ਮਹਿਲ ਕਲਾਂ, 4 ਜੁਲਾਈ (ਅਵਤਾਰ ਸਿੰਘ ਅਣਖੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਮਹਿਲ ਕਲਾਂ ਦੀ ਇਕੱਤਰਤਾ ਬਲਾਕ ਪ੍ਰਧਾਨ ਹਰਮੇਲ ਸਿੰਘ ਮਿੰਟਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੁੱਕੂ, ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਬਲਦੇਵ ਸਿੰਘ ਧਨੇਰ, ਜ਼ਿਲ੍ਹਾ ਪੈੱ੍ਰਸ ਸਕੱਤਰ ਬਲਵਿੰਦਰ ਸਿੰਘ ਚੱਕ ਭਾਈ ਕਾ, ਜ਼ਿਲ੍ਹਾ ਕਮੇਟੀ ਮੈਂਬਰ ਗੁਰਮੇਲ ਸਿੰਘ ਕੁਰੜ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ’ਚ ਅੱਜ ਕੱਲ੍ਹ ਵੱਡੀ ਹਲਚਲ ਮੱਚੀ ਹੋਈ ਹੈ। ਸਾਰੀਆਂ ਰਾਜਨੀਤਕ ਪਾਰਟੀਆਂ ਸੱਤਾ ’ਤੇ ਕਾਬਜ਼ ਹੋਣ ਲਈ ਅਤੇ ਕੁਰਸੀ ਦੇ ਸੁਪਨੇ ਦੇਖ ਰਹੀਆਂ ਹਨ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰ ਕੇ ਸਿਰਫ਼ ਮੌਕੇ ’ਤੇ ਨਵੇਂ ਨਾਅਰੇ ਦੇ ਕੇ ਜਿਵੇਂ ਔਰਤਾਂ ਨੂੰ ਮੁਫ਼ਤ ਸਫ਼ਰ ਜਾਂ ਉਨ੍ਹਾਂ ਦੇ ਖਾਤਿਆਂ ’ਚ ਇੱਕ ਇਕ ਹਜ਼ਾਰ, ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਭੇਜਣ ਦਾ ਸਬਜ਼ਬਾਗ ਦਿਖਾਉਣ ਦਾ ਦਿਖਾਵਾ ਕਰਨਾ। ਇਸ ਤਰ੍ਹਾਂ ਦੂਸਰੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਵਲੋਂ ਵੀ ਤਰ੍ਹਾਂ-ਤਰ੍ਹਾਂ ਦੇ ਲੋਕ ਲਭਾਊ ਐਲਾਨਾਂ ਦੀ ਹਨੇਰੀ ’ਚ ਸਾਂਝੇ ਜਨਤਕ ਮੁੱਦੇ, ਜਿਵੇਂ ਮੁਫ਼ਤ ਵਿੱਦਿਆ, ਵਧੀਆ ਸਰਕਾਰੀ ਸਿਹਤ ਸੇਵਾਵਾਂ, ਰੁਜ਼ਗਾਰ, ਸਾਫ਼ ਪੀਣ ਵਾਲਾ ਪਾਣੀ। ਇਹ ਕਿਸੇ ਵੀ ਪਾਰਟੀ ਦਾ ਏਜੰਡਾ ਨਹੀਂ। ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨਾਲ ਸਬੰਧਿਤ ਹਰ ਇੱਕ ਪਾਰਟੀ ਨੇ ਚੋਣਾਂ ਦੌਰਾਨ ਇਹ ਮਸਲਾ ਹੱਲ ਕਰਨ ਦਾ ਵਾਅਦਾ ਕੀਤਾ ਪਰ ਇਹ ਵਾਅਦਾ ਕਦੇ ਵੀ ਵਫ਼ਾ ਨਹੀਂ ਹੋਇਆ। ਆਮ ਆਦਮੀ ਪਾਰਟੀ ਨੇ ਵੀ ਚੋਣਾਂ ਸਮੇਂ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਦਾ ਸਮਾਂ ਪੂਰਾ ਹੋਣ ਤੱਕ ਵੀ ਸਿਰਫ਼ ਫੋਕੇ ਲਾਰਿਆਂ ਤੋਂ ਇਲਾਵਾ ਕੱਖ ਨੀਂ ਹੋਇਆ। ਇਸ ਲਈ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਜਰਨੈਲ ਸਿੰਘ ਗੰਗੋਹਰ, ਨਿੰਦਰ ਮਹਿਲ ਖ਼ੁਰਦ, ਜਗਜੀਵਨ ਸਿੰਘ ਕਲਾਲ ਮਾਜਰਾ, ਸ਼ੇਰ ਸਿੰਘ ਰਵੀ ਵਜੀਦਕੇ, ਮਨਜੀਤ ਸਿੰਘ ਠੀਕਰੀਵਾਲਾ ਨੇ ਵੀ ਵਿਚਾਰ ਰੱਖੇ। ਇਸ ਸਮੇਂ ਦਰਬਾਰਾ ਸਿੰਘ ਮੂੰਮ, ਸੁਖਵਿੰਦਰ ਸਿੰਘ ਚੰਨਣਵਾਲ, ਨਾਹਰ ਸਿੰਘ ਮਹਿਲ ਕਲਾਂ, ਬਲਾਕ ਸਕੱਤਰ ਦੀਪ ਵਰਮਾ ਮਹਿਲ ਖੁਰਦ, ਸੁਰਿੰਦਰ ਕੁਮਾਰ ਕੁਰੜ, ਚੰਦਰ ਮੋਹਨ ਸਿੰਘ, ਜੱਸੀ ਮਹਿਲ ਕਲਾਂ, ਕੇਵਲ ਸਿੰਘ ਕਲਾਲ ਮਾਜਰਾ, ਸੁਖਵਿੰਦਰ ਸਿੰਘ ਮੂੰਮ, ਅਮਨ ਕਲਾਲ ਮਾਜਰਾ ਆਦਿ ਹਾਜ਼ਰ ਸਨ।