07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕੰਨਿਆਂ ਸ੍ਰੀ ਕ੍ਰਿਸ਼ਨਾ ਦੇਵੀ ਦੀ 26ਵੀਂ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 27-06-2026
ਬਾਜਾਖਾਨਾ, 26 ਜੂਨ (ਜਗਦੀਪ ਸਿੰਘ ਗਿੱਲ)-ਪਿੰਡ ਮੱਲਾ ਵਿਖੇ ਕੰਨਿਆਂ ਸ੍ਰੀ ਕ੍ਰਿਸ਼ਨਾਂ ਦੇਵੀ ਦੀ 26ਵੀਂ ਬਰਸੀ ਅਤੇ ਸ੍ਰੀ ਜੈ ਜਵਾਲਾ ਕੰਨਿਆਂ ਮੰਦਰ ਮੱਲਾ ਦੇ 50ਵੇਂ ਸਥਾਪਨਾ ਦਿਵਸ ਨੂੰ ਧੂਮਧਾਮ ਨਾਲ ਮਨਾਇਆ ਗਿਆ ਹੈ। ਮੰਦਿਰ ਦੇ ਸਰਪ੍ਰਸਤ ਪੰਡਿਤ ਮਨੋਹਰ ਲਾਲ ਸ਼ਾਸਤਰੀ ਨੇ ਦੱਸਿਆ ਕਿ 1976 ਵਿਚ ਕੰਨਿਆਂ ਸ੍ਰੀ ਕ੍ਰਿਸ਼ਨਾਂ ਦੇਵੀ ਵਲੋਂ ਤਿ੍ਰਸੂਲ ਲਗਾ ਕੇ ਇਸ ਮੰਦਿਰ ਦੀ ਸਥਾਪਨਾ ਕੀਤੀ ਗਈ ਹੈ। ਮੰਦਿਰ ਕਮੇਟੀ ਅਤੇ ਪਿੰਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਯਾਦਗਾਰ ਮਨਾਉਣ ਲਈ ਮਾਤਾ ਦੇ ਸਰੂਪ ਦੀ ਛਤਰ ਛਾਇਆ ਹੇਠ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ 51 ਝੰਡੇ ਅਤੇ 51 ਕਲਸ਼ ਸ਼ੋਭਾ ਯਾਤਰਾ ’ਚ ਆਕਰਸ਼ਣ ਬਣੇ। ਇਸੇ ਤਰ੍ਹਾਂ ਕੰਨਿਆਂ ਦੀ 26ਵੀਂ ਬਰਸੀ ਅਤੇ ਮੰਦਿਰ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਭੰਡਾਰਾ ਅਤੇ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਮੌਕੇ 51 ਬਜ਼ੁਰਗਾਂ ਅਤੇ 51 ਬਜ਼ੁਰਗ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਝੰਡੇ ਦੀ ਰਸਮ ਸ਼ਾਮ ਲਾਲ ਸਿੰਗਲਾ ਅਤੇ ਸਮੂਹ ਪਰਿਵਾਰ ਵਲੋਂ ਨਿਭਾਈ ਗਈ। ਇਸ ਮੌਕੇ ਵਿਧਾਇਕ ਅਮੋਲਕ ਸਿੰਘ ਜੈਤੋ, ਸੂਬਾ ਸਿੰਘ ਬਾਦਲ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਸੰਜੀਵ ਭਾਰਦਵਾਜ ਰਾਜਾ, ਪ੍ਰਭਜੀਤ ਸਿੰਘ ਬਰਾੜ ਬਲਾਕ ਪ੍ਰਧਾਨ ਜੈਤੋ, ਗੁਰਨਾਇਬ ਸਿੰਘ ਮੱਲਾ, ਸਾਬਕਾ ਸਰਪੰਚ ਗੁਰਬਖਸ਼ ਸਿੰਘ ਮੱਲਾ, ਗੁਰਦੁਆਰਾ ਸ੍ਰੀ ਚਬੂਤਰਾ ਸਾਹਿਬ ਪ੍ਰਬੰਧਕ ਕਮੇਟੀ ਮੱਲਾ, ਬਾਬਾ ਫ਼ਰੀਦ ਮਸਜਿਦ ਕਮੇਟੀ ਮੱਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਮੱਲਾ, ਕੰਨਿਆਂ ਸ੍ਰੀ ਕ੍ਰਿਸ਼ਨਾਂ ਦੇਵੀ ਭਜਨ ਮੰਡਲੀ ਬਠਿੰਡਾ, ਸ੍ਰੀ ਜੈ ਜਵਾਲਾ ਕੰਨਿਆਂ ਮੰਦਰ ਕਮੇਟੀ ਮੱਲਾ, ਸ੍ਰੀ ਜੈ ਜਵਾਲਾ ਕੰਨਿਆਂ ਭਜਨ ਮੰਡਲੀ ਮੱਲਾ, ਸਮੂਹ ਪਿੰਡ ਵਾਸੀ ਅਤੇ ਦੂਰੋਂ ਨੇੜਿਓਂ ਆਈਆਂ ਹੋਈਆਂ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਵੀਨਾ ਸ਼ਰਮਾ ਦਾ ਦਿਹਾਂਤ-ਸਸਕਾਰ ਅੱਜ ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਸਕੀਮ ਨੂੰ ਸੁਖਾਲਾ ਕਰਨ ਦੀ ਮੰਗ : ਡਾ. ਭਗਤੂਆਣਾ
Ad Position 24
No active advertisement