14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਨੀਟ ਦੀ ਮੁੜ-ਪ੍ਰੀਖਿਆ ਨੂੰ ਲੈ ਕੇ ਫ਼ਰੀਦਕੋਟ ਅੰਦਰ ਬਣੇ 2 ਪ੍ਰੀਖਿਆ ਕੇਂਦਰ

Ad Position 21
No active advertisement
ਅਜੀਤ ਡੈਸਕ 22-06-2026

ਪੁਲਿਸ ਵਲੋਂ ਸੁਰੱਖਿਆ ਨੂੰ ਲੈ ਕੇ ਕੀਤੇ ਪੁਖਤਾ ਪ੍ਰਬੰਧ
ਫ਼ਰੀਦਕੋਟ, 21 ਜੂਨ (ਜਸਵੰਤ ਸਿੰਘ ਪੁਰਬਾ)-ਪਿਛਲੇ ਵਾਰ ਪੇਪਰ ਲੀਕ ਦੇ ਚੱਲਦੇ ਨੀਟ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਲਈ ਰੀ-ਪ੍ਰੀਖਿਆ ਅੱਜ ਹੋਈ। ਜਿਸ ਨੂੰ ਲੈ ਕੇ ਦੇਸ਼ ਭਰ ’ਚ 24 ਲੱਖ ਦੇ ਕਰੀਬ ਵਿਦਿਆਰਥੀਆਂ ਵਲੋਂ ਨੀਟ ਦਾ ਟੈਸਟ ਦਿੱਤਾ ਜਾ ਰਿਹਾ ਹੈ। ਇਸੇ ਪ੍ਰੀਖਿਆ ਨੂੰ ਲੈ ਕੇ ਫ਼ਰੀਦਕੋਟ ’ਚ ਦੋ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਜਿਥੇ 850 ਦੇ ਕਰੀਬ ਬੱਚੇ ਟੈਸਟ ਦੇਣ ਜਾ ਰਹੇ ਹਨ ਜਿਸ ਨੂੰ ਲੈ ਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਵਲੋ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਜਿੱਥੇ ਦੋਨਾਂ ਸੈਂਟਰਾਂ ਦੇ ਬਾਹਰ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ ਉਥੇ ਨਾਲ ਹੀ ਸਬੰਧਿਤ ਇਲਾਕੇ ’ਚ ਗਸ਼ਤ ਵਧਾਈ ਗਈ ਹੈ। ਇਸ ਮੌਕੇ ਡੀ.ਐਸ.ਪੀ ਜਗਤਾਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਦੋਨਾਂ ਸੈਂਟਰਾਂ ਜਿਥੇ 800 ਦੇ ਕਰੀਬ ਬੱਚੇ ਟੈਸਟ ਦੇਣ ਜਾ ਰਹੈ ਹਨ। ਉਨ੍ਹਾਂ ਦੇ ਬਾਹਰ ਪੁਲਿਸ ਵਲੋਂ ਪੈਟਰੋਲਿੰਗ ਵਧਾਈ ਗਈ ਅਤੇ ਗੇਟ ਦੇ ਬਾਹਰ ਪੂਰਨ ਚੈਕਿੰਗ ਤੋਂ ਬਾਅਦ ਬੱਚੇ ਅੰਦਰ ਜਾ ਸਕਦੇ ਹਨ ਅਤੇ ਅੱਗੇ ਜਾ ਕੇ ਹੋਰ ਸੁਰੱਖਿਆ ਏਜੰਸੀਆਂ ਜੋ ਤਾਇਨਾਤ ਹਨ ਉਹ ਚੈਕਿੰਗ ਕਰਨ ਤੋਂ ਬਾਅਦ ਬੱਚਿਆਂ ਨੂੰ ਸੈਂਟਰ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਹੈ ਅਤੇ ਜੋ ਵੀ ਹਦਾਇਤਾਂ ਹਨ ਉਹੀ ਵਸਤੂ ਬੱਚਾ ਅੰਦਰ ਲੈ ਕੇ ਜਾ ਸਕਦਾ ਹੈ ਜਿਸ ਸਬੰਧੀ ਸੈਂਟਰ ਦੇ ਬਾਹਰ ਵੀ ਨੋਟਿਸ ਲਗਾਇਆ ਗਿਆ।­

Ad Position 22
No active advertisement
ਪਿਛਲੀ ਖ਼ਬਰ ਗਤਕਾ ਐਸੋਸੀਏਸ਼ਨ ਪੰਜਾਬ ਨੇ ਵਿਸ਼ਵ ਗੱਤਕਾ ਦਿਵਸ ਮਨਾਇਆ ਅਗਲੀ ਖ਼ਬਰ ਆਪ ਸਰਕਾਰ ਹਰ ਫਰੰਟ ’ਤੇ ਫ਼ੇਲ੍ਹ ਸਾਬਤ ਹੋਈ -ਦਰਸ਼ਨ ਸਿੰਘ ਢਿੱਲਵਾਂ
Ad Position 24