13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਦਸਮੇਸ਼ ਡੈਂਟਲ ਕਾਲਜ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 22-06-2026

ਫ਼ਰੀਦਕੋਟ, 21 ਜੂਨ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੰਸਥਾ ਦੇ ਡਾਇਰੈਕਟਰ ਡਾ. ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਡਾ. ਐਮ.ਕੇ ਸੁਨੀਲ ਹਾਜ਼ਰ ਸਲ। ਯੋਗ ਅਧਿਆਪਕ ਜਸਵੰਤ ਕੌਰ ਅਤੇ ਉਨ੍ਹਾਂ ਦੀ ਟੀਮ ਨੇ ਸਭ ਨੂੰ ਵੱਖ ਵੱਖ ਯੋਗ ਆਸਨਾਂ ਅਤੇ ਕਸਰਤਾਂ ਵਿਚ ਸ਼ਾਮਿਲ ਕੀਤਾ ਅਤੇ ਜੀਵਨ ਵਿਚ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਫ਼ੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਬੜ੍ਹੇ ਉਤਸ਼ਾਹ ਨਾਲ ਇਸ ਸਮਾਗਮ ਵਿਚ ਭਾਗ ਲਿਆ। ਸਮਾਗਮ ਵਿਚ ਕੁੱਲ 40 ਭਾਗੀਦਾਰ ਮੌਜੂਦ ਸਨ। ਯੋਗ ਅਧਿਆਪਕ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਯੋਗ ਨੂੰ ਆਪਣੀ ਰੋਜ਼ਾਨਾ ਦੀ ਦਿਨ ਚਰਿਆ ਦਾ ਹਿੱਸਾ ਬਣਾਉਣ ਤਾਂ ਜੋ ਬਿਮਾਰੀਆਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਬਿਤਾਇਆ ਜਾ ਸਕੇ। ਇਸ ਸਮਾਗਮ ਲਈ ਗਠਿਤ ਟੀਮ ਵਿਚ ਮੁੱਖ ਕੋਆਰਡੀਨੇਟਰ ਡਾ. ਨਿਤਿਨ ਖੁੱਲਰ, ਕੋਆਰਡੀਨੇਟਰ ਡਾ. ਦਮਨਪ੍ਰੀਤ ਕੌਰ, ਡਾ. ਜੈਸਮੀਨ, ਡਾ. ਸਮਰਪ੍ਰੀਤ ਕੌਰ, ਡਾ. ਧਨੰਨਜੇ, ਡਾ. ਰਵਿੰਦਰ ਸਿੰਘ, ਡਾ. ਗੁਰਮਨਜੋਤ ਕੌਰ ਸ਼ਾਮਿਲ ਸਨ। ਡਾ. ਐਸ ਐਸ ਬਰਾੜ ਪ੍ਰਧਾਨ ਆਈ.ਐਮ.ਏ. ਅਤੇ ਜਨਿੰਦਰ ਜੈਨ ਨੇ ਸਮਾਗਮ ਵਿਚ ਵਿਸ਼ੇਸ ਤੌਰ ‘ਤੇ ਸ਼ਾਮਿਲ ਹੋ ਕੇ ਇਸ ਸਮਾਗਮ ਦੀ ਸੋਭਾ ਵਧਾਈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਰੋੜੀਕਪੂਰਾ ਦੇ ਸਰਕਾਰੀ ਸਕੂਲਾਂ ’ਚ ਯੋਗਾ ਦਿਵਸ ਮਨਾਇਆ ਅਗਲੀ ਖ਼ਬਰ ਨੀਟ (ਯੂ. ਜੀ.) 2026 ਦੀ ਪ੍ਰੀਖਿਆ ਸਫਲਤਾ ਪੂਰਵਕ ਹੋਈ ਮੁਕੰਮਲ
Ad Position 24