16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੱਖਾਂ ਦੇ ਮੁਫ਼ਤ ਜਾਂਚ ਕੈਂਪ ’ਚ 403 ਮਰੀਜ਼ਾਂ ਦੀ ਜਾਂਚ ਤੇ 63 ਮਰੀਜ਼ਾਂ ਦੇ ਲੈਂਜ਼ ਪਾਏ

ਫ਼ਰੀਦਕੋਟ, 16 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਲਾਇਨਜ਼ ਭਵਨ ਆਦਰਸ਼ ਨਗਰ ਫ਼ਰੀਦਕੋਟ ਵਿਖੇ ਮੁਫ਼ਤ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਅੱਖਾਂ ਦੀ ਜਾਂਚ, ਚਮੜੀ ਰੋਗਾਂ ਅਤੇ ਕਿਡਨੀ ਰੋਗਾਂ ਦੀ ਜਾਂਚ ਕਲੱਬ ਦੇ ਸੀਨੀਅਰ ਮੈਂਬਰ ਪਰਮਜੀਤ ਸਿੰਘ ਪੰਮੀ ਦੇ ਸਤਿਕਾਰਯੋਗ ਪਿਤਾ ਸੁੰਦਰ ਸਿੰਘ ਦੀ ਨਿੱਘੀ ਯਾਦ ’ਚ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 17-11-2026
ਫ਼ਰੀਦਕੋਟ, 16 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਲਾਇਨਜ਼ ਭਵਨ ਆਦਰਸ਼ ਨਗਰ ਫ਼ਰੀਦਕੋਟ ਵਿਖੇ ਮੁਫ਼ਤ ਮੈਗਾ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਅੱਖਾਂ ਦੀ ਜਾਂਚ, ਚਮੜੀ ਰੋਗਾਂ ਅਤੇ ਕਿਡਨੀ ਰੋਗਾਂ ਦੀ ਜਾਂਚ ਕਲੱਬ ਦੇ ਸੀਨੀਅਰ ਮੈਂਬਰ ਪਰਮਜੀਤ ਸਿੰਘ ਪੰਮੀ ਦੇ ਸਤਿਕਾਰਯੋਗ ਪਿਤਾ ਸੁੰਦਰ ਸਿੰਘ ਦੀ ਨਿੱਘੀ ਯਾਦ ’ਚ ਕੀਤੀ ਗਈ। ਕੈਂਪ ਦੇ ਮੁੱਖ ਮਹਿਮਾਨ ਪਰਮਜੀਤ ਸਿੰਘ ਪੰਮੀ ਪ੍ਰਾਪਰਟੀ ਸਲਾਹਕਾਰ ਤੇ ਵਿਸ਼ੇਸ਼ ਮਹਿਮਾਨ ਡਾ. ਪੁਨੀਤ ਕਾਜਲ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਰੀਦਕੋਟ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਡਾ. ਸੰਜੀਵ ਗੋਇਲ ਮੈਨੇਜਿੰਗ ਡਾਇਰੈਕਟਰ ਚੰਡੀਗੜ ਅੱਖਾਂ ਦਾ ਹਸਪਤਾਲ, ਜ਼ੋਨ ਚੇਅਰਮੈਨ ਲੈਕਚਰਾਰ ਹਰਜੀਤ ਸਿੰਘ, ਇੰਡੀਅਨ ਮੈਡੀਕਲ ਐਸੋਸੀਏਸ਼ਨ ਫ਼ਰੀਦਕੋਟ ਦੇ ਪ੍ਰਧਾਨ ਡਾ. ਐਸ.ਐਸ ਬਰਾੜ, ਮਾਤਾ ਮਹਿਤਾਬ ਕੌਰ ਅਤੇ ਡਾ. ਗੁਰਿੰਦਰਮੋਹਨ ਸਿੰਘ ਸਨ। ਕੈਂਪ ਦੇ ਪ੍ਰੋਜੈਕਟ ਚੇਅਰਮੈਨ ਅਮਰੀਕ ਸਿੰਘ ਖਾਲਸਾ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਜੀ.ਐਸ.ਟੀ. ਚੇਅਰਮੈਨ ਲੁਕੇਂਦਰ ਸ਼ਰਮਾ ਨੇ ਕਲੱਬ ਰਿਪੋਰਟ ਪੇਸ਼ ਕੀਤੀ। ਧੰਨਵਾਦ ਗੁਰਚਰਨ ਸਿੰਘ ਗਿੱਲ ਨੇ ਕੀਤਾ। ਕੈਂਪ ’ਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਆਕ੍ਰਿਤੀ ਸਿੰਗਲਾ, ਚਮੜੀ ਰੋਗਾਂ ਦੇ ਮਾਹਿਰ ਡਾ. ਕੋਮਲਪ੍ਰੀਤ ਕੌਰ, ਕਿਡਨੀ ਰੋਗਾਂ ਦੇ ਮਾਹਿਰ ਡਾ. ਗੁਰਜੀਨ ਕੌਰ ਮੱਕੜ ਨੇ 403 ਮਰੀਜ਼ਾਂ ਦੀ ਜਾਂਚ ਕੀਤੀ। ਜਦਕਿ 63 ਮਰੀਜ਼ਾਂ ਦੇ ਲੈਂਜ ਪਾਉਣ ਲਈ ਚੋਣ ਕੀਤੀ ਗਈ। ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਨੇ ਕੀ ਤਾ। ਇਸ ਮੌਕੇ ਪ੍ਰਧਾਨ ਗਿਰੀਸ਼ ਸੁਖੀਜਾ, ਸਕੱਤਰ ਬਲਤੇਜ ਸਿੰਘ ਤੇਜੀ ਜੌੜਾ, ਚੇਅਰਮੈਨ ਲਾਇਨ ਪ੍ਰਦਮਣ ਸਿੰਘ ਦਸਮੇਸ਼ ਕਲਾਥ ਹਾਊਸ, ਜ਼ੋਨ ਚੇਅਰਮੈਨ ਦਯਾ ਸਿੰਘ ਸੰਧੂ, ਦਵਿੰਦਰ ਧੀਂਗੜਾ, ਨਵਦੀਪ ਸਿੰਘ ਰਿੱਕੀ, ਸਤਿੰਦਰ ਸਿੰਘ ਬੇਦੀ, ਇੰਦਰਪ੍ਰੀਤ ਸਿੰਘ ਜੈਂਟਲ, ਬਿਕਰਮਜੀਤ ਸਿੰਘ ਢਿੱਲੋਂ, ਚੰਦਨ ਕੱਕੜ, ਸੰਜੀਵ ਅਰੋੜਾ, ਬਲਜਿੰਦਰ ਸਿੰਘ ਬਰਾੜ, ਸਵਰਨ ਸਿੰਘ ਰੋਮਾਣਾ, ਪ੍ਰਦੀਪ ਦਿਓੜਾ, ਗੁਰਪਰਮਜੋਤ ਸਿੰਘ, ਇਸਜੋਤ ਸਿੰਘ, ਧੀਰਜ ਧਵਨ, ਸੁਨੀਲ ਵਾਟਸ, ਵਰਦਾ ਗੁਪਤਾ, ਮੋਹਿਤ ਗੁਪਤਾ, ਗੁਰਬਖਸ ਸਿੰਘ ਰਿੱਕੀ ਅਤੇ ਦਕਸ਼ ਬਰਾੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਸਕੂਲ ’ਚ ਦੋ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਨੌਜਵਾਨ ਭਾਰਤ ਸਭਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ
Ad Position 24