ਵਿਰਾਸਤੀ ਮੁਕਾਬਲਿਆਂ ’ਚ ਪ੍ਰਥਮ ਸਹਾਇ ਗਤਕਾ ਅਖਾੜਾ ਲੁਧਿਆਣਾ ਰਿਹਾ ਜੇਤੂ
ਫ਼ਰੀਦਕੋਟ, 21 ਜੂਨ (ਜਸਵੰਤ ਸਿੰਘ ਪੁਰਬਾ)-ਗਤਕਾ ਐਸੋਸੀਏਸ਼ਨ ਆਫ਼ ਪੰਜਾਬ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਨੇ ਸਾਲਾਨਾ ਵਿਸ਼ਵ ਗੱਤਕਾ ਦਿਵਸ ਮਨਾਉਂਦੇ ਹੋਏ ਇੱਥੇ ਪੁਰਾਣੀ ਦਾਣਾ ਮੰਡੀ ਵਿਚ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ। ਜਿਸ ਵਿਚ ਪ੍ਰਥਮ ਸਹਾਇ ਗੱਤਕਾ ਅਖਾੜਾ ਲੁਧਿਆਣਾ ਦੀ ਟੀਮ ਜੇਤੂ ਰਹੀ। ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੇ ਮੀਤ ਪ੍ਰਧਾਨ ਅਤੇ ਗੱਤਕਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਗੱਤਕਾ ਕੱਪ ਵਿਚ 4 ਲੜਕਿਆਂ ਦੀਆਂ ਟੀਮਾਂ ਅਤੇ ਇਕ ਲੜਕੀਆਂ ਦੀ ਟੀਮ ਨੇ ਭਾਗ ਲਿਆ। ਜਥੇਦਾਰ ਬਾਬਾ ਬਿਨੋਦ ਸਿੰਘ ਗੱਤਕਾ ਅਖਾੜਾ ਫ਼ਰੀਦਕੋਟ ਅਤੇ ਗੁਰਸੇਵਕ ਸਿੰਘ ਭਾਣਾ ਲਜ਼ੀਜ਼ ਦੇ ਸਹਿਯੋਗ ਨਾਲ ਕਰਵਾਏ ਇਸ ਗੱਤਕਾ ਕੱਪ ਵਿਚ ਸ਼ਹਿਰ ਦੀਆਂ ਵੱਖ-ਵੱਖ ਪ੍ਰਮੁੱਖ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਇਸ ਵਿਰਸਾ ਸੰਭਾਲ ਗੱਤਕਾ ਕੱਪ ਬਾਰੇ ਹੋਰ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਕੋਚ ਨਰਿੰਦਰਪਾਲ ਸਿੰਘ ਪਾਰਸ ਨੇ ਦੱਸਿਆ ਕਿ ਗੱਤਕਾ ਪ੍ਰਦਰਸ਼ਨੀ ਮੁਕਾਬਲੇ ਵਿਚੋਂ ਪਹਿਲਾ ਸਥਾਨ ਪ੍ਰਥਮ ਸਹਾਇ ਗੱਤਕਾ ਅਖਾੜਾ ਲੁਧਿਆਣਾ, ਦੂਜਾ ਸਥਾਨ ਜਥੇਦਾਰ ਬਾਬਾ ਬਿਨੋਦ ਸਿੰਘ ਗੱਤਕਾ ਅਖਾੜਾ ਫ਼ਰੀਦਕੋਟ ਅਤੇ ਤੀਜਾ ਸਥਾਨ ਅਕਾਲ ਪੁਰਖ ਕੀ ਫ਼ੌਜ ਗੱਤਕਾ ਅਖਾੜਾ ਕੋਟਕਪੂਰਾ ਨੇ ਹਾਸਿਲ ਕੀਤਾ।
ਇਸ ਮੌਕੇ ਹੋਏ ਗੱਤਕਾ ਸੋਟੀ ਦੇ ਮੁਕਾਬਲਿਆਂ ਵਿਚੋਂ ਕਸ਼ਮੀਰ ਸਿੰਘ ਕੋਟਕਪੂਰਾ ਨੇ ਪਹਿਲਾ, ਸਾਹਿਬਪ੍ਰੀਤ ਸਿੰਘ ਲੁਧਿਆਣਾ ਨੇ ਦੂਜਾ ਅਤੇ ਨਵਕਰਨ ਸਿੰਘ ਫ਼ਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਜ਼ਰ ਸ਼ਖ਼ਸੀਅਤਾਂ ਵਲੋਂ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਬਾਬਾ ਸਤਨਾਮ ਸਿੰਘ ਸੋਢੀ, ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲੇ ਜੰਡ ਸਾਹਿਬ ਸਾਦਿਕ, ਅੱਛਰ ਸਿੰਘ, ਹਰਦੀਪ ਸਿੰਘ, ਅਕਾਸ਼ਦੀਪ ਸਿੰਘ ਆਦਿ ਵੀ ਹਾਜ਼ਰ ਸਨ।
ਗਤਕਾ ਐਸੋਸੀਏਸ਼ਨ ਪੰਜਾਬ ਨੇ ਵਿਸ਼ਵ ਗੱਤਕਾ ਦਿਵਸ ਮਨਾਇਆ
ਅਜੀਤ ਡੈਸਕ
22-06-2026