ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸ਼ਹੀਦ ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਵਸ ਮਨਾਉਣ ਸੰਬੰਧੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 13-07-2026

ਬੱਲੂਆਣਾ, 12 ਜੁਲਾਈ (ਜਸਮੇਲ ਸਿੰਘ ਢਿੱਲੋਂ)-ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਰਜਿਸਟਰ ਨੰਬਰ 305 ਦੇ ਬੱਲੂਆਣਾ ਦਫ਼ਤਰ ਵਿਖੇ ਸੁਸਾਇਟੀ ਦੇ ਸੂਬਾ ਪ੍ਰਧਾਨ ਭਜਨ ਲਾਲ ਦੀ ਪ੍ਰਧਾਨਗੀ ਹੇਠ ਸ਼ਹੀਦ ਊਧਮ ਸਿੰਘ ਦੇ 31 ਜੁਲਾਈ ਨੂੰ ਆ ਰਹੇ 87ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਸਬੰਧੀ ਇਕ ਮੀਟਿੰਗ ਹੋਈ। ਜਿਸ ਵਿਚ ਕਮੇਟੀ ਦੇ ਸੂਬਾ ਚੇਅਰਮੈਨ ਮਨਮਿੰਦਰ ਸਿੰਘ ਨੱਢਾ, ਸੂਬਾ ਕਾਰਜਕਾਰੀ ਪ੍ਰਧਾਨ ਪ੍ਰੋ.ਤੇਜਵੀਰ ਸਿੰਘ ਬਰਾੜ, ਸੂਬਾ ਉਪ ਪ੍ਰਧਾਨ ਰਮਨ ਕੰਬੋਜ ਦੀ ਹਾਜ਼ਰੀ ਵਿਚ 87ਵੇਂ ਸ਼ਹੀਦੀ ਦਿਵਸ ਨੂੰ ਕਿਸ ਪ੍ਰਕਾਰ ਮਨਾਉਣਾ ਹੈ ਇਸ ਸਬੰਧੀ ਵਿਚਾਰ ਚਰਚਾ ਹੋਈ। ਇਸ ਮੌਕੇ ’ਤੇ ਅਬੋਹਰ ਸ਼ਹੀਦ ਊਧਮ ਸਿੰਘ ਕਲੱਬ ਦੇ ਨੁਮਾਇੰਦੇ ਐਡਵੋਕੇਟ ਦੇਸਰਾਜ ਕੰਬੋਜ ਅਤੇ ਕ੍ਰਿਸ਼ਨ ਲਾਲ ਸ਼ੌਕੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸ਼ਹੀਦ ਊਧਮ ਸਿੰਘ ਦਾ ਜੋ ਬੁੱਤ 25 ਜੁਲਾਈ ਨੂੰ ਦਿੱਲੀ ਵਿਖੇ ਲਗਾਇਆ ਜਾ ਰਿਹਾ ਹੈ ਉਸ ਵਿਚ ਸ਼ਿਰਕਤ ਕਰਨ ਲਈ ਸਹਿਮਤੀ ਕੀਤੀ ਗਈ। ਸਾਰੇ ਫਾੳਂੂਡਰ ਮੈਂਬਰ ਅਤੇ ਆਮ ਮੈਂਬਰਾਂ ਵਲੋਂ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਰਜਿਸਟਰ ਨੰਬਰ 305 ਲਈ ਵੱਧ ਤੋਂ ਵੱਧ ਮੈਂਬਰਸ਼ਿਪ ਵਧਾਉਣ ਲਈ ਮਤਾ ਪਾਸ ਕੀਤਾ ਅਤੇ ਸ਼ਹੀਦ ਊਧਮ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦਾ ਸੰਕਲਪ ਕੀਤਾ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ 31 ਜੁਲਾਈ ਨੂੰ ਹੁੰਮ੍ਹ ਹੁਮਾ ਕੇ ਗੁਰਦੁਆਰਾ ਟਿੱਬਾ ਸਾਹਿਬ ਦੇ ਸਾਹਮਣੇ ਸ਼ਹੀਦ ਊਧਮ ਸਿੰਘ ਗਰਾਊਂਡ ਵਿਖੇ ਆ ਕੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਹਾਰ ਮਾਲਾਵਾਂ ਪਾ ਕੇ ਦੇਸ਼ ਲੲਂੀ ਸ਼ਹੀਦ ਹੋਏ ਯੋਧੇ ਨੂੰ ਮਾਣ ਬਖ਼ਸ਼ਣ। ਇਸ ਮੌਕੇ ਪਿੰਡ ਤੋਂ ਇਲਾਵਾ ਬਾਹਰਲੇ ਪਿੰਡਾਂ ਤੋਂ ਵੀ ਕਮੇਟੀ ਮੈਂਬਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਲਕਾ ਜੈਤੋ ਦੇ ਸਾਰੇ ਪਿੰਡਾਂ ’ਚ ਕੀਤੀਆਂ ਜਾਣਗੀਆਂ ਮੀਟਿੰਗਾਂ-ਢਿੱਲਵਾਂ ਅਗਲੀ ਖ਼ਬਰ ਅੰਤਰਰਾਸ਼ਟਰੀ ਪੱਧਰ ’ਤੇ ਪਾਵਰ ਲਿਫ਼ਟਿੰਗ ਵਿਚ ਸੋਨ ਤਗਮੇ ਹਾਸਿਲ ਕਰਨ ਵਾਲੇ ਅਰਦਿੱਮਪ੍ਰੀਤ ਸਿੰਘ ਨੂੰ ਜਾਖੜ ਟਰੱਸਟ ਨੇ ਕੀਤ...
Ad Position 24
No active advertisement