ਡੱਬਵਾਲੀ ਤੋਂ ਲੰਬੀ ਜਾ ਰਹੀ ਕਾਰ ਓਵਰਬਰਿਜ ਨਾਲ ਟਕਰਾਈ, ਇਕ ਨੌਜਵਾਨ ਦੀ ਮੌਤ ਡਾ. ਪਰਮਾਤਮਾ ਸਿੰਘ ਤੇ ਡਾ. ਲਵੀ ਨੂੰ ਵਧੀਆ ਸੇਵਾਵਾਂ ਨਿਭਾਉਣ ’ਤੇ ਕੀਤਾ ਸਨਮਾਨਿਤ
ਜੈਤੋ, 5 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਰਪੰਚ ਅਰਵਿੰਦਰ ਸਿੰਘ ਬਿੰਦਰ ਬਰਾੜ ਰੋੜੀਕਪੂਰਾ, ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ ਰੋੜੀਕਪੂਰਾ, ਸਾਬਕਾ ਸਰਪੰਚ ਕੁਲਵੰਤ ਸਿੰਘ ਬਰਾੜ ਰੋੜੀਕਪੂਰਾ ਅਤੇ ਪਿੰਡ ਦੇ ਉੱਘੇ ਸਮਾਜ ਸੇਵੀ ਸ਼ਮਿੰਦਰ ਸਿੰਘ ਸੋਮੀ ਅਰੋੜਾ ਨੇ ਦੱਸਿਆ ਕਿ ਪਿੰਡ ਦੇ ਮੁਹੱਲਾ ਕਲੀਨਿਕ ਵਿਖੇ ਡਾਕਟਰ ਪਰਮਾਤਮਾ ਸਿੰਘ ਜੋ ਕਿ ਲੰਘੇ ਸਮੇਂ 6 ਮਹੀਨੇ ਪਿੰਡ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਪਿੰਡ ਨਿਵਾਸੀ ਯਾਦ ਕਰ ਰਹੇ ਹਨ ਦਾ ਉੱਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਮੁਹੱਲਾ ਕਲੀਨਿਕ ਵਿਖੇ ਮੌਜੂਦ ਡਾਕਟਰ ਲਵੀ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਲਵੀ ਵਲੋਂ ਸਮੁੱਚੇ ਪਿੰਡ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਵਧੀਆਂ ਪ੍ਰਦਾਨ ਕੀਤੀ ਜਾ ਰਹੀਆਂ ਹਨ।
ਖਿਉਵਾਲੀ ਓਵਰਬਰਿਜ ਤੇ ਡੀਵਾਈਡਰ ਨਾਲ ਟਕਰਾਈ ਕਾਰ ਦਾ ਦ੍ਰਿਸ਼। ਤਸਵੀਰ ਵਿਰਕ ਲੰਬੀ
06-08-2026