ਬਰਗਾੜੀ, 26 ਜੂਨ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਸਿਬੀਆਂ ਨਿਵਾਸੀ ਗੁਰਜੰਟ ਸਿੰਘ ਦੇ ਪਿਛਲੇ ਦਿਨੀਂ ਬਰਗਾੜੀ ਵਿਖੇ ਹਾਦਸਾ ਗ੍ਰਸਤ ਹੋਣ ਕਾਰਨ ਉਸ ਦੀ ਗਰਦਨ ’ਤੇ ਗਹਿਰੀ ਸੱਟ ਲੱਗ ਗਈ ਸੀ। ਜਿਸ ਨੂੰ ਠੀਕ ਕਰਨ ਲਈ ਉਸ ਦੇ ਗਲ੍ਹੇ ਦਾ ਆਪ੍ਰੇਸ਼ਨ ਕੀਤਾ ਗਿਆ, ਜਿਸ ਤੇ ਬਹੁਤ ਜ਼ਿਆਦਾ ਪੈਸਾ ਖਰਚ ਹੋਇਆ ਅਤੇ ਹੁਣ ਵੀ ਇਸ ਦੀ ਦਵਾਈ ਚੱਲ ਰਹੀ ਹੈ । ‘ਅਲੋਪ ਹੋ ਰਿਹਾ ਪੰਜਾਬੀ ਵਿਰਸਾ’ ਫ਼ਰੀਦਕੋਟ ਦੇ ਮੁੱਖ ਸੇਵਾਦਾਰ ਭਾਈ ਮੱਖਣ ਸਿੰਘ ਖ਼ਾਲਸਾ ਨੇ ਇਕ ਸਾਲ ਲਈ ਲਗਾਤਾਰ ਹਰ ਮਹੀਨੇ 1 ਹਜ਼ਾਰ ਰੁਪਏ ਮਹੀਨਾ ਮਾਲੀ ਮਦਦ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ ਅਤੇ ਪਹਿਲੀ ਕਿਸ਼ਤ ਦਾ ਇਕ ਹਜ਼ਾਰ ਰੁਪਏ ਪਰਿਵਾਰ ਨੂੰ ਸੌਂਪਿਆ।