆਰੰਭਤਾ ਜਸਨੀਤ ਕੌਰ ਦੁਆਰਾ ਸ਼ਬਦ ਕੀਰਤਨ ਕਰਨ ਨਾਲ ਹੋਈ। ਉਸ ਤੋਂ ਬਾਅਦ ਗੁਰਨੂਰ ਸਿੰਘ, ਹਰਸਿਫਤ ਕੌਰ, ਵਰਸੀਰਤ ਕੌਰ ਅਤੇ ਚੰਦਨਪ੍ਰੀਤ ਕੌਰ ਨੇ ਕੀਰਤਨ ਕੀਤਾ। ਮਾ: ਪਰਮਜੀਤ ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜੀ ਆਇਆਂ ਆਖਿਆ। ਸੁਸਾਇਟੀ ਦੇ ਆਗੂ ਲੈਕ. ਬਲਵਿੰਦਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਸੁੰਦਰ ਲਿਖਾਈ, ਰੰਗ ਭਰੋ ਅਤੇ ਲਿਖਤੀ ਇਮਤਿਹਾਨ ਮੁਕਾਬਲਿਆਂ ਵਿਚ 12 ਸਕੂਲਾਂ ਦੇ 90 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਵਿਚ ਵਿਦਿਆਰਥੀਆਂ ਨੂੰ ਸਬ ਜੂਨੀਅਰ ਵਰਗ ’ਚ ਪਹਿਲੀ ਤੋਂ ਚੌਥੀ ਜਮਾਤ, ਜੂਨੀਅਰ ਵਰਗ ’ਚ ਪੰਜਵੀਂ ਤੋਂ ਅੱਠਵੀ ਜਮਾਤ ਅਤੇ ਸੀਨੀਅਰ ਵਰਗ ’ਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਸਨ। ਉਕਤ ਮੁਕਾਬਲਿਆਂ ਦੇ ਨਤੀਜੇ ਵਿਚ ਜੂਨੀਅਰ ਵਰਗ ਦਸਤਾਰ ਮੁਕਾਬਲੇ ਵਿਚ ਅਰਸ਼ਪ੍ਰੀਤ ਸਿੰਘ ਨੇ ਪਹਿਲਾ, ਏਕਮ ਸਿੰਘ ਨੇ ਦੂਜਾ, ਤਿਰਸ਼ਾਣ ਸਿੰਘ ਨੇ ਤੀਜਾ ਸਥਾਨ ਅਤੇ ਪ੍ਰਭਪ੍ਰਤਾਪ ਸਿੰਘ ਨੇ ਉਤਸ਼ਾਹ ਵਧਾਊ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਦਸਤਾਰ ਮੁਕਾਬਲੇ ਵਿਚ ਗੁਰਜੋਤ ਸਿੰਘ ਨੇ ਪਹਿਲਾ, ਕਰਨਵੀਰ ਸਿੰਘ ਨੇ ਦੂਜਾ, ਕਿਰਤਪ੍ਰੀਤ ਸਿੰਘ ਨੇ ਤੀਜਾ ਸਥਾਨ ਅਤੇ ਜਸਨੂਰ ਸਿੰਘ ਨੇ ਉਤਸ਼ਾਹ ਵਧਾਊ ਸਥਾਨ ਪ੍ਰਾਪਤ ਕੀਤਾ। ਸਬ ਜੂਨੀਅਰ ਵਰਗ ਰੰਗ ਭਰੋ ਮੁਕਾਬਲੇ ਵਿਚ ਰਿਤਿਕਾ ਮਿੱਤਲ ਨੇ ਪਹਿਲਾ, ਹਰਗੁਣ ਕੌਰ ਨੇ ਦੂਜਾ, ਕਰਨਪ੍ਰੀਤ ਕੌਰ ਨੇ ਤੀਜਾ ਸਥਾਨ ਅਤੇ ਹਰਸੀਰਤ ਕੌਰ ਨੇ ਉਤਸ਼ਾਹ ਵਧਾਊ ਸਥਾਨ ਹਾਸਿਲ ਕੀਤਾ। ਬਲਵਿੰਦਰ ਸਿੰਘ ਕੋਟਕਪੂਰਾ ਨੇ ਤਿੰਨੇ ਵਰਗਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਤ ਰਵਿਦਾਸ ਦੇ ਜੀਵਨ ਨਾਲ ਸੰਬੰਧਿਤ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਬੱਚਿਆਂ ਅਤੇ ਵੱਡਿਆਂ ਨੇ ਬਹੁਤ ਉਤਸ਼ਾਹ ਨਾਲ ਦਿੱਤੇ। ਉਕਤ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲਿਆਂ ਨੂੰ ਇਨਾਮਾਂ ਦੀ ਵੰਡ ਭਾਈ ਅਵਤਾਰ ਸਿੰਘ ਪ੍ਰਚਾਰਕ ਐਸ.ਜੀ.ਪੀ.ਸੀ, ਚਨਾਬ ਗੁਰੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਬਲਜੀਤ ਸਿੰਘ ਖੀਵਾ, ਸਮਾਜ ਸੇਵੀ ਗੁਰਿੰਦਰ ਸਿੰਘ, ਲੈਕ: ਬਲਵਿੰਦਰ ਸਿੰਘ, ਲੈਕ: ਬਚਨ ਸਿੰਘ, ਸੰਪੂਰਨ ਸਿੰਘ ਆਦਿ ਨੇ ਵੰਡੇ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਟ ਮਾ: ਪਰਮਜੀਤ ਸਿੰਘ, ਲੈਕ: ਬਚਨ ਸਿੰਘ, ਗੁਰਵਿੰਦਰ ਸਿੰਘ, ਕਸ਼ਮੀਰ ਸਿੰਘ ਅਤੇ ਅਮਰਜੀਤ ਸਿੰਘ ਨੇ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ਅਮਿੱਟ ਛਾਪ ਛੱਡਦਿਆਂ ਸੰਪੰਨ ਅਗਲੀ ਖ਼ਬਰ ਮੇਰਾ ਯੁਵਾ ਭਾਰਤ ਵਲੋਂ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਸਮਾਗਮ 2026-27 ਕਰਵਾਇਆ
Ad Position 24