ਬਰਗਾੜੀ, 12 ਜੁਲਾਈ (ਸੁਖਰਾਜ ਸਿੰਘ ਗੋਂਦਾਰਾ)-ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਜੈਤੋ ਦੇ ਸਾਰੇ ਪਿੰਡਾਂ ’ਚ ਮੀਟਿੰਗ ਕਰਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਅੱਜ ਪਿੰਡ ਝੱਖੜਵਾਲਾ ਵਿਖੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਦੀ ਅਗਵਾਈ ’ਚ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਢਿੱਲਵਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਿਨੋ-ਦਿਨ ਨਜ਼ਦੀਕ ਆ ਰਹੀਆਂ ਹਨ। ਇਸ ਲਈ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਹੁਣ ਤੋਂ ਇਨ੍ਹਾਂ ਦੀ ਤਿਆਰੀ ’ਚ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਭਰਮ ਹੈ ਕਿ ਕਾਂਗਰਸ ਪਾਰਟੀ ’ਚ ਕਿਸੇ ਤਰ੍ਹਾਂ ਦੇ ਮੱਤਭੇਦ ਹਨ ਅਜਿਹੀ ਕੋਈ ਵੀ ਗੱਲ ਨਹੀਂ ਪੰਜਾਬ ਕਾਂਗਰਸ ਪਾਰਟੀ ਆਪਣੇ ਸੀਨੀਅਰ ਆਗੂਆਂ ਦੀ ਅਗਵਾਈ ’ਚ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਉਸ ਦੇ ਆਗੂ ਤੇ ਵਰਕਰ ਪਾਰਟੀ ਦੀ ਸਫਲਤਾ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਢਿੱਲਵਾਂ ਨੇ ਕਿਹਾ ਕਿ ਸਾਰੇ ਪਿੰਡਾਂ ਤੇ ਸ਼ਹਿਰਾਂ ’ਚ ਕਾਂਗਰਸੀ ਆਗੂ ਤੇ ਵਰਕਰ ਵੋਟਾਂ ਦੀ ਸੁਧਾਈ ਸਬੰਧੀ ਆਪਣੇ ਬੂਥਾਂ ’ਤੇ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ ਤਾਂ ਕਿ ਮੌਜੂਦਾ ਸਰਕਾਰ ਵਲੋਂ ਕੇਂਦਰ ਸਰਕਾਰ ਦੀ ਸਹਿ ’ਤੇ ਕਿਸੇ ਵੀ ਵਰਗ ਨਾਲ ਕਿਸੇ ਵੀ ਕਿਸਮ ਦੇ ਹੋਣ ਵਾਲੇ ਵਿਤਕਰੇ ਨੂੰ ਨੱਥ ਪਾਈ ਜਾ ਸਕੇ। ਢਿੱਲਵਾਂ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਉਤਸ਼ਾਹ ਨਾਲ ਕੰਮ ਕਰਨ ਕਿਉਂਕਿ 2027 ’ਚ ਪੰਜਾਬ ਕਾਂਗਰਸ ਦੀ ਸਰਕਾਰ ਆਉਣੀ ਤੈਅ ਹੈ। ਇਸ ਮੌਕੇ ਰਣਜੀਤ ਸਿੰਘ ਪੰਚ, ਸੁਰਜੀਤ ਸਿੰਘ ਸਰਾਂ, ਜਗਜੀਤ ਸਿੰਘ ਪ੍ਰਧਾਨ, ਰਵੀ ਪ੍ਰਧਾਨ, ਚਰਨਜੀਤ ਸਿੰਘ, ਬਲਜਿੰਦਰ ਸਿੰਘ ਢਿੱਲੋਂ, ਦਰਸ਼ਨ ਸਿੰਘ, ਬਲਜਿੰਦਰ ਸਿੰਘ ਪਿੱਕਾ, ਜਗਸੀਰ ਸਿੰਘ, ਜਸਪਾਲ ਸਿੰਘ ਪੰਚ, ਸਵਰਨ ਸਿੰਘ ਪੰਚ, ਵਕੀਲ ਸਿੰਘ ਪੰਚ, ਬਲਵਿੰਦਰ ਸਿੰਘ, ਮਹਾਂਵੀਰ ਸਿੰਘ, ਭੋਲਾ ਸਿੰਘ, ਬਲਦੇਵ ਸਿੰਘ, ਸਿਕੰਦਰ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਬਿੱਲੂ ਸਿੰਘ, ਬਾਜਾ ਸਿੰਘ, ਰਾਮੂ, ਅਮਰਜੀਤ ਸਿੰਘ, ਪ੍ਰੀਤਮ ਸਿੰਘ, ਗੁਰਨੈਬ ਸਿੰਘ, ਪੱਪੂ ਰਾਮ, ਜੋਗਾ ਸਿੰਘ, ਜਗਰੂਪ ਸਿੰਘ, ਰਾਜੂ ਸਰਾਂ, ਗੁਰਮੀਤ ਸਿੰਘ, ਸੇਵਕ ਸਿੰਘ, ਨਿੱਕਾ ਸੰਧੂ, ਕਰਮਜੀਤ ਸਿੰਘ ਸਰਾਂ, ਨਛੱਤਰ ਸਿੰਘ ਨੰਬਰਦਾਰ, ਹਰਦਲ ਸਿੰਘ, ਜਲਦੇਵ ਸਿੰਘ ਆਦਿ ਹਾਜ਼ਰ ਸਨ।
ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਲਕਾ ਜੈਤੋ ਦੇ ਸਾਰੇ ਪਿੰਡਾਂ ’ਚ ਕੀਤੀਆਂ ਜਾਣਗੀਆਂ ਮੀਟਿੰਗਾਂ-ਢਿੱਲਵਾਂ
ਅਜੀਤ ਡੈਸਕ
13-07-2026