09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਇਸ਼ਤਿਹਾਰਾਂ ’ਚ ਪਾਵਰ ਸਰਪਲੱਸ ਜ਼ਮੀਨ ’ਤੇ ਬਿਜਲੀ ਗ਼ਾਇਬ-ਭਾਜਪਾ

Ad Position 21
No active advertisement
ਅਜੀਤ ਡੈਸਕ 01-07-2026
ਮਲੋਟ, 30 ਜੂਨ (ਪਾਟਿਲ)-ਪੰਜਾਬ ਭਰ ਵਿਚ ਬਿਜਲੀ ਕੱਟਾਂ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਸਮੇਤ ਕਈ ਥਾਵਾਂ ’ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਧਰਨੇ, ਗਰਿੱਡ ਘਿਰਾਓ ਅਤੇ ਚੱਕਾ ਜਾਮ ਮੁੱਖ ਮੰਤਰੀ ਭਗਵੰਤ ਮਾਨ ਦੇ 8 ਘੰਟੇ ਨਿਰੰਤਰ ਬਿਜਲੀ ਅਤੇ ਪਾਵਰ ਸਰਪਲੱਸ ਪੰਜਾਬ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਰਹੇ ਹਨ। ਇਹ ਪ੍ਰਤੀਕਰਮ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਦਿੱਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਵਿਚ ਪੰਜਾਬ ਦੀ ਬਿਜਲੀ ਮੰਗ 14,000 ਤੋਂ 16,000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ, ਜਦਕਿ ਸਰਕਾਰ ਦੀ ਸਪਲਾਈ ਅਤੇ ਲੋਡ ਮੈਨੇਜਮੈਂਟ ਦੀ ਹਕੀਕਤ ਅੱਜ ਸਭ ਦੇ ਸਾਹਮਣੇ ਹੈ। ਪੰਜਾਬ ਵਿਚ ਲਗਪਗ 13.94 ਲੱਖ ਖੇਤੀਬਾੜੀ ਟਿਊਬਵੈੱਲ ਹਨ, ਜੋ ਖੇਤੀ ਦੀ ਰੀੜ੍ਹ ਦੀ ਹੱਡੀ ਹਨ, ਪਰ ਇਨ੍ਹਾਂ ਲਈ ਲੋੜੀਂਦੀ ਬਿਜਲੀ ਦੇਣ ਵਿਚ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਦਾਅਵਾ ਕਰਦੀ ਰਹੀ, ਪਰ ਕਿਸਾਨਾਂ ਨੂੰ ਸਿਰਫ਼ 3 ਤੋਂ 4 ਘੰਟੇ ਹੀ ਟੁੱਟਵੀਂ ਸਪਲਾਈ ਮਿਲ ਰਹੀ ਹੈ। ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟਾਂ ਦੀ ਹਾਲਤ ਵੀ ਮਾਨ ਸਰਕਾਰ ਦੀ ਤਿਆਰੀ ਦੀ ਪੋਲ ਖੋਲ੍ਹਦੀ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਵਿਚ ਕਈ ਯੂਨਿਟ ਬੰਦ ਰਹੇ, ਜਦਕਿ ਰੋਪੜ ਥਰਮਲ ਪਲਾਂਟ ਦੀ ਉਤਪਾਦਨ ਸਮਰੱਥਾ ਵੀ ਦਬਾਅ ਹੇਠ ਰਹੀ। ਜਦੋਂ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਕਿ ਝੋਨੇ ਦੇ ਸੀਜ਼ਨ ਵਿਚ ਮੰਗ ਰਿਕਾਰਡ ਪੱਧਰ ’ਤੇ ਜਾਵੇਗੀ, ਤਾਂ ਬੈਕਅੱਪ ਪ੍ਰਬੰਧ ਪਹਿਲਾਂ ਕਿਉਂ ਨਹੀਂ ਕੀਤੇ ਗਏ? ਉਨ੍ਹਾਂ ਕਿਹਾ ਕਿ ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗਾ ਡੀਜ਼ਲ ਫ਼ੂਕ ਕੇ ਜਨਰੇਟਰ ਚਲਾਉਣ ਲਈ ਮਜਬੂਰ ਹਨ। ਇਕ ਏਕੜ ਝੋਨੇ ਦੀ ਸਿੰਚਾਈ ਦਾ ਵਾਧੂ ਡੀਜ਼ਲ ਖ਼ਰਚਾ ਕਿਸਾਨ ਦੀ ਕਮਰਤੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਸਾਰਾ ਧਿਆਨ ਇਸ਼ਤਿਹਾਰਾਂ, ਸੋਸ਼ਲ ਮੀਡੀਆ ਤੇ ਇਮੇਜ ਮੈਨੇਜਮੈਂਟ ’ਤੇ ਹੈ। ਜ਼ਮੀਨ ’ਤੇ ਨਾ ਬਿਜਲੀ ਹੈ, ਨਾ ਪ੍ਰਬੰਧ ਹੈ, ਨਾ ਜਵਾਬਦੇਹੀ ਹੈ। ਇਹ ਸਰਕਾਰ ਪਾਵਰ ਸਰਪਲੱਸ ਨਹੀਂ, ਪ੍ਰੋਪੈਗੈਂਡਾ ਸਰਪਲੱਸ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਭਗਵੰਤ ਮਾਨ ਦੇ ਇਸ ਧੋਖੇ, ਇਸ ਨਾਕਾਮੀ ਤੇ ਇਸ ਹੰਕਾਰ ਨੂੰ ਯਾਦ ਰੱਖੇਗਾ ਅਤੇ ਸਮਾਂ ਆਉਣ ’ਤੇ ਇਸ ਦਾ ਲੋਕਤੰਤਰਿਕ ਜਵਾਬ ਜ਼ਰੂਰ ਦੇਵੇਗਾ।
Ad Position 22
No active advertisement
ਪਿਛਲੀ ਖ਼ਬਰ ਦੋ ਦਰਜਨ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਅਗਲੀ ਖ਼ਬਰ ਭਾਈ ਘਨ੍ਹਈਆ ਸੇਵਾ ਸੁਸਾਇਟੀ ਨੂੰ ਰੇਲਵੇ ਸਟੇਸ਼ਨ ’ਤੇ ਸਥਾਈ ਜਲ ਸੇਵਾ ਲਈ ਮਿਲੀ ਮਨਜ਼ੂਰੀ
Ad Position 24