ਕੋਟਕਪੂਰਾ, 12 ਜੁਲਾਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਦਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਦਾਣਾ ਮੰਡੀ ਮੋਗਾ ਰੋਡ ਕੋਟਕਪੂਰਾ ਮੌਜੂਦ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮਨਦੀਪ ਕੁਮਾਰ ਉਰਫ਼ ਬਾਡੋ ਵਾਸੀ ਕੋਟਕਪੂਰਾ, ਜੋ ਕਿ ਬਾਹਰਲੇ ਠੇਕਿਆਂ ਤੋਂ ਸਸਤੇ ਭਾਅ ਸ਼ਰਾਬ ਲਿਆ ਕੇ ਮਹਿੰਗੇ ਭਾਅ ਵੇਚਦਾ ਹੈ। ਜੋ ਅੱਜ ਲੱਕੜ ਮੰਡੀ ਕੋਟਕਪੂਰਾ ਵਿਚ ਲੁਕ ਛਿਪ ਕੇ ਸ਼ਰਾਬ ਵੇਚ ਰਿਹਾ ਹੈ। ਜੋ ਰੇਡ ਕਰਨ ’ਤੇ ਰੰਗੇ ਹੱਥੀਂ ਸਮੇਤ ਸ਼ਰਾਬ ਕਾਬੂ ਆ ਸਕਦਾ ਹੈ। ਮੌਕੇ ’ਤੇ ਛਾਪਾਮਾਰੀ ਕਰਕੇ ਪੁਲਿਸ ਨੇ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸੌਫੀ ਸਮੇਤ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ।