07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੀਨੀਅਰ ਕਾਂਗਰਸੀ ਆਗੂ ਵੀਨਾ ਸ਼ਰਮਾ ਦਾ ਦਿਹਾਂਤ-ਸਸਕਾਰ ਅੱਜ

Ad Position 21
No active advertisement
ਅਜੀਤ ਡੈਸਕ 27-06-2026
ਫ਼ਰੀਦਕੋਟ, 26 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਪ੍ਰਦੇਸ਼ ਕਾਂਗਰਸ ਦੀ ਸਾਬਕਾ ਮੀਤ ਪ੍ਰਧਾਨ ਵੀਨਾ ਸ਼ਰਮਾ ਪਤਨੀ ਸੂਬਾ ਰਾਮ ਦਾ ਅੱਜ ਇੱਥੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਸਪੁੱਤਰ ਚਰਨਜੀਤ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਬਿਮਾਰ ਚੱਲੇ ਆ ਰਹ ਸਨ। ਉਨ੍ਹਾਂ ਦੀ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵਿਚ ਸੋਗ ਦੀ ਲਹਿਰ ਫੈਲ ਗਈ। ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਦੱਸਿਆ ਕਿ ਵੀਨਾ ਸ਼ਰਮਾ 1985 ਵਿਚ ਪਾਰਟੀ ਵਲੋਂ ਫ਼ਰੀਦਕੋਟ ਤੋਂ ਚੋਣ ਲੜੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਹੈ। ਸ੍ਰੀਮਤੀ ਵੀਨਾ ਸ਼ਰਮਾ ਦਾ ਅੰਤਿਮ ਸੰਸਕਾਰ 27 ਜੂਨ 2026 ਸਵੇਰੇ 10 ਵਜੇ ਰਾਮ ਬਾਗ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕੋਰੋਨਾ ਮੌਕੇ ਬੰਦ ਕੀਤੀ ‘ਜਨਤਾ ਮੇਲ’ ਗੱਡੀ ਚਲਾਉਣ ਦੀ ਮੰਗ ਅਗਲੀ ਖ਼ਬਰ ਕੰਨਿਆਂ ਸ੍ਰੀ ਕ੍ਰਿਸ਼ਨਾ ਦੇਵੀ ਦੀ 26ਵੀਂ ਬਰਸੀ ਮਨਾਈ
Ad Position 24
No active advertisement