09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਦੋ ਦਰਜਨ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 01-07-2026
ਮਲੋਟ, 30 ਜੂਨ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਇੰਚਾਰਜ ਹਲਕਾ ਮਲੋਟ ਹਰਪ੍ਰੀਤ ਸਿੰਘ ਕੋਟਭਾਈ ਦੀ ਅਗਵਾਈ ਅਤੇ ਸ਼ੇਖ਼ਰ ਕੁਮਾਰ, ਸੁਰਿੰਦਰਪਾਲ, ਜੋਤੀ ਰਾਣੀ ਤੇ ਰੁਪਿੰਦਰ ਕੌਰ ਦੀ ਪ੍ਰੇਰਨਾ ਸਦਕਾ ਦੋ ਦਰਜਨ ਤੋਂ ਵੱਧ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਮੈਂਬਰਾਂ ਵਿਚ ਜੋਤੀ ਰਾਣੀ, ਰੂਪਾ ਰਾਣੀ, ਸੀਮਾ ਰਾਣੀ , ਰੁਪਿੰਦਰ ਕੌਰ, ਗੁਰਮੀਤ ਕੌਰ, ਸੁਨੀਲ ਕੁਮਾਰ, ਸਤਵਿੰਦਰਪਾਲ, ਅਸ਼ੋਕ ਕੁਮਾਰ, ਅਮਨ, ਸਰੋਜ ਰਾਣੀ, ਗੁਰਮੀਤ ਕੌਰ, ਰੂਬੀ, ਕਮਲੇਸ਼ ਰਾਣੀ, ਸੁਨੀਤਾ ਰਾਣੀ, ਰਮਨ, ਸ਼ਾਮੀ, ਸੀਮਾ, ਆਸ਼ਾ, ਸੀਮਾ, ਮਮਤਾ, ਮੰਨੂ, ਨਿਰਮਲਾ ਦੇਵੀ, ਸਾਹਿਲ, ਸੋਨੂੰ, ਸੁਰੇਸ਼ ਕੁਮਾਰ, ਲਾਲ ਚੰਦ, ਮਧੂ ਰਾਣੀ, ਰੂਪਾ ਰਾਣੀ, ਸੁਨੀਲ ਕੁਮਾਰ ਆਦਿ ਸ਼ਾਮਿਲ ਸਨ। ਸ਼ਾਮਿਲ ਹੋਣ ਵਾਲੇ ਮੈਂਬਰਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਤੋਂ ਪ੍ਰੇਸ਼ਾਨ ਹੋਏ ਪਏ ਹਨ ਅਤੇ ਬੁਨਿਆਦੀ ਸਹੂਲਤਾਂ ਦੇਣ ਵਿਚ ਵੀ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਨੂੰ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪੰਜਾਬ ਦੇ ਹਾਲਾਤਾਂ ਵਿਚ ਸੁਧਾਰ ਹੋਵੇਗਾ ਅਤੇ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ’ਤੇ ਚੜ੍ਹੇਗਾ। ਇਸ ਮੌਕੇ ਸੁਖਿੰਦਰ ਸਿੰਘ ਭੁੱਲਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰੁਪਾਣਾ ਦੀ ਪੰਚਾਇਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਕ ’ਚ ਮਤਾ ਪਾਇਆ ਅਗਲੀ ਖ਼ਬਰ ਇਸ਼ਤਿਹਾਰਾਂ ’ਚ ਪਾਵਰ ਸਰਪਲੱਸ ਜ਼ਮੀਨ ’ਤੇ ਬਿਜਲੀ ਗ਼ਾਇਬ-ਭਾਜਪਾ
Ad Position 24