16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਗਲੀਆਂ ’ਚ ਸੀਵਰੇਜ ਤੇ ਜਲ ਸਪਲਾਈ ਪਾਈਪਾਂ ਪਾ ਕੇ ਭੁੱਲਿਆ ਪ੍ਰਸ਼ਾਸਨ

ਸ੍ਰੀ ਮੁਕਤਸਰ ਸਾਹਿਬ, 16 ਨਵੰਬਰ (ਹਰਮਹਿੰਦਰ ਪਾਲ)- ਸੀਵਰੇਜ ਅਤੇ ਜਲ ਸਪਲਾਈ ਪਾਈਪਾਂ ਪਾਉਣ ਤੋਂ ਬਾਅਦ ਸਾਲ ਭਰ ਤੋਂ ਪੁੱਟੀਆਂ ਸੜਕਾਂ ਤਾਂ ਅਜੇ ਤਿਆਰ ਨਹੀਂ ਹੋਈਆਂ ਕਿ ਹੁਣ ਪ੍ਰਸ਼ਾਸਨ ਵਲੋਂ ਗਲੀਆਂ ਵਿਚ ਵੀ ਪਾਈਪਾਂ ਪਾ ਕੇ ਭੁੱਲ ਗਿਆ ਹੈ, ਜਿਸ ਕਰਕੇ ਸ਼ਹਿਰੀ ਲੋਕ ਤੇ ਰਾਹਗੀਰ ਡਾਢੇ ਪ੍ਰੇਸ਼ਾਨ ਹਨ। ਮੁੱਖ ਸੜਕਾਂ ਪੁੱਟੀਆਂ ਹੋਣ ਕਰਕੇ ਲੋਕ ਗਲੀਆਂ ਵਿਚੋਂ ਦੀ ਜ਼ਿਆਦਾ ਲੰਘਦੇ-ਟੱਪਦੇ ਸਨ, ਪਰ ਹੁਣ ਇਹ ਰਸਤੇ ਵੀ ਬੰਦ ਹੋ ਗਏ ਹਨ।

Ad Position 21
No active advertisement
ਸ੍ਰੀ ਮੁਕਤਸਰ ਸਾਹਿਬ ਵਿਖੇ ਡੀ.ਈ.ਓ. ਦਫ਼ਤਰ ਵਾਲੀ ਗਲੀ ’ਚ ਪਾਈਪਾਂ ਪਾਉਣ ਤੋਂ ਬਾਅਦ ਪਿਆ ਖਿਲਾਰਾ। 17-11-2026
ਸ੍ਰੀ ਮੁਕਤਸਰ ਸਾਹਿਬ, 16 ਨਵੰਬਰ (ਹਰਮਹਿੰਦਰ ਪਾਲ)- ਸੀਵਰੇਜ ਅਤੇ ਜਲ ਸਪਲਾਈ ਪਾਈਪਾਂ ਪਾਉਣ ਤੋਂ ਬਾਅਦ ਸਾਲ ਭਰ ਤੋਂ ਪੁੱਟੀਆਂ ਸੜਕਾਂ ਤਾਂ ਅਜੇ ਤਿਆਰ ਨਹੀਂ ਹੋਈਆਂ ਕਿ ਹੁਣ ਪ੍ਰਸ਼ਾਸਨ ਵਲੋਂ ਗਲੀਆਂ ਵਿਚ ਵੀ ਪਾਈਪਾਂ ਪਾ ਕੇ ਭੁੱਲ ਗਿਆ ਹੈ, ਜਿਸ ਕਰਕੇ ਸ਼ਹਿਰੀ ਲੋਕ ਤੇ ਰਾਹਗੀਰ ਡਾਢੇ ਪ੍ਰੇਸ਼ਾਨ ਹਨ। ਮੁੱਖ ਸੜਕਾਂ ਪੁੱਟੀਆਂ ਹੋਣ ਕਰਕੇ ਲੋਕ ਗਲੀਆਂ ਵਿਚੋਂ ਦੀ ਜ਼ਿਆਦਾ ਲੰਘਦੇ-ਟੱਪਦੇ ਸਨ, ਪਰ ਹੁਣ ਇਹ ਰਸਤੇ ਵੀ ਬੰਦ ਹੋ ਗਏ ਹਨ। ਕਈ ਗਲੀਆਂ ਵਿਚ ਤਾਂ ਘਰਾਂ ’ਚ ਵੜਨਾ ਵੀ ਔਖਾ ਹੋ ਗਿਆ ਹੈ। ਬੈਂਕ ਰੋਡ, ਕੋਟਕਪੂਰਾ ਰੋਡ ਅਤੇ ਬਾਜ਼ਾਰ ਦੀਆਂ ਗਲੀਆਂ ਵਿਚ ਮੋਟਰਸਾਈਕਲ ਲਿਜਾਣਾ ਵੀ ਔਖਾ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਜੇ.ਸੀ.ਬੀ. ਵਾਲੇ ਪਾਈਪਾਂ ਵਾਸਤੇ ਖੱਡੇ ਪੁੱਟ ਦਿੰਦੇ ਹਨ, ਪਰ ਬਾਅਦ ਵਿਚ ਉਨ੍ਹਾਂ ਨੂੰ ਪੂਰਦੇ ਨਹੀਂ। ਲੋਕ ਪੱਲਿਓਂ ਹੀ ਮਿੱਟੀ ਪੱਧਰੀ ਕਰਵਾਉਂਦੇ ਹਨ। ਕਈ ਗਲੀਆਂ ਵਿਚ ਤਾਂ ਅੱਧੀ ਗਲੀ ’ਚ ਪਾਈਪਾਂ ਪਾ ਕੇ ਕੰਮ ਬੰਦ ਕਰ ਦਿੱਤਾ ਹੈ। ਲੋਕਾਂ ਦੀ ਮੰਗ ਹੈ ਕਿ ਜਿਨ੍ਹਾਂ ਗਲੀਆਂ ’ਚ ਪਾਈਪਾਂ ਅੱਧੀਆਂ ਪਈਆਂ ਹਨ, ਉਹ ਪੂਰੀਆਂ ਪਾਈਆਂ ਜਾਣ ਅਤੇ ਜਿੱਥੇ ਪੂਰੀਆਂ ਪਾਈਪਾਂ ਪੈ ਗਈਆਂ ਹਨ, ਉਥੇ ਫ਼ਰਸ਼ ਲਗਾਇਆ ਜਾਵੇ। ਇਸ ਦੌਰਾਨ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਦਾ ਕੰਮ ਆਖ਼ਰੀ ਪੜ੍ਹਾਅ ’ਤੇ ਹੈ ਅਤੇ ਜਲਦੀ ਹੀ ਸੜਕਾਂ ਤੇ ਗਲੀਆਂ ਦਾ ਕੰਮ ਮੁਕਮੰਲ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਰੋਸ ਧਰਨਾ ਲਗਾ ਕੇ ਰਾਸ਼ਟਰੀ ਮਾਰਗ ਜਾਮ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਰੰਗਲਾ ਪੰਜਾਬ ਨੂੰ ਚਿੱਟਾ ਪੰਜਾਬ ਕਰ ਦਿੱਤਾ- ਚੰਨੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਰੈਲੀ ਫ਼ਰੀਦਕੋਟ ਪ...
Ad Position 24